Skip to content
Independent perspectives. Global stories.
BREAKING

ਪਟਿਆਲਾ ’ਚ ਕੈਪਟਨ ਸਰਕਾਰ ਖਿਲਾਫ ਮੁਲਾਜ਼ਮਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ

Share this story

ਪਟਿਆਲਾ, 10 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਹੁਣ ਕੁਝ ਸਮੇਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣ ਵਾਲੀਆਂ ਹਨ। ਜਿਸ ਦੇ ਚਲਦੇ ਹੁਣ ਕੈਪਟਨ ਦੀ ਕਾਂਗਰਸ ਸਰਕਾਰ ਫਿਰ ਤੋਂ ਲੋਕਾਂ ਨਾਲ ਵਾਅਦੇ ਕਰ ਰਹੀ ਹੈ। ਕਾਂਗਰਸ ਸਰਕਾਰ ਵਲੋਂ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਆਮ ਜਨਤਾ ਨੂੰ ਭਰਮਾ ਕੇ ਵੋਟਾਂ ਲੈਣ ਲਈ ਲੋਕਾਂ ਨਾਲ ਨਵੇਂ ਹੋਰ ਵਾਅਦੇ ਕਰਨ ਦੀ ਤਿਆਰੀ ਕਰਨ ਲਈ ਹੈ ਪਰ 8 ਮਹੀਨੇ ਪਹਿਲਾਂ ਕੀਤੇ ਵਾਅਦੇ ਤਾਂ ਜਿਉਂ ਦੇ ਤਿਉਂ ਹੀ ਹਨ। ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਾ ਹੋਣ ‘ਤੇ ਅਜ ਇਥੇ ਭੜਕੇ ਮੁਲਾਜ਼ਮਾਂ ਨੇ ਸੀ. ਐਮ. ਸਿਟੀ ਵਿਚ ਧਰਨਾ ਲਾ ਕੇ ਭੁਖ ਹੜਤਾਲ ਸ਼ੁਰੂ ਕਰ ਦਿਤੀ ਹੈ।ਇਸ ਮੌਕੇ ਮੁਲਾਜ਼ਮ ਨੇਤਾ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਵੋਟਾਂ ਦੌਰਾਨ ਘਰ-ਘਰ ਜਾਣ ਵਾਲੇ ਆਗੂ-ਮੰਤਰੀ ਅਜ ਕਲ ਕਿਸੇ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਦੇ। 8 ਮਹੀਨੇ ਪਹਿਲਾਂ ਕੀਤੇ ਵਾਅਦੇ ਤੇ ਵਾਅਦਿਆਂ ਨੂੰ ਲਾਰਿਆਂ ਵਿਚ ਤਬਦੀਲ ਹੋਣ ਤੋਂ ਅਕੇ ਹੋਏ ਸੂਬੇ ਦੇ ਨੌਜਵਾਨ ਮੁਲਾਜ਼ਮ ਬੇਹਦ ਦੁਖੀ ਹਨ।ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਿਲ ਹੈ ਵਿਧਾਨ ਸਭਾ ਵਿਚ ਪਾਸ ਕੀਤੇ ਬਿਲ 2016 ਨੂੰ ਲਾਗੂ ਕਰ ਕੇ ਠੇਕਾ, ਆਊਟਸੋਰਸ, ਐਨਲਿਸਟਮੈਂਟ, ਦਿਹਾੜੀਦਾਰ ਤੇ ਹੋਰ ਕਚੇ ਮੁਲਾਜ਼ਮਾਂ ਨੂੰ ਤੁਰੰਤ ਪਕਾ ਕੀਤਾ ਜਾਵੇ।

 

WRITTEN BY