Skip to content
Independent perspectives. Global stories.
BREAKING

ਜੇਲਾਂ ਵਿੱਚ ਬੰਦ ਨਸ਼ਈ ਨੌਜਵਾਨਾਂ ਨੂੰ ਇਲਾਜ ਦੀ ਲੋੜ

Share this story

ਅੰਮ੍ਰਿਤਸਰ, 10 ਦਸੰਬਰ (ਵਰੁਣ ਸੋਨੀ)- ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਊਡੇਸ਼ਨ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਬਰਾੜ ਵਲੋ ਪੰਜਾਬ ਵਿਚੋ ਸਿੰਥੇਟਕ ਨਸ਼ਿਆ ਦਾ ਖਾਤਮਾ ਕਰਨ ਤੇ ਨਸ਼ਿਆ ਦੇ ਆਦੀ ਲੋਕਾਂ ਲਈ ਰਵਾਇਤੀ ਨਸ਼ਿਆ ਦੀ ਖੇਤੀ ਕਰਨ ਬਾਰੇ ਵਿਚਾਰ ਚਰਚਾ ਲਈ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਨੇ ਕਿਹਾ ਕਿ 1985 ਦੇ ਐਨ ਜੀ ਪੀ ਐਸ ਐਕਟ ਵਿਚ ਸੋਧ ਕਰਕੋ ਉਹਨਾਂ ਨੌਜਵਾਨਾਂ ਨੂੰ ਜੇਲਾਂ ਵਿਚੋ ਬਾਹਰ ਲਿਆ ਕੇ ਇਲਾਜ ਕਰਾਉਣ ਦੀ ਲੋੜ ਹੈ ਜਿਹੜੇ ਨਸ਼ਾ ਮਾਫੀਆ ਦੇ ਟੇਟੇ ਚੜ ਕੇ ਆਪਣੀ ਜਿੰਦਗੀ ਨੂੰ ਸਰਾਪ ਬਣਾ ਚੁਕੇ ਹਨ।
ਸੈਮੀਨਾਰ ਨੂੰ ਸੰਬੋਧਨ ਕਰਦਿਆ ਡਾ ਗਾਂਧੀ ਨੇ ਕਿਹਾ ਕਿ ਸਿੰਥੇਟਕ ਨਸ਼ੇ ਜਿਥੇ ਲਾਸ਼ਾਂ ਦੇ ਢੇਰ ਲਗਾਉਦੇ ਹਨ ਉਥੇ ਇਸ ਮੁਨਾਫੇ ਵਾਲੋ ਗੋਰਖ ਧੰਦੇ ਵਿਚ ਪੁਲੀਸ ਸਿਆਸਦਾਨ ਤੇ ਸਮਗਲਰਾਂ ਦਾ ਗਠਜੋੜ ਜੁੜਿਆ ਹੋਇਆ ਹੈ। ਸਮਾਗਮ ਵਿਚ ਸ਼ਾਮਲ ਸਿਹਤ ਵਿਭਾਗ ਦੇ ਸਾਬਕਾ ਡਿਪਟੀ ਸਕਤਰ ਡਾ ਜਗਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆ ਜੇਲਾਂ ਵਿਚ 36 ਫੀਸਦੀ ਉਹ ਨੌਜਵਾਨਾਂ ਬੰਦ ਹਨ ਜਿਹੜੇ ਐਨ ਡੀ ਪੀ ਸੀ ਕਨੂੰਨ ਦਾ ਸ਼ਿਕਾਰ ਹਨ ਤੇ ਉਹਨਾਂ ਦਾ ਕਸੂਰ ਨਹੀ ਸਗੋ ਉਹਨਾਂ ਨੂੰ ਨਸ਼ੇ ਕਰਨ ਲਈ ਹਾਲਾਤਾਂ ਨੇ ਮਜਬੂਰ ਕਰ ਦਿਤਾ ਹੈ। ਇਸੇ ਤਰ•ਾ ਹਰਦਿਆਲ ਸਿੰਘ ਘਰਿਆਲਾ ਨੇ ਜੋਰ ਦਿਤਾ ਕਿ ਭੰਗ ਦੀ ਖੇਤੀ ਕਰਨ ਵਾਲ ਭੰਗ ਮਾਨਸਿਕ ਰੋਗੀਆ ਲਈ ਵੀ ਇਕ ਬਹੁਤ ਵਡੀ ਦਵਾਈ ਹੈ ਤੇ ਇਹ ਕਿਸੇ ਕਿਸਮ ਦਾ ਨੁਕਸਾਨ ਵੀ ਨਹੀ ਪਹੁੰਚਾਉਦੀ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਲੋਕ ਸੁਹਜਨਾ ਦੀ ਫਸਲ ਲਈ ਤਿਆਰ ਕਰ ਰਹੇ ਹਨ ਤੇ ਇਸ ਦੀਆ ਫਲੀਆ ਕਈ ਪ੍ਰਕਾਰ ਦੀਆ ਦਵਾਈਆ ਵਿਚ ਪੈਦੀਆ ਹਨ। ਉਹਨਾਂ ਕਿਹਾ ਕਿ ਅਫੀਮ ਇਕ ਅਜਿਹੀ ਦਵਾਈ ਹੈ ਕਿ ਜੇਕਰ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਹੋਵੇ ਤਾਂ ਉਸ ਦੀ ਜੀਭ ਤੇ ਥੋੜੀ ਜਿਹੀ ਰਖ ਦੇਣ ਨਾਲ ਦੌਰਾ ਉਥੇ ਹੀ ਰੁਕ ਜਾਂਦਾ ਹੈ ਤੇ ਮਰੀਜ਼ ਹਸਪਤਾਲ ਜਾਣ ਜੋਗਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਕ ਏਕੜ ਵਿਚੋ ਘਟੋ ਘਟ ਅਫੀਮ 16 ਕਿਲੋ ਨਿਕਲ ਸਕਦੀ ਹੈ ਜਿਸ ਦੀ ਕੀਮਤ ਲਖਾ ਵਿਚ ਬਣਦੀ ਹੈ। ਇਸੇ ਤਰ•ਾ ਪ੍ਰਸਿਧ ਲਿਖਾਰੀ ਅਭੈ ਸਿੰਘ, ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਰਬਜੀਤ ਸਿੰਘ ਸੋਹਲ, ਸੰਪੂਰਨ ਸਿੰਘ ਐਡਵੋਕੇਟ, ਬਲਵਿੰਦਰ ਸਿੰਘ ਝਬਾਲ ਨੇ ਵੀ ਸੰਬੋਧਨ ਕੀਤਾ ਜਦ ਕਿ ਸਟੇਜ ਸਕਤਰ ਦੀ ਭੂਮਿਕਾ ਕਮਲਜੀਤ ਸਿੰਘ ਸਿਧੂ ਨੇ ਬਾਖੂਬੀ ਨਿਭਾਈ। ਸਾਈ ਮੀਆਂ ਮੀਰ ਇੰਟਰਨੈਸ਼ਨਲ ਸੁਸਾਇਟੀ ਦੇ ਪ੍ਰਧਾਨ ਸ੍ਰ ਹਰਭਜਨ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

WRITTEN BY