ਨਵੀਂ ਦਿੱਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੰਸਦ ਦੇ ਸਰਦ ਰੁਤ ਸੈਸ਼ਨ ਤੋਂ ਪਹਿਲਾਂ 14 ਦਸੰਬਰ ਦੀ ਸ਼ਾਮ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਲੋਕ ਸਭਾ ਸਕਤਰੇਤ ਦੇ ਸੂਤਰਾਂ ਅਨੁਸਾਰ ਇਹ ਬੈਠਕ ਸੰਸਦ ਦੇ ਲਾਇਬਰੇਰੀ ਭਵਨ ‘ਚ ਸ਼ਾਮ 7.30 ਵਜੇ ਬੁਲਾਈ ਗਈ ਹੈ। ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਵੀ ਵੀਰਵਾਰ ਨੂੰ ਸਾਰੇ ਦਲਾਂ ਦੀ ਬੈਠਕ ਦਾ ਆਯੋਜਨ ਕਰਨਗੇ।



