Skip to content
Independent perspectives. Global stories.
BREAKING

ਨਿਗਮ ਚੋਣਾਂ ਨੂੰ ਲੈ ਕੇ ਵਖ-ਵਖ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਸ਼ੁਰੂ

Share this story

ਅੰਮ੍ਰਿਤਸਰ, 8 ਦਸੰਬਰ (ਸੁਨੀਲ ਗੁਪਤਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਅਕਾਲੀ ਜਥਾ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਸੀਨੀਅਰ ਅਕਾਲੀ ਨੇਤਾ ਬ੍ਰਹਮਪੁਰਾ , ਐਸ.ਜੀ.ਪੀ.ਸੀ ਮੈਂਬਰ ਬਾਵਾ ਸਿੰਘ ਗੁਮਾਣ ਪੁਰਾ ਭਾਈ ਰਾਮ ਸਿੰਘ , ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੁਰਪ੍ਰੀਤ ਰੰਧਾਵਾ ਅਤੇ ਹੋਰ ਸੀਨੀਅਰ ਅਕਾਲੀ ਨੇਤਾਵਾਂ ਨੇ ਨਿਗਮ ਚੋਣਾਂ ਨੂੰ ਲੈਕੇ 35 ਉਮੀਦਵਾਰ ਦੀ ਸੂਚੀ ਜਾਰੀ ਕਰਦਿਆਂ ਹੀ ਅਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੇ ਚੋਣਾਂ ਦਾ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਇਸਦੇ ਨਾਲ ਅਜ ਚੋਣਾਂ ਨੂੰ ਲੈਕੇ ਵਖ ਵਖ ਸਿਆਸੀ ਪਾਰਟੀਆਂ ਤੇ ਅਜਾਦ ਉਮੀਦਵਾਰ ਜੋ ਚੋਣ ਅਖਾੜੇ ਵਿਚ ਉਤਰ ਆਏ ਹਨ ਨੇ ਏਡੀ ਚੋਟੀ ਦਾ ਜ਼ੋਰ ਲਗਾਕੇ ਆਪਣੀ ਜਿਤ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਇਸੇ ਤਰਾਂ ਵਾਰਡ ਨੰਬਰ 39 ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਮਨਪ੍ਰੀਤ ਕੌਰ ਨੇ ਆਪਣੀ ਵਾਰਡ ਦੇ ਘਰ ਘਰ ਵਿਚ ਜਾਕੇ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੇ ਪੰਜਾਬ ਵਿਚ ਵਡੇ ਪ੍ਰੋਜੈਕਟ ਲਿਆਂਦੇ ਸਨ , ਜਿਸਨੂੰ ਕਾਂਗਰਸ ਸਰਕਾਰ ਨੇ ਰੋਕ ਦਿਤਾ ਅਤੇ ਇਲਾਕੇ ਦੇ ਵਿਕਾਸ ਕਾਰਜ ਨੂੰ ਠਪ ਕਰ ਦਿਤਾ ਹੈ ਬੀਬੀ ਮਨਪ੍ਰੀਤ ਕੌਰ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਦੀ ਜਿਤ ਪੂਰੇ ਇਲਾਕੇ ਦੀ ਜਿਤ ਹੋਵੇਗੀ ਤੇ ਸ਼ਿਰੋਮਣੀ ਅਕਾਲੀ ਦਲ ਦੀ ਜਿਤ ਤੇ ਇਲਾਕੇ ਦੇ ਰੁਕੇ ਹੋਏ ਸਾਰੇ ਵਿਕਾਸ ਨੂੰ ਮੁੜ ਸ਼ੁਰੂ ਕਰਵਾਇਆ ਜਾਵੇਗਾ ਇਸ ਮੌਕੇ ਮਧੁਪਾਲ ਸਿੰਘ ਗੋਗਾ ਜਨਰਲ ਸਕਤਰ ਸ਼ਿਰੋਮਣੀ ਅ.ਦ.ਬਾਦਲ ਅੰਮ੍ਰਿਤਸਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਲੋਕਾਂ ਨਾਲ ਜੋ ਝੂਠੇ ਵਾਅਦੇ ਕੀਤੇ ਸਨ ਜੇਕਰ ਲੋਕ ਅਜੇ ਵੀ ਆਸ ਲਗਾ ਕੇ ਬੈਠੇ ਹਨ ਕਿ ਘਰ ਘਰ ਨੌਕਰੀ ਤੇ ਸਮਾਰਟ ਮੋਬਾਈਲ ਫੋਨ ਮਿਲਣਗੇ ਤਾਂ ਲੋਕਾਂ ਦੀ ਨਾਸਮਝੀ ਹੈ ਮਧੁਪਾਲ ਸਿੰਘ ਗੋਗਾ ਨੇ ਕਿਹਾ ਕਿ ਕਾਂਗਰਸ ਨੇ ਲੋਕੋਂ ਨੂੰ ਮੂਰਖ ਬਣਾਕੇ ਜੋ ਵੋਟਾਂ ਲਈਆਂ ਸਨ ਉਸ ਤੋਂ ਲੋਕ ਜਾਣੂ ਹੋ ਚੁਕੇ ਹਨ ਤੇ 17 ਦਸੰਬਰ ਨੂੰ ਇਸ ਗਲ ਦਾ ਫੈਸਲਾ ਪੰਜਾਬ ਦੇ ਲੋਕ ਖੁਦ ਤਕੜੀ ਦੇ ਨਿਸ਼ਾਨ ਤੇ ਮੋਹਰਾ ਲਗਾ ਕੇ ਕਰਨਗੇ ਇਸ ਮੌਕੇ ਸੁਖਦੇਵ ਸਿੰਘ ਕੰਬੋਜ,ਸੁਖਪਾਲ ਸਿੰਘ,ਅਜੀਤ ਸਿੰਘ,ਗੁਰਪ੍ਰੀਤ ਸਿੰਘ,ਸੁਰਿੰਦਰ ਸਿੰਘ ਕੰਬੋਜ,ਲਖਵਿੰਦਰ ਸਿੰਘ ਲਖਾ,ਮੋਹਨ ਸਿੰਘ,ਬੀਬੀ ਅਮਰਜੀਤ ਕੌਰ,ਬੀਬੀ ਕਰਨਬੀਰ ਕੌਰ,ਬੀਬੀ ਰਾਣੀ,ਬੀਬੀ ਤੀਸ਼ ਆਦਿ ਹਾਜਰ ਸਨ।

WRITTEN BY