Skip to content
Independent perspectives. Global stories.
BREAKING

ਅਕਾਲੀ ਦਲ ਵੱਲੋਂ ਲਹਿਰਾਗਾਗਾ ਵਿਖੇ ਧਰਨਾ

Share this story

ਮੂਨਕ, 8 ਦਸੰਬਰ (ਕੁਲਵੰਤ ਸਿੰਘ ਦੇਹਲਾ, ਛਾਜਲੀ)- ਨਗਰ ਪੰਚਾਇਤ ਚੋਣਾ ਦੀਆਂ ਨਾਮਜ਼ਦਗੀਆਂ ’ਚ ਅਕਾਲੀ ਉਮੀਦਵਾਰਾਂ ਤੇ ਵਰਕਰਾਂ ਨਾਲ ਹੋਈਆਂ ਧਕੇਸ਼ਾਹੀਆਂ ਵਿਰੁਧ ਅਕਾਲੀ ਦਲ ਵਲੋਂ ਪੰਜਾਬ ’ਚ ਅਜ ਕਈ ਥਾਈਂ ਧਰਨੇ ਲਗਾਏ ਗਏ ਹਨ। ਇਸੇ ਤਹਿਤ ਸਾਬਕਾ ਖਜ਼ਾਨਾ ਮੰਤਰੀ ਸ੍ਰ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲਹਿਰਾਗਾਗਾ ਵਿਖੇ ਧਰਨਾ ਲਗਾਇਆ ਗਿਆ ਹੈ ਜਿਥੇ ਅਕਾਲੀ ਆਗੂ ਨਾਅਰੇਬਾਜ਼ੀ ਕੀਤੀ ਹਲਕੇ ਦੇ ਵਖ ਵਖ ਸੀਨੀਅਰ ਆਗੂਆਂ ਵਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋ ਅਕਾਲੀ ਦਲ ਦੇ ਆਗੂਆਂ ਨਾਲ ਨਗਰ ਪੰਚਾਇਤ ਚੋਣਾ ਵਿਚ ਕੀਤੀ ਜਾ ਰਹੀ ਧਕੇਸ਼ਾਹੀ ਬਹੁਤ ਹੀ ਨਿੰਦਣਯੋਗ ਹੈ ਇਸ ਮੌਕੇ ਧਰਨੇ ਵਿਚ ਰਾਮਪਾਲ ਸਿੰਘ ਬੈਣੀਵਾਲ, ਜਸਪਾਲ ਸਿੰਘ ਦੇਹਲਾ ਚੇਅਰਮੈਨ ਬਲਾਕ ਸੰਮਤੀ ਲਹਿਰਾਗਾਗਾ, ਗੁਰਦੀਪ ਸਿੰਘ ਕੋਟੜਾ ਸਾਬਕਾ ਚੇਅਰਮੈਨ, ਦਲਜੀਤ ਸਿੰਘ ਪੀ ਏ ਢੀਂਡਸਾ, ਰਾਮਪਾਲ ਸਿੰਘ ਸੂਰਜਣਭੈਣੀ ਸਰਕਲ ਪ੍ਰਧਾਨ ਮੂਨਕ, ਪ੍ਰੀਤਇੰਦਰ ਭਾਈ ਕੀ ਪਸੋਰ, ਪਰਮਿੰਦਰ ਸਿੰਘ ਅੜਕਵਾਸ ਸਰਪੰਚ, ਰਣਵੀਰ ਸਿੰਘ ਦੇਹਲਾ, ਗੁਰਦੀਪ ਸਿੰਘ ਭੁਲਰ, ਕੰਤੀ ਸਰਪੰਚ, ਕੇਵਲ ਸਿੰਘ ਭੁਲਰ, ਸਤਪਾਲ ਸਿੰਗਲਾ, ਚਮੇਲਾ ਰਾਮ, ਕੇਵਲ ਰਾਏਧਰਾਣਾ ਹੈਪੀ ਗਾਗਾ ਮੌਜੂਦ ਸਨ।

WRITTEN BY