June 26, 2026 10:58 am

ਪੁੱਤਰ ਦੀ ਲੋਹੜੀ ਮੌਕੇ ਲਗਾਇਆ ਵਿਸ਼ਾਲ ਖੁਨਦਾਨ ਕੈਂਪ

image ਝੁਨੀਰ, 13 ਜਨਵਰੀ (ਜਗਤਾਰ ਲਾਲਿਆਂਵਾਲੀ):ਜਿਥੇ ਲੋਕ ਤਿੱਥ ਤਿਉਹਾਰਾਂ ਤੇ ਫਜੂਲੀ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ ਉਥੇ ਕੁਝ ਲੋਕ ਅਜਿਹੇ ਵੀ ਹਨ ਜੋ ਸਮਾਜ ਸੇਵਾ ਤੋ ਇਲਾਵਾ ਤਿਉਹਾਰਾਂ ਨੂੰ ਅਨੋਖੇ ਢੰਗ ਨਾਲ ਮਨਾਕੇ ਲੋਕਾਂ ਵਿੱਚ ਚੰਗਾ ਸੰਦੇਸ ਭੇਜਦੇ ਹਨ ।ਐੈਸਾ ਹੀ ਕੁਝ ਕਰ ਦਿਖਾਇਆ ਹੈ ਭੰਮੇ ਖੁਰਦ ਦੇ ਉਘੇ ਸਮਾਜ ਸੇਵੀ ਤੇ ਖੁਨਦਾਨੀ ਗੁਰਪ੍ਰੀਤ ਸਿੰਘ ਭੰਮਾ ਨੇ ਆਪਣੇ ਭਤੀਜੇ ਗੋਰਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਦੀ ਪਹਿਲੀ ਲੋਹੜੀ ਮੌਕੇ। ਉਨਾਂ ਲੜਕੇ ਦੀ ਪਹਿਲੀ ਲੋਹੜੀ ਤੇ ਖੁਨਦਾਨ ਕੈਂਪ ਲਗਾਕੇ ਤੇ ਪੌਦੇ ਵੰਡ ਕੇ ਸਮਾਜ ਨੂੰ ਖੁਸ਼ੀਆ ਮੌਕੇ ਸਮਾਜ ਦੀ ਭਲਾਈ ਕਰਨ ਦੀ ਪ੍ਰੇਰਣਾ ਦਿੱਤੀ। ਜਿਕਰਯੋਗ ਹੈ ਕਿ ਪਹਿਲਾ ਵੀ ਇਨਾਂ ਵੱਲੋ ਲੜਕੀ ਦੀ ਲਹੋੜੀ ਮੌਕੇ ਵੀ ਖੁਨਦਾਨ ਕੈਂਪ ਲਗਾਇਆ ਸੀ। ਗੁਰਪ੍ਰੀਤ ਸਿੰਘ ਭੰਮਾਂ ਨੇ ਦੱਸਿਆ ਕਿ ਲੋਕ ਭਲਾਈ ਕਲੱਬ ਭੰਮੇ ਖੁਰਦ ਤੇ ਮਾਲਵਾ ਸਮਾਜ ਸੇਵਾ ਸੋਸਾਇਟੀ ਭੰਮੇ ਕਲਾਂ ਅਤੇ ਯੁਨੇਇਟਿਡ ਵੈਲਫੇਅਰ ਸੋਸਾਇਟੀ ਬਠਿੰਡਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ‘ਚ  ਮਾਨਸਾ ਜਸਵੀਰ ਸਿੰਘ ਮਿਨਹਾਂਸ ਨੇ ਕੀਤਾ।ਖੁਨ ਇਕੱਠਾ ਕਰਨ ਲਈ ਸਿਵਲ ਹਸਪਤਾਲ ਤੋ ਡਾਂ ਕਮਲਪ੍ਰੀਤ ਕੌਰ ਬਰਾੜ ਦੀ ਅਗਵਾਈ ‘ਚ ਟੀਮ ਪਹੁੰਚੀ। ਕੈਂਪ ਮੌਕੇ ਬਠਿੰਡਾਂ ਤੋ ਵਿਜੈ ਭੱਟ ਅਤੇ ਰਾਮਪੁਰਾਂ ਤੋ ਸਟੇਟ ਅਵਾਰਡੀ ਅਨਿਲ ਸ਼ਰਾਫ ਵਿਸ਼ੇਸ ਤੋਰ ਤੇ ਪਹੂੰਚੇ।  ਇਸ ਮੌਕੇ ਬੋਲਦਿਆ ਡਾਂ ਮਿਨਹਾਂਸ ਨੇ ਕਿਹਾ ਕਿ ਖੁਨਦਾਨ ਇੱਕ ਮਹਾਦਾਨ ਹੈ ਬੇਸ਼ਕ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਪਰ ਫਿਰ ਵੀ ਖੁਨ ਦਾ ਬਦਲ ਨਹੀ ਲੱਭਿਆ ਜਾ ਸਕਿਆ। ਕਿਸੇ ਵੀ ਹਾਦਸੇ ਸਮੈਂ ਗਭੀਰ ਜਖਮੀ ਹੋਏ ਵਿਅਕਤੀ ਨੂੰ ਮਾਂ ਦੇ ਹੰਝੂ ਨਹੀ ਬਚਾ ਸਕਦੇ ਸਗੋ ਤੁਹਾਡੇ ਵੱਲੋ ਦਾਨ ਕੀਤਾ ਗਿਆ ਖੁਨ ਕੀਮਤੀ ਜਾਨਾਂ ਬਚਾ ਸਕਦਾ ਹੈ। ਉਨਾਂ ਖੁਨ ਦੀ ਮਹੱਤਤਾ ਅਤੇ ਕਿਹੜਾ ਖੁੂਨ ਕਿਸ ਨੂੰ ਦਿੱਤਾ ਜਾ ਸਕਦਾ ਹੈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਕੈਂਪ ਮੌਕੇ ਗਾਇਕ ਨਿਰਮਲ ਮੌਜੀਆਂ ਨੇ ਆਪਣੇ ਗੀਤ ਗਾਕੇ ਵੀ ਪਹੁੰਚੇ ਨੋਜਵਾਨਾਂ ਨੂੰ ਸਮਾਜ ‘ਚ ਫੈਲੀਆਂ ਬੁਰੀਆਂ ਦੂਰ ਕਰਨ ਦਾ ਸਨੇਹਾ ਦਿੱਤਾ ਤੇ ਲੋਕ ਭੁਲਾਈ ਮਨ ਲਗਾਉਣ ਲਈ ਵੀ ਪ੍ਰਰਿਆ। ਕੈਂਪ ‘ਚ ਰਾਮਾਂ ਨੰਦੀ, ਚਚੋਹਰ, ਟਹਾਲੀਆ, ਭੰਮੇ ਕਲਾਂ, ਝੁਨੀਰ, ਲਖਮੀਰ ਵਾਲਾ, ਕੋਰਵਾਲਾ, ਚਹਿਲਾਵਾਲੀ, ਪ੍ਰੈਸ਼ ਕਲੱਬ ਝੁਨੀਰ, ਫੱਤਾ, ਝੰਡੂਕੇ, ਪੈਸਟੀਸਾਇਡ ਕਲੱਬ ਅਤੇ ਉ¤ਡਤ ਭਗਤ ਰਾਮ ਆਦਿ ਦੇ ਕਲੱਬਾਂ ਦੇ ਅਹੁਦੇਦਾਰ ਅਤੇ ਮੈਂਬਰ ਵੀ ਵਿਸ਼ੇਸ ਤੌਰ ਤੇ ਪਹੂੰਚੇ ਹੋਏ ਸਨ।ਕੈਂਪ ਦੌਰਾਨ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਅਤੇ ਛੋਲੇ ਪੂਰੀਆ ਦਾ ਆਤੁੱਟ ਲੰਗਰ ਲਗਾਇਆ ਗਿਆ। ਹਰ ਆਉਣ-ਜਾਣ ਵਾਲੇ ਲਈ ਰਿਊੜੀਆਂ ਤੇ ਮੁੰਗਫਲੀ ਦੇ ਵੀ ਖੁੱਲੇ ਗੱਫੇ ਵਰਤਾਏ ਗਏ।ਇਸ ਮੌਕੇ ਮਾਸਟਰ ਕੌਰ ਸਿੰਘ, ਸਰਪੰਚ ਸੁਖਦੇਵ ਸਿੰਘ, ਤਰਸੇਮ ਸਿੰਘ, ਗੁਰਦੀਪ ਭੰਮਾਂ, ਡਾਂ ਹਰਦੇਵ ਸਿੰਘ ਕੋਰਵਾਲਾ, ਮਲਕੀਤ ਸਿੰਘ, ਕਮਲ ਉ¤ਡਤ, ਗੁਰਨਾਮ ਸਿੰਘ, ਸਾਹਿਲ ਮਿੱਢਾ, ਰਛਪਾਲ, ਡਾਂ ਬਲਵੰਤ ਸਿੰਘ, ਰਾਵਿੰਦਰ ਕਾਲਾ, ਅੰਗਰੇਜ ਚੰਦ, ਰਾਮ ਸਿੰਘ ਰਾਮਾਂ ਨੰਦੀ, ਹਰਪ੍ਰੀਤ ਨੰਦਗੜ੍ਹ, ਸਰਪੰਚ ਗੁਰਦੀਪ ਸਿੰਘ, ਖੁਨਦਾਨੀ ਹਰਜਿੰਦਰ ਸਿੰਘ ਭੰਮਾਂ, ਹਰਪ੍ਰੀਤ ਕੌਰ,ਕਰਮਜੀਤ ਕੌਰ,ਲਾਭ ਕੌਰ, ਛਿੰਦਰ ਕੌਰ, ਜੰਗੀਰ ਕੌਰ, ਚਰਨਜੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਹਰਪਾਲ ਕੌਰ, ਵੀਰਪਾਲ ਕੌਰ. ਮਨਦੀਪ ਕੌਰ, ਹਰਮਨਦੀਪ ਕੌਰ, ਨਿਰਮਲਜੀਤ ਕੌਰ, ਡਾਂ ਵਿਜੈ ਕੁਮਾਰ, ਅਮਨ ਜੋਗਾ, ਗੁਰਦੀਪ ਰਾਮਾਂ ਨੰਦੀ, ਸੁਰਜੀਤ ਸਿੰਘ ਛਿੰਦੀ, ਬਲਜਿੰਦਰ ਸਿੰਘ ਚਹਿਲਾਵਾਲੀ,  ਆਦਿ ਭਾਰੀ ਗਿਣਤੀ ‘ਚ ਸਮਾਜ ਸੇਵੀ ਤੇ ਖੁਨਦਾਨੀ ਹਾਜ਼ਿਰ ਸਨ।

Send this to a friend