ਸਾਦਿਕ, 8 ਦਸੰਬਰ (ਗੁਰਵਿੰਦਰ ਔਲਖ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ, ਪੰਜਾਬ ਦੇ ਫ਼ੈਸਲੇ ਅਨੁਸਾਰ ਅੱਜ ਜਥੇਬੰਦੀ ਦੀ ਇਕਾਈ ਫ਼ਰੀਦਕੋਟ ਵੱਲੋਂ ਆਪਣੀਆਂ ਸੇਵਾਵਾਂ ਬਹਾਲ ਕਰਵਾਉਣ ਸੰਬੰਧੀ ਸੂਬਾ ਪ੍ਰਧਾਨ ਰਵਿੰਦਰ ਰਵੀ ਅਤੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਦੀ ਅਗਵਾਈ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਂਅ ਜ਼ਿਲ੍ਹਾ ਸਹਾਇਕ ਕਮਿਸ਼ਨਰ ਜਨਰਲ ਸ: ਜਗਦੀਸ਼ ਸਿੰਘ ਜੌਹਲ (ਪੀ.ਸੀ.ਐਸ.) ਨੂੰ ਇੱਕ ਫ਼ਰਿਆਦ ਪੱਤਰ ਸੌਂਪਿਆ ਗਿਆ। ਸੁਵਿਧਾ ਜਥੇਬੰਦੀ ਨੇ ਮੰਗ ਪੱਤਰ ਸੌਂਪਦਿਆਂ ਸ: ਜੌਹਲ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਸੁਵਿਧਾ ਕਾਮਿਆਂ ਦੀ ਇਸ ਲਿਖਤੀ ਫ਼ਰਿਆਦ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਸੁਵਿਧਾ ਮੁਲਾਜ਼ਮਾਂ ਦੇ ਠੰਢੇ ਹੋ ਚੁੱਕੇ ਚੁੱਲ੍ਹੇ ਦੋਬਾਰਾ ਮਘ ਸਕਣ।ਇਸ ਮੌਕੇ ਨਿਤਿਨ ਕੁਮਾਰ, ਸੁਰਿੰਦਰ ਕੁਮਾਰ, ਸ਼ੇਸ਼ ਰਾਮ, ਮਨਜੀਤ ਸਿੰਘ ਅਤੇ ਲਛਮਣ ਸਿੰਘ ਆਦਿ ਹਾਜ਼ਰ ਸਨ।
ਸੁਵਿਧਾ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਨੂੰ ਫ਼ਰਿਆਦ ਪੱਤਰ



