ਨਵੀਂ ਦਿੱਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਫਿਰ ਸ਼ੁਰੂ ਹੋਈ। ਇਸ ਦੌਰਾਨ ਮਾਲਿਆ ਦੇ ਵਕੀਲਾਂ ਨੇ ਭਾਰਤ ਦੀ ਜਸਟਿਸ ਸਿਸਟਮ ਦੀ ਨਿਰਪਖਤਾ ‘ਤੇ ਸਵਾਲ ਖੜ੍ਹੇ ਕੀਤੇ। 61 ਸਾਲਾਂ ਮਾਲਿਆ ਸੁਣਵਾਈ ਦੇ ਚੌਥੇ ਦਿਨ ਲੰਡਨ ਦੇ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ‘ਚ ਮੌਜੂਦ ਰਹੇ। ਮਾਲਿਆ ਉਨ੍ਹਾਂ ਦੀ ਬੰਦ ਹੋ ਚੁਕੀ ਕਿੰਗਫਿਸ਼ਰ ਏਅਰਲਾਇੰਸ ਲਈ ਬੈਂਕਾਂ ਤੋਂ ਲਏ ਗਏ ਕਰਜ਼ ਨੂੰ ਨਹੀਂ ਚੁਕਾਉਣ ਅਤੇ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤ ਵਾਂਝਾ ਹੈ। ਇਸ ਮਾਮਲੇ ‘ਚ ਕਰੀਬ 9,000 ਕਰੋੜ ਰੁਪਏ ਦੀ ਕਰਜ਼ ਦੇਣਦਾਰੀ ਸ਼ਾਮਲ ਹੈ। ਮਾਲਿਆ ਦੇ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਏਅਰਲਾਈਨ ਦਾ ਲੋਨ ਨਹੀਂ ਚੁਕਾਉਣ ਦਾ ਮਾਮਲਾ ਕਾਰੋਬਾਰ ਦੀ ਅਸਫਲਤਾ ਦਾ ਨਤੀਜਾ ਹੈ ਨਾਲ ਕਿ ਇਹ ਕੋਈ ਬੇਈਮਾਨੀ ਅਤੇ ਧੋਖਾਧੜੀ ਦਾ ਮਾਮਲਾ ਹੈ। ਉਨ੍ਹਾਂ ਦੀ ਵਕੀਲ ਕਲੇਅਰ ਮੋਂਟਗੋਮਰੀ ਨੇ ਸੁਣਵਾਈ ਦੌਰਾਨ ਕੇਂਦਰੀ ਜਾਂਚ ਬਿਓਰੋ (ਸੀਬੀਆਈ) ਅਤੇਸੁਪਰੀਮ ਕੋਰਟ ਦੇ ਫੈਸਲਿਆਂ ‘ਤੇ ਆਪਣੀ ਰਾਏ ਦੇਣ ਲਈ ਡਾ ਮਾਰਟਿਵਨ ਲਾਊ ਨੂੰ ਪੇਸ਼ ਕੀਤਾ। ਡਾ ਲਾਊ ਦਖਣੀ ਏਸ਼ੀਆਈ ਮਾਮਲਿਆਂ ਦੇ ਵਿਸ਼ੇਸ਼ਕ ਹਨ। ਡਾ ਲਾਊ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਤਿੰਨ ਅਕਾਦਮੀਆਂ ਦੀ ਇਕ ਸਟਡੀ ਦਾ ਹਵਾਲਾ ਦਿੰਦੇ ਹੋਏ ਰਿਟਾਇਰਮੈਂਟ ਦੇ ਕਰੀਬ ਪਹੁੰਚੇ ਸੁਪਰੀਮ ਕੋਰਟ ਜਜਾਂ ਦੀ ਨਿਰਪਖਤਾ ‘ਤੇ ਸਵਾਲ ਖੜ੍ਹੇ ਕੀਤੇ।
ਭਾਰਤੀ ਜਸਟਿਸ ਸਿਸਟਮ ਦੀ ਨਿਰਪਖਤਾ ਸੁਣਵਾਈ ’ਚ ਅੜਿਕਾ : ਮਾਲਿਆ



