ਅੰਮ੍ਰਿਤਸਰ, 8 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ (ਬਰਾਂਚ ਨੰਬਰ-ੀ), ਨੇੜੇ ਗੁਰਦੁਆਰਾ ਟਾਹਲਾ ਸਾਹਿਬ , ਤਰਨ ਤਾਰਨ ਰੋਡ, ਵਿਖੇ ਐਨੂਅਲ ਫੰਕਸ਼ਨ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡੀ.ਈ.ਓ. ਸੁਨੀਤਾ ਕਿਰਨ (ਸੈਕੰਡਰੀ ਐਜੂੁਕੇਸ਼ਨ) ਸਨ । ਫੰਕਸ਼ਨ ਦੀ ਸ਼ੁਰੂਆਤ ਸ਼ਬਦ ‘ਤੂੰ ਮੇਰੋ ਸੁਖਦਾਤਾ ਪ੍ਰਭ ਜੀ’ ਨਾਲ ਹੋਈ । ਗੇੈਸਟ ਆਫ਼ ਆਨਰ ਡਾ: ਧਰਮਵੀਰ ਸਿੰਘ (ਡਾਇਰੈਕਟਰ/ਪ੍ਰਿੰਸੀਪਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ) ਡਿਪਟੀ ਡੀ.ਈ.ਓ. ਭੁਪਿੰਦਰ ਕੌਰ, ਸ. ਐਸ.ਐਸ. ਭੁਲਰ (ਐਗਜੀਕਿਉਟਿਵ ਇੰਜੀਨੀਅਰ) ਸਨ । ਫੰਕਸ਼ਨ ਵਿੱਚ ਪਲੈ ਪੈਨ ਤੋਂ ਲੈ ਕੇ ਯੂ.ਕੇ.ਜੀ ਤੱਕ ਦੇ ਬੱਚਿਆਂ ਨੇ ਫੈਂਸੀ ਡਰੈਸ ਸ਼ੌ ਪੇਸ਼ ਕੀਤਾ । ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਸੰਬੰਧਿਤ ਗਿੱਧਾ, ਭੰਗੜਾ ਅਤੇ ਬੱਚਿਆਂ ਵੱਲੋਂ ਗਤਕਾ ਵੀ ਪੇਸ਼ ਕੀਤਾ ਗਿਆ । ਬੱਚਿਆਂ ਨੇ ਯੋਗਾ, ਤਇਕਵਾਡੋਂ, ਆਰਕੈਸਟਰਾ , ਪਪਿਟ ਸ਼ੌ ਤੇ ਕਮੇਡੀ ਸੌ ਵੀ ਪੇਸ਼ ਕੀਤਾ , ਥੈਂਕਯੂ ਗਾਡ ਤੇ ਵੱਡੇ ਬੱਚਿਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਸ਼ਹੀਦ ਭਗਤ ਸਿੰਘ ਤੇ ਇੱਕ ਨਾਟਕ ਪੇਸ਼ ਕੀਤਾ । ਦੂਸਰੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਨੇ ਫਲੈਗ ਫਾਰਮੈਸ਼ਨ ਕੀਤੀ । ਬੱਚਿਆਂ ਨੇ ਇਕ ਮਾਇਮ ਸ਼ੌ ਵੀ ਪੇਸ਼ ਕੀਤਾ ਜਿਸ ਵਿੱਚ ਉਹਨਾ ਨੇ ਸਮਾਜਿਕ ਬੁਰਾਈਆਂ (ਜਿਵੇਂ ਬਾਲ ਮਜਦੂਰੀ ਤੇ ਰੋਕ ਮਾਤਾ ਪਿਤਾ ਦਾ ਬੱਚਿਆਂ ਪ੍ਰਤੀ ਪਿਆਰ ਅਤੇ ਸਤਿਕਾਰ, ਰੁੱਖ ਤੇ ਪਾਣੀ ਬਚਾਓ) ਬਾਰੇ ਸੁਨੇਹਾ ਦਿੱਤਾ ਨਾਲ ਹੀ ਹਲੂਣਾ ਜਿਸ ਰਾਹੀਂ ਸੁਨੇਹਾ ਦਿੱਤਾ ਕਿ ਪੱਛਮੀਕਰਨ ਕਰਕੇ ਸਾਡੇ ਬੱਚੇ ਮਾਂ-ਬਾਪ ਅਪਣੇ ਵਿਰਸੇ ਤੇ ਸੱਭਿਆਚਾਰ ਨੂੰ ਭੁਲਦੇ ਜਾ ਰਹੇ ਹਨ । ਹਰ ਮਾਂ ਬਾਪ ਆਪਣੇ ਬੱਚਿਆਂ ਪੰਜਾਬੀ ਵਿਰਸੇ ਤੇ ਸਿੱਖੀ ਨਾਲ ਜੋੜਣਾ ਚਾਹੀਦਾ ਹੈ । ਇਸ ਮੌਕੇ ਮੁੱਖ ਮਹਿਮਾਨ ਡੀ.ਈ.ਓ. ਸੁਨੀਤਾ ਕਿਰਨ ਨੇ ਕਿਹਾ ਕਿ ਜਿਸ ਸਕੂਲ ਵਿੱਚ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਕ ਪੜ੍ਹਾਈ ਵੀ ਕਰਾਈ ਜਾਂਦੀ ਹੋਵੇ ਉਹ ਸਕੁੂਲ ਸਦਾ ਦਿਨ ਦੁਗਨੀ ਤੇ ਰਾਤ ਚੁਗਣੀ ਤਰੱਕੀ ਕਰਦਾ ਹੈ ਤੇ ਇਸ ਸਕੂਲ ਦਾ ਹਰ ਇੱਕ ਬੱਚਾ ਪ੍ਰਮਾਤਮਾ ਨਾਲ ਜੁੜਿਆ ਰਹੇਗਾ ਅਤੇ ਉਹ ਕਦੇ ਵੀ ਨਹੀਂ ਭਟਕੇਗਾ । ਇਸ ਮੌਕੇ ਆਪਣੀ ਮਾਂ ਬੋਲੀ ਕਿੰਨੀ ਜਰੂਰੀ ਹੈ ਬੱਚਿਆਂ ਵੱਲੋਂ ਸਕਿੱਟ ਪੇਸ਼ ਕੀਤੀ ਗਈ । ਇਸ ਵਿਸ਼ੇਸ਼ ਮੌਕੇ ਤੇ ਸਿੰਘ ਸਾਹਿਬਾਨ ਗਿਆਨੀ ਗੁਰਮਿੰਦਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ, ਸਕੂਲ ਦੇ ਟਰੱਸਟੀ ਮੈਂਬਰ ਸ੍ਰ. ਟਹਿਲਇੰਦਰ ਸਿੰਘ ਜੀ, ਸ੍ਰ. ਰਜਿੰਦਰ ਸਿੰਘ ਜੀ ਸ੍ਰ. ਭੁਪਿੰਦਰ ਸਿੰਘ ਜੀ ਗਰਚਾ (ਐਡਵਾਈਜ਼ਰ), ਭਾਈ ਹਰਵਿੰਦਰ ਪਾਲ ਸਿੰਘ ਜੀ ਲਿਟਲ, ਬਾਬਾ ਹਰਮਿੰਦਰ ੰਿਸੰਘ ਜੀ , ਭਾਈ ਅਮਨਦੀਪ ਸਿੰਘ ਜੀ, ਭਾਈ ਪ੍ਰਿਤਪਾਲ ਸਿੰਘ ਜੀ , ਸ੍ਰ. ਅਮਰਜੀਤ ਸਿੰਘ ਜੀ ਸਿਲਕੀ, ਪ੍ਰਿੰਸੀਪਲ ਜਸਲੀਨ ਕੌਰ ਜੀ (ਬਰਾਂਚ ਨੰਬਰ-ੀ), ਪ੍ਰਿੰਸੀਪਲ ਮੈਡਮ ਹਰਸ਼ਰਨ ਕੌਰ ਜੀ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ । ਸਕੂਲ ਵਿੱਚ ਆਏ ਹੋਏ ਮੁੱਖ ਮਹਿਮਾਨ ਪ੍ਰਿੰ: ਸੁਖਰਾਜ ਕੌਰ ਪ੍ਰਿੰ: ਸ. ਸੁਰਜੀਤ ਸ਼ਰਮਾ ਜੀ (ਸ਼ਹੀਦ ਭਗਤ ਸਿੰਘ ਸਕੂਲ) ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਪ੍ਰਿੰਸੀਪਲ ਮੈਡਮ ਜਗਜੀਤ ਕੌਰ ਜੀ ਨੇ ਸਭ ਨੂੰ ਜੀ ਆਇਆ ਕਿਹਾ ।
ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ



