Skip to content
Independent perspectives. Global stories.
BREAKING

ਗੁਜਰਾਤ ’ਚ ਕਾਂਗਰਸ ਦੀ ਲਹਿਰ : ਰਾਹੁਲ

Share this story

ਅਹਿਮਦਾਬਾਦ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਗੁਜਰਾਤ ’ਚ ਕਾਂਗਰਸ ਦੀ ਲਹਿਰ ਹੈ, ਉਥੇ ਉਨ੍ਹਾਂ ਦੀ ਜਿਤ ਤੈਅ ਹੈ।ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਦੇ 22 ਸਾਲ ਦੇ ਸ਼ਾਸਨ ’ਚ ਗੁਜਰਾਤ ਦਾ ਇਕ ਪਾਸੜ ਵਿਕਾਸ ਹੋਇਆ ਹੈ, ਜਿਸ ਨਾਲ ਕੁਝ ਹੀ ਲੋਕਾਂ ਨੂੰ ਫਾਇਦਾ ਹੋਇਆ ਅਤੇ ਆਮ ਗੁਜਰਾਤੀ ਦੇ ਹਿਸੇ ਕੁਝ ਨਹੀਂ ਆਇਆ। ਰਾਹੁਲ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦੇ ਪ੍ਰਚਾਰ ਦੇ ਆਖਰੀ ਦਿਨ ਇਥੇ ਪਤਰਕਾਰ ਸੰਮੇਲਨ ‘ਚ ਕਿਹਾ ਕਿ ਗੁਜਰਾਤ ‘ਚ ਵਿਕਾਸ ਲਈ ਜੋ ਵੀ ਕੰਮ ਹੋਇਆ ਹੈ, ਉਸ ਦਾ ਫਾਇਦਾ ਸਿਰਫ 6-10 ਲੋਕਾਂ ਨੂੰ ਮਿਲਿਆ ਹੈ। ਲੋਕਾਂ ਦੀ ਸਮਸਿਆ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਅਤੇ ਸਿਰਫ ਭਾਸ਼ਣਬਾਜੀ ਹੁੰਦੀ ਰਹੀ ਹੈ।ਪੀ.ਐਮ. ਭ੍ਰਿਸ਼ਟਾਚਾਰ ਵਰਗੇ ਮੁਦੇ ਨੂੰ ਭੁਲ ਗਏ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁਖ ਮੰਤਰੀ ਵਿਜੇ ਰੂਪਾਨੀ ਅਤੇ ਭਾਜਪਾ ਅਗਵਾਈ ਨੇ ਵਾਅਦਿਆਂ ਦੇ ਅਨੁਕੂਲ ਕੰਮ ਨਹੀਂ ਕੀਤਾ ਹੈ, ਇਸ ਲਈ ਹੁਣ ਉਨ੍ਹਾਂ ਦੇ ਮੁਦੇ ਵੀ ਬਦਲ ਗਏ ਹਨ।

WRITTEN BY