Skip to content
Independent perspectives. Global stories.
BREAKING

ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਨੌਜਵਾਨਾਂ ਨੂੰ ਮਿਲਣਗੇ ਪਾਰਟੀ ’ਚ ਮੌਕੇ : ਬਡਲਾ

Share this story

ਅਮਰਗੜ੍ਹ, 12 ਦਸੰਬਰ (ਸੁਖਵਿੰਦਰ ਸਿੰਘ ਅਟਵਾਲ) ਨੌਜਵਾਨਾਂ ਦੇ ਦਿਲਾਂ ਦੀ ਧੜਕਣ ਅਤੇ ਕਾਂਗਰਸ ਪਾਰਟੀ ਦੇ ਰੂਹੇਰਵਾਂ ਸ੍ਰੀ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਨਾਲ਼ ਨੌਜਵਾਨ ਆਗੂਆਂ ਨੂੰ ਪਾਰਟੀ ਅੰਦਰ ਵਧੇਰੇ ਮੌਕੇ ਮਿਲਣਗੇ।ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ੍ਹ ਦੇ ਸਰਗਰਮ ਨੌਜਵਾਨ ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ ਨੇਂ ਪ੍ਰੈਸ ਨਾਲ਼ ਵਿਸੇਸ਼ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਬਹੁਤ ਹੀ ਠਰੰਮੇ ਵਾਲੇ ਦੂਰਦਰਸ਼ੀ ਨੌਜਵਾਨ ਆਗੂ ਹਨ, ਦੇਸ ਦੀ ਡੁੱਬ ਰਹੀ ਆਰਥਿਕਤਾ ਅਤੇ ਨੌਜਵਾਨ ਸ਼ਕਤੀ ਨੂੰ ਬਚਾਉਣ ਅਤੇ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਸ੍ਰੀ ਗਾਂਧੀ ਇੱਕ ਸਮੱਰਥ ਆਗੂ ਦੇ ਰੂਪ ਵਿੱਚ ਉ¤ਭਰ ਰਹੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਨ ਨਾਲ਼ ਨੌਜਵਾਨਾਂ ਨੂੰ ਪ੍ਰੇਰਨਾ ਮਿਲੇਗੀ ਅਤੇ ਉਨ੍ਹਾਂ ਅੰਦਰ ਉਤਸਾਹ ਵਧੇਗਾ,ਇਸ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਦਾ ਦੇਸ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਵਜੋਂ ਮੁੜ ਉਥਾਨ ਹੋਵੇਗਾ ਅਤੇ ਦੇਸ ਫਿਰ ਤੋਂ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਉਨ੍ਹਾਂ ਨਾਲ਼ ਜਿਲ੍ਹਾ ਸੈਕਟਰੀ ਅਵਤਾਰ ਸਿੰਘ ਜੈਲਦਾਰ,ਮਹੰਤ ਬਲਦੇਵ ਸਿੰਘ ਭੁਰਥਲਾ,ਰੋਜੀ ਬੋਪਾਰਏ ਅਤੇ ਰਣਜੀਤ ਸਿੰਘ ਕੁੱਪ ਕਲਾਂ ਆਦਿ ਆਗੂ ਹਾਜ਼ਰ ਸਨ।

WRITTEN BY