ਅਮਰਗੜ੍ਹ, 8 ਦਸੰਬਰ (ਸੁਖਵਿੰਦਰ ਸਿੰਘ ਅਟਵਾਲ) ਕਬੱਡੀ ਦੇ ਕੁੰਭ ਵਜੋਂ ਪ੍ਰਸਿੱਧ ਪਿੰਡ ਲਾਂਗੜੀਆਂ ਦਾ ਕਬੱਡੀ ਕੱਪ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:) ਲਾਂਗੜੀਆਂ ਵੱਲੋਂ 9ਵਾਂ ਕਬੱਡੀ ਕੱਪ 20 ਅਤੇ 21 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਪਟਵਾਰੀ ਹਰਵੀਰ ਸਿੰਘ ਢੀਂਡਸਾ ਨੇ ਦੱਸਿਆ ਕਿ ਇਸ ਖੇਡ ਮੇਲੇ ’ਚ ਖੇਡ ਪ੍ਰੇਮੀਆਂ ਨੂੰ ਕਬੱਡੀ 55 ਕਿੱਲੋਂ,65 ਕਿੱਲੋਂ,75 ਕਿੱਲੋਂ ਅਤੇ ਇੱਕ ਪਿੰਡ ਓਪਨ ਦੇ ਬਹੁਤ ਹੀ ਰੌਚਕ ਮੁਕਾਬਲੇ ਦੇਖਣ ਨੂੰ ਮਿਲਣਗੇ।ਉਨ੍ਹਾਂ ਦੱਸਿਆ ਕਿ ਖੇਡ ਮੇਲੇ ’ਚ ਇੱਕ ਪਿੰਡ ਓਪਨ ’ਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਟੀਮ ਨੂੰ 61 ਹਜ਼ਾਰ ਰੂਪੈ ਅਤੇ ਕੱਪ ਜਦ ਕਿ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 41 ਹਜਾਰ ਦਾ ਨਗਦ ਇਨਾਮ ਅਤੇ ਟਰਾਫੀ ਦੇਣ ਤੋਂ ਇਲਾਵਾ ਵੱਖ-ਵੱਖ ਵਜ਼ਨੀ ਮੁਕਾਬਲਿਆਂ ’ਚ ਜਿੱਤ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਨਾਲ਼ ਸਨਮਾਨਿਤ ਕੀਤਾ ਜਾਵੇਗਾ।ਕਲੱਬ ਦੇ ਸਰਪ੍ਰਸਤ ਅਮਰਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਖੇਡ ਮੇਲੇ ਦੇ ਪਹਿਲੇ ਦਿਨ 20 ਦਸੰਬਰ ਨੂੰ ਸਵੇਰੇ 9 ਵਜੇ ਤੋ ਖੂਨਦਾਨ ਕੈਂਪ ਲਗਾਇਆ ਜਾਵੇਗਾ,ਉਨ੍ਹਾਂ ਸਵੈ-ਇੱਛਤ ਖੂਨਦਾਨੀਆਂ ਨੂੰ ਇਸ ਮਹਾਨ ਸੇਵਾ ਵਿੱਚ ਵਧ-ਚੜ੍ਹਕੇ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਲਖਵਿੰਦਰ ਸਿੰਘ ਢੀਂਡਸਾ, ਤਰਨਜੀਤ ਸਿੰਘ ਢੀਂਡਸਾ,ਜਸਵਿੰਦਰ ਸਿੰਘ ਢੀਂਡਸਾ, ਸਰਬਜੀਤ ਸਿੰਘ ਢੀਂਡਸਾ, ਗੁਰਿੰਦਰ ਸਿੰਘ ਢੀਂਡਸਾ, ਸੁਖਵੀਰ ਸਿੰਘ ਢੀਂਡਸਾ,ਗਗਨਦੀਪ ਸਿੰਘ ਢੀਂਡਸਾ, ਖਜਾਨਚੀ ਹਰਕਮਲਪ੍ਰੀਤ ਸਿੰਘ, ਗੁਰਜੀਤ ਸਿੰਘ ਧੀਮਾਨ, ਜਗਦੀਪ ਸਿੰਘ ਦੀਪਾ, ਕਸਮੀਰ ਸਿੰਘ ਬੱਬੀ ਕਾਕੜਾਂ ਆਦਿ ਕਲੱਬ ਮੈਂਬਰ ਹਾਜਰ ਸਨ।
ਮੀਰੀ ਪੀਰੀ ਕਲੱਬ ਲਾਂਗੜੀਆਂ ਵੱਲੋਂ 9ਵਾਂ ਕਬੱਡੀ ਕੱਪ 20 ਅਤੇ 21 ਨੂੰ



