Skip to content
Independent perspectives. Global stories.
BREAKING

ਭਾਰਤ-ਪਾਕਿ ਸਰਹੱਦ ’ਤੇ ਵਾਹਗਾ ਵਾਂਗ ਕਸ਼ਮੀਰ ’ਚ ਸ਼ੁਰੂ ਹੋਵੇਗੀ ਬੀਟਿੰਗ ਰੀਟ੍ਰੀਟ ਸੈਰੇਮਨੀ

Share this story

ਮਕਸਦ ਤਣਾਅ ਘਟਾਉਣਾ ਅਤੇ ਸੈਰ-ਸਪਾਟਾ ਵਧਾਉਣਾ

ਨਵੀਂ ਦਿੱਲੀ, 10 ਦਸੰਬਰ- ਭਾਰਤ ਅਤੇ ਪਾਕਿਸਤਾਨ ਦੀ ਸਰਹਦ ‘ਤੇ ਹਮੇਸ਼ਾ ਤਣਾਅ ਦੀ ਸਥਿਤੀ ਰਹਿੰਦੀ ਹੈ। ਦੋਹਾਂ ਦੇਸ਼ਾਂ ਦਰਮਿਆਨ ਕੌਮਾਂਤਰੀ ਸਰਹਦ ਦੀ ਲੰਬਾਈ ਕਰੀਬ 2900 ਕਿਲੋਮੀਟਰ ਹੈ। ਭਾਰਤ ਸਰਕਾਰ ਹੁਣ ਦੋਹਾਂ ਦੇਸ਼ਾਂ ਦੀ ਸਰਹਦ ‘ਤੇ ਲੇਜਰ ਵਾਲ (ਕੰਧ) ਅਤੇ ਐਡਵਾਂਸ ਤਕਨਾਲੋਜੀ ਸਿਸਟਮ ਨੂੰ ਇੰਸਟਾਲ ਕਰਨ ਦੀ ਤਿਆਰੀ ਕਰਦੀ ਰਹਿੰਦੀ ਹੈ। ਪਰ ਹੁਣ ਵਾਹਗਾ ਬਾਰਡਰ ‘ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਵਾਂਗ ਛੇਤੀ ਹੀ ਬੀ. ਐਸ. ਐਫ. ਵਲੋਂ ਜੰਮੂ-ਕਸ਼ਮੀਰ ‘ਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹਦ ਆਕਟ੍ਰਾਏ ‘ਤੇ ਬੀਟਿੰਗ ਰੀਟ੍ਰੀਟ ਸੈਰੇਮਨੀ ਸ਼ੁਰੂ ਕੀਤੀ ਜਾ ਰਹੀ ਹੈ। ਸਰਹਦ ਦਾ ਸੜਕ ਮਾਰਗ ਆਜ਼ਾਦੀ ਤੋਂ ਪਹਿਲਾਂ ਮੌਜੂਦਾ ਪਾਕਿਸਤਾਨ ਦੇ ਸਿਆਲਕੋਟ ਤਕ ਜਾਂਦਾ ਹੈ।ਭਾਰਤ ਅਤੇ ਪਾਕਿਸਤਾਨਦੀ ਸਰਹਦ ਨੂੰ ਦੁਨੀਆ ਦੀਆਂ ਸੰਵੇਦਨਸ਼ੀਲ ਅਤੇ ਖਤਰਨਾਕ ਸਰਹਦਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ। ਦੋਹਾਂ ਦੇਸ਼ਾਂ ਦੀ ਕੌਮਾਂਤਰੀ ਸਰਹਦ ਨਾਲ ਪਾਕਿਸਤਾਨ ਦੇ ਚਾਰ ਸੂਬੇ ਅਤੇ ਭਾਰਤ ਦੇ ਪੰਜ ਸੂਬੇ ਲਗਦੇ ਹਨ। ਇਸ ਸਬੰਧੀ ਹਾਸਲ ਕੀਤੀ ਜਾਣਕਾਰੀ ਤੋਂ ਪਤਾ ਲਗਾ ਹੈ ਕਿ ਜੰਮੂ-ਕਸ਼ਮੀਰ ‘ਚ ਭਾਰਤ-ਪਾਕਿ ਦੀ ਇਸ ਸਰਹਦ ‘ਤੇ ਰੀਟ੍ਰੀਟ ਸੈਰੇਮਨੀ ਸ਼ੁਰੂ ਕਰਨ ਦਾ ਮੁਖ ਉਦੇਸ਼ ਇਸ ਖੇਤਰ ਖਾਸ ਕਰ ਕੇ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਤੇ ਦੋਵੇਂ ਦੇਸ਼ਾਂ ਦੇ ਤਣਾਅਪੂਰਨ ਰਿਸ਼ਤਿਆਂ ਦੀ ਖਟਾਸ ਨੂੰ ਘਟ ਕਰਨਾ ਹੈ।ਇਸ ਸਥਾਨ ‘ਤੇ ਹਜ਼ਾਰਾਂ ਲੋਕਾਂ ਨੂੰ ਲਿਆਉਣ ਦੀ ਸਕੀਮ ਬਣਾਈ ਜਾ ਰਹੀ ਹੈ ਜੋ ਫਿਰ ਰੀਟ੍ਰੀਟ ਸੈਰੇਮਨੀ ਨੂੰ ਵਧੀਆ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਵਾਹਗਾ ਬਾਰਡਰ ‘ਤੇ ਰੀਟ੍ਰੀਟ ਸੈਰੇਮਨੀ ਦੀ ਸ਼ੁਰੂਆਤ ਸਾਲ 1959 ‘ਚ ਹੋਈ ਸੀ, ਉਸ ਤੋਂ ਬਾਅਦ ਇਹ ਲਗਾਤਾਰ ਜਾਰੀ ਹੈ ਅਤੇ ਇੰਨੇ ਵਡੇ ਅਰਸੇ ਦੌਰਾਨ ਜਿਥੇ ਕਰੋੜਾਂ ਦੀ ਗਿਣਤੀ ‘ਚ ਲੋਕਾਂ ਨੇ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਝੰਡੇ ਲਾਹੁਣ ਤੇ ਸਲਾਮੀ ਦਾ ਨਜ਼ਾਰਾ ਦੇਖਿਆ ਹੈ।ਦਰਸ਼ਕਾ ਦੇ ਰੌਲੇ ਰਪੇ ਨਾਲ ਇਸ ਸੈਰੇਮਨੀ ਦੀ ਸ਼ੁਰੂਆਤ ਹੁੰਦੀ ਹੈ ਜਿਸ ‘ਚ ਜੁਤੀਆਂ ਪਟਕਣ ਦੀ ਰਵਾਈਤੀ ਕਾਰਨ ਤੇ ਬੀਐਸਐਫ ਤੇ ਪਾਕਿ ਰੇਂਜਰਸ ਦੇ ਜਵਾਨ ਸੇਰੈਮਨੀ ਸ਼ੁਰੂ ਕਰਦੇ ਹਨ। ਜਵਾਨ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਨਾਲ ਨਾਲ ਲਹਿਰਾਉਂਦੇ ਹਨ ਤੇ ਇਕ ਦੂਜੇ ਨਾਲ ਹਥ ਮਿਲਾਉਂਦੇ ਹਨ।
ਸਾਲ ਦੇ ਸ਼ੁਰੂਆਤ ‘ਚ ਪਹਿਲਾਂ ਬਾਘਾ ਬਾਰਡਰ ‘ਤੇ ਭਾਰਤ-ਪਾਕਿਸਤਾਨ ‘ਚ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੌਰਾਨ ਪਿਲਰ ਟਪ ਕੇ ਭਾਰਤ ਦਾਖਲ ਹੋਣ ‘ਤੇ ਇਕ ਪਾਕਿਸਤਾਨੀ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫੜ੍ਹੇ ਗਏ ਇਸ ਸ਼ਖਸ ਦਾ ਨਾਂ ਅਬਦੁਲਾ ਹੈ। ਪਾਕਿਸਤਾਨ ਦੇ ਸਵਾਤ ਘਾਟੀ ਦੇ ਰਹਿਣ ਵਾਲੇ ਅਬਦੁਲਾ ਮੁਤਾਬਕ ਉਸਦੀ ਭਾਰਤ ਆ ਕੇ ਬਾਲੀਵੁਡ ਐਕਟਰ ਨੂੰ ਮਿਲਣ ਅਤੇ ਖੁਦ ਐਕਟਰ ਬਨਣ ਦੀ ਇਛਾ ਸੀ।

WRITTEN BY