Skip to content
Independent perspectives. Global stories.
BREAKING

ਕਿਸਾਨੀ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਦਿੱਲੀ ਜਾਮ ਲਈ ਕਿਸਾਨ ਲਾਮਬੰਦ ਜਾਰੀ

Share this story

ਮਹਿਲ ਕਲਾਂ, 5 ਦਸੰਬਰ (ਗਰੇਵਾਲ)- ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਆਹੁੰਦੇਦਾਰਾ ਅਤੇ ਵਰਕਰਾ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸਾਹੀ ਛੇਵੀ ਕਸਬਾ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਜਥੇਬੰਦੀ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ,ਜਨਰਲ ਸਕੱਤਰ ਨਛੱਤਰ ਸਿੰਘ ਸਹੌਰ ਨੇ ਵਿਸੇਸ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਜਥੇਬੰਦੀ ਵੱਲੋਂ ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪ੍ਰਧਾਨ ਅਮਰ ਸਿੰਘ ਛੀਨੀਵਾਲ ਦੀ ਹੋਈ ਬੇਵਕਤੀ ਮੌਤ ਦੇ ਡੂੰਘੇ ਦੁੱਖ ਦਾ ਇਜਹਾਰ ਕਰਦਿਆ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਜਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਅਤੇ ਜਨਰਲ ਸਕੱਤਰ ਨਛੱਤਰ ਸਿੰਘ ਸਹੌਰ ਨੇ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀਆ ਹਦਾਇਤਾ ਅਨੁਸਾਰ ਜਥੇਬੰਦੀ ਨੂੰ ਹੋਰ ਵਧੇਰੇ ਮਜਬੂਤ ਕਰਨ ਲਈ ਪਿੰਡ,ਬਲਾਕ ਅਤੇ ਜਿਲਾ ਪੱਧਰ ਤੇ ਨਵੀਆ ਇਕਾਈਆ ਦਾ ਗਠਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਮਿਹਨਤੀ ਵਰਕਰਾ ਨੂੰ ਅੱਗੇ ਲਿਆ ਕੇ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਸਮੇਂ ਚੋਣਾ ਦੌਰਾਨ ਕਿਸਾਨਾ ਦੀਆ ਜਿਣਸਾ ਦੇ ਭਾਅ ਸੁਆਮੀ ਨਾਥਨ ਕਮਿਸਨ ਦੀਆ ਸਿਫਾਰਸਾ ਅਨੁਸਾਰ ਲਾਗੂ ਕਰਨ ਅਤੇ ਕੈਪਟਨ ਸਰਕਾਰ ਵੱਲੋਂ ਚੋਣਾ ਦੌਰਾਨ ਕਿਸਾਨਾ ਸਿਰ ਚੜੇ ਸਾਰੇ ਕਰਜੇ ਮਾਫ਼ ਕਰਨ,ਪਰਿਵਾਰ ਦੇ ਇੱਕ ਮੈਬਰ ਨੂੰ ਸਰਕਾਰੀ ਨੌਕਰੀ ਅਤੇ ਕਿਸਾਨਾ ਨੂੰ ਹੋਰ ਵਧੇਰੇ ਸਹੂਲਤਾ ਦੇਣ ਦੇ ਵੱਡੇ ਵੱਡੇ ਦਾਅਵੇ ਕਰਕੇ ਸੱਤਾ ਤੇ ਕਾਬਜ ਹੋਈਆ ਸਨ ਪਰ ਰਾਜ ਭਾਗ ਸੰਭਾਲਨ ਤੋ ਬਾਅਦ ਦੋਵੇ ਸਰਕਾਰਾ ਕਿਸਾਨਾ ਨਾਲ ਕੀਤੇ ਵਾਅਦੇ ਲਾਗੂ ਕਰਨ ਤੋ ਪੂਰੀ ਤਰਾ ਭੱਜ ਚੁੱਕੀਆ ਹਨ। ਉਹਨਾ ਨੇ ਕਿਹਾ ਕਿ ਜਥੇਬੰਦੀ ਵੱਲੋ ਕੇਦਰ ਦੀ ਮੋਦੀ ਸਰਕਾਰ ਨੂੰ ਵਾਅਦੇ ਯਾਦ ਕਰਾਉਣ ਲਈ ਦਿੱਲੀ ਨੂੰ ਜਾਮ ਕਰਨ ਲਈ ਉਲੀਕੇ ਗਏ ਪ੍ਰੋਗਰਾਮ ਤਹਿਤ ਕਿਸਾਨਾ ਨੂੰ ਪਿੰਡ ਪੱਧਰ,ਬਲਾਕ ਪੱਧਰ ਅਤੇ ਜਿਲਾ ਪੱਧਰ ਤੇ ਮੀਟਿੰਗਾ ਕਰਕੇ ਲਗਾਤਾਰ ਲਾਮਬੰਦ ਕਰਨ ਦੀ ਮੁਹਿੰਮ ਵਿੱਢੀ ਗਈ ਹੈ। ਉਹਨਾ ਨੇ ਕਿਹਾ ਕਿ ਕੇਦਰ ਤੇ ਰਾਜ ਸਰਕਾਰਾ ਦੀਆ ਗਲਤ ਨੀਤੀਆ ਕਾਰਨ ਅੱਜ ਕਿਸਾਨ ਦਾ ਖੇਤੀਬਾੜੀ ਦਾ ਧੰਦਾ ਘਾਟੇ ਵੱਲ ਜਾ ਰਿਹਾ ਹੈ ਜਿਸ ਕਰਕੇ ਕਿਸਾਨ ਆਪਣੇ ਸਿਰ ਚੜੇ ਕਰਜੇ ਦੇ ਕਾਰਨ ਖੁਦਕਸੀਆ ਕਰਨ ਲਈ ਮਜਬੂਰ ਹਨ ਪਰ ਕੇਦਰ ਤੇ ਰਾਜ ਸਰਕਾਰਾ ਕਿਸਾਨੀ ਖੁਦਕਸੀਆ ਨੂੰ ਰੋਕਣ ਲਈ ਹਰ ਫਰੰਟ ਤੇ ਬੁਰੀ ਤਰਾ ਫੇਲ ਹੋਈਆ ਹਨ। ਉਹਨਾ ਮੰਗ ਕੀਤੀ ਕਿ ਕਿਸਾਨਾ ਸਿਰ ਚੜੇ ਸਾਰੇ ਕਰਜੇ ਮਾਫ,ਅਵਾਰਾ ਪਸੂਆ ਦਾ ਪੱਕਾ ਹੱਲ ਅਤੇ ਯੂਰੀਆ ਖਾਦ ਦੀਆ ਕੀਮਤਾ ’ਚ ਕੀਤੇ ਵਾਧੇ ਨੂੰ ਵਾਪਸ ਲੈ ਕੇ ਕਿਸਾਨਾ ਨੂੰ ਰਾਹਤ ਦਿੱਤੀ ਜਾਵੇ।

WRITTEN BY