June 26, 2026 3:58 pm

ਆਸਟ੍ਰੇਲੀਆ ’ਚ ਵਸੇ ਪ੍ਰਸਿੱਧ ਪੰਜਾਬੀਆਂ/ਭਾਰਤੀਆਂ ਬਾਰੇ ਇੱਕ ਨਵਾਂ ਕਾਲਮ ਐਤਵਾਰ ਤੋਂ

image ਪੰਜਾਬ ਟਾਇਮਜ਼ ਦੇ ਸਮੂਹ ਪਾਠਕਾਂ ਅਤੇ ਸ਼ੁਭਚਿੰਤਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਵੱਡਾ ਨਾਮ ਕਮਾਉਣ ਵਾਲੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਮਾਣ ਸਤਿਕਾਰ ਦੇਣ ਲਈ ਪੰਜਾਬ ਟਾਇਮਜ਼ ਇੱਕ ਹਫਤਾਵਾਰੀ ਕਾਲਮ ਸ਼ੁਰੂ ਕਰ ਰਿਹਾ ਹੈ। ਇਸ ਕਾਲਮ ਵਿਚ ਸਾਰੀਆਂ ਅਜਿਹੀਆਂ ਹਸਤੀਆਂ ਦੀ ਜੀਵਨ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ।  ਇਸ ਕਾਲਮ ਨੂੰ ਲਿਖਣ ਦੀ ਜ਼ਿੰਮੇਵਾਰੀ ਪੰਜਾਬ ਟਾਇਮਜ਼ ਵੱਲੋਂ ਆਸਟ੍ਰੇਲੀਆ ਦੀ ਵਸਨੀਕ ਬੀਬੀ ਨਵਜੋਤ ਸਿੰਧੀ (ਸੰਪਰਕ : 0061406451096) ਨੂੰ ਸੌਂਪੀ ਗਈ ਹੈ। ਪਟਿਆਲਾ ਨਾਲ ਸਬੰਧਤ ਬੀਬੀ ਸਿੰਧੀ ਦਾ ਪੱਤਰਕਾਰਤਾ ਨਾਲ ਡੂੰਘਾ ਸਨੇਹ ਹੈ। ਦਿਲਚਸਪੀ ਰੱਖਣ ਵਾਲੀਆਂ ਹਸਤੀਆਂ ਉਨ੍ਹਾਂ ਨਾਲ ਇਸ ਸਬੰਧ ਸੰਪਰਕ ਕਰ ਸਕਦੀਆਂ ਹਨ। ਇਸ ਕਾਲਮ ਦਾ ਪਹਿਲਾ ਲੇਖ ਬੀਬੀ ਸੁਖਵੰਤ ਕੌਰ ਪੰਨੂੰ ਬਾਰੇ ਹੈ ਜੋ ਐਤਵਾਰ ਮਿਤੀ 19/1/14 ਨੂੰ ਪ੍ਰਕਾਸ਼ਿਤ ਹੋਵੇਗਾ।    -ਸੰਪਾਦਕ

Send this to a friend