Skip to content
Independent perspectives. Global stories.
BREAKING

ਅਕਾਲੀਆਂ ਨੂੰ ਮੁਗਲ-ਅੰਗ੍ਰੇਜ ਨਹੀਂ ਦਬਾਅ ਸਕੇ ਕਾਂਗਰਸ ਕਿਹੜੇ ਬਾਗ ਦੀ ਮੂਲੀ : ਸ. ਬਾਦਲ

Share this story

ਲੁਧਿਆਣਾ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਦੀ ਕਾਂਗਰਸ ਸਰਕਾਰ ਵਲੋਂ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸੈਂਕੜੇ ਅਕਾਲੀ ਆਗੂਆਂ ‘ਤੇ ਦਰਜ ਕੀਤੇ ਗਏ ਪੁਲਿਸ ਕੇਸਾਂ ‘ਤੇ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਹੈ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ੁਲਮ, ਜ਼ਬਰ ਤੇ ਬੇਇਨਸਾਫੀ ਨਾਲ ਸਾਡੇ ਗੁਰੂ ਸਾਹਿਬਾਨ ਲੜਦੇ ਆਏ ਹਨ ਤੇ ਉਨ੍ਹਾਂ ਦਸੇ ਰਸਤੇ ‘ਤੇ ਚਲਦਿਆਂ ਅਕਾਲੀ ਦਲ ਚਾਹੇ ਜੁਲਮ ਖੁਦ ਦੇ ਨਾਲ ਹੋਵੇ ਜਾਂ ਕਿਸੇ ਹੋਰ ਨਾਲ, ਡਟ ਕੇ ਲੜਨਾ ਅਕਾਲੀ ਦਲ ਦੇ ਆਗੂਆਂ ਦਾ ਫਰਜ਼ ਹੈ।ਸਿਆਸਤ ਦੇ ਬੋਹੜ ਮੰਨੇ ਜਾਣ ਵਾਲੇ ਬਾਦਲ ਨੇ ਕਿਹਾ ਕਿ ਸਾਨੂੰ ਮੁਗਲ-ਅੰਗ੍ਰੇਜ਼ ਨਹੀਂ ਦਬਾ ਸਕੇ ਤਾਂ ਇਹ ਕਿਹੜੇ ਬਾਗ ਦੀ ਮੂਲੀ ਹਨ। ਲੁਧਿਆਣਾ ‘ਚ ਪਤਰਕਾਰਾਂ ਨਾਲ ਗਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਭਾਰਤ ‘ਚ ਸਰਕਾਰ ਚੋਣਾਂ ਤੋਂ ਬਾਅਦ ਬਣਦੀ ਹੈ ਪਰ ਦੁਖ ਇਸ ਗਲ ਦਾ ਹੈ ਕਿ ਨਗਰਪਾਲਿਕਾ ਕਮੇਟੀ ‘ਚ ਡਰਾਮਾ ਹੀ ਹੋ ਕੇ ਰਹਿ ਗਿਆ ਹੈ। ਕਦੇ ਸੁਣਦੇ ਸੀ ਕਿ ਬਿਹਾਰ ‘ਚ ਨਾਮ ਦੀਆਂ ਹੀ ਚੋਣਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਹੁਣ ਬਿਹਾਰ ‘ਚ ਤਾਂ ਅਜਿਹਾ ਨਹੀਂ ਹੁੰਦਾ ਪਰ ਪੰਜਾਬ ‘ਚ ਕਾਂਗਰਸ ਸਰਕਾਰ ਉਸੇ ਤਰਜ ‘ਤੇ ਚਲ ਰਹੀ ਹੈ। ਕਦੇ ਮੁਆਫੀ ਨਹੀਂ ਮੰਗੀ। ਕਾਂਗਰਸ ‘ਚ ਸਿਖਾਂ ‘ਤੇ ਹੋਏ ਹਮਲਿਆਂ ਦੇ ਲਈ ਮੁਆਫੀ ਮੰਗਣ ਬਾਰੇ ਬਾਦਲ ਨੇ ਕਿਹਾ ਕਿ ਕੁਝ ਅਜਿਹੇ ਜ਼ੁਰਮ ਹੁੰਦੇ ਹਨ ਜੋ ਕਿ ਮੁਆਫੀ ਨਾਲ ਵੀ ਪੂਰੇ ਨਹੀਂ ਹੁੰਦੇ। ਕੁਝ ਲਾਲਚੀ ਹੁੰਦੇ ਹਨ, ਜੋ ਅਹੁਦੇ ਤੇ ਲਾਲਚ ਨੂੰ ਲੈ ਕੇ ਚੁਪ ਹੋ ਜਾਂਦੇ ਹਨ। ਜਿਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ, ਉਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਦੁਹਰਾਇਆ ਕਿ ਮੈਂ ਲੋਕਲ ਬਾਡੀ ਇਲੈਕਸ਼ਨ ‘ਚ ਪ੍ਰਚਾਰ ਦੇ ਲਈ ਨਹੀਂ ਜਾਵਾਂਗਾ। ਇਹ ਕੋਈ ਚੋਣ ਨਹੀਂ।ਅਜੇ ਨਾਮਜ਼ਦਗੀ ਦੀ ਪਹਿਲੀ ਸਟੇਜ ਹੈ, ਹੁਣ ਅਗੇ ਇਨ੍ਹਾਂ ਦੇ ਰਿਟਰਨਿੰਗ ਅਧਿਕਾਰੀ ਜੋ ਮਰਜੀ ਕਰ ਦੇਣ। ਉਨ੍ਹਾਂ ਨੇ ਪਾਰਟੀ ਦੀ ਰਣਨੀਤੀ ਦੇ ਬਾਰੇ ‘ਚ ਕਿਹਾ ਕਿ ਸੂਬੇ ‘ਚੋਂ ਗੁੰਡਾਗਰਦੀ ਰੋਕਣ ਦੇ ਲਈ ਹਰ ਪਿੰਡ ‘ਚ ਦਸ ਵਾਲੰਟੀਅਰਸ ਤਿਆਰ ਕਰਨਗੇ। ਇਹ ਬੇਇਨਸਾਫੀ ਦੇ ਖਿਲਾਫ ਲੜਨਗੇ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਦੀ ਕਦਰ ਹਮੇਸ਼ਾ ਹੋਵੇਗੀ ਤੇ ਹੋਣੀ ਚਾਹੀਦੀ ਹੈ।

WRITTEN BY