Skip to content
Independent perspectives. Global stories.
BREAKING

ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਦੇ ਬੱਚਿਆਂ ਦਾ ਮੈਡੀਕਲ ਚੈਕਅੱਪ

Share this story

ਭਗਤਾ ਭਾਈਕਾ, 8 ਦਸੰਬਰ (ਸਵਰਨ ਸਿੰਘ ਭਗਤਾ)-ਸ਼ਹੀਦ ਲੈਫ.ਜਸਮੇਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਰੀਏਵਾਲਾ ਵਿਖੇ ਸਰਕਾਰੀ ਹਸਪਤਾਲ ਭਗਤਾ ਭਾਈ ਦੇ ਡਾ.ਸੁਮੀਤ ਮਿੱਤਲ ਵੱਲੋਂ ਬੱਚਿਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਮੁਖੀ ਹੰਸ ਸਿੰਘ ਸੋਹੀ ਨੇ ਦੱਸਿਆ ਕਿ ਸਕੂਲ ਦੇ ਲੱਗਭੱਗ 250 ਬੱਚਿਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਜਿਨਾਂ ਵਿਚੋਂ 28 ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਹੋਣ ਕਾਰਨ ਰੈਫਰ ਕੀਤਾ ਗਿਆ ਅਤੇ ਕਈ ਵਿਦਿਆਰਥੀਆਂ ਮੋਕੇ ਤੇ ਮੈਡੀਸਨ ਟਰੀਮਿੰਟ ਲਿਖ ਦੇ ਦਿੱਤਾ ਗਿਆ। ਇਸ ਸਮੇਂ ਮਾ. ਅਮਰਜੀਤ ਸਿੰਘ, ਇੰਦਰਜੀਤ ਸਿੰਘ, ਜਗਜੀਵਨ ਸਿੰਘ, ਕਿੱਕਰ ਸਿੰਘ, ਪਰਮਜੀਤ ਕੌਰ, ਗੁਰਮੀਤ ਕੌਰ, ਰਾਜਦੀਪ ਕੌਰ ਆਦਿ ਹਾਜਰ ਸਨ।

WRITTEN BY