Skip to content
Independent perspectives. Global stories.
BREAKING

ਲੋਕਾਂ ਵੱਲੋਂ ਅਣਮੁੱਲੇ ਮਾਣ-ਸਨਮਾਨ ਕਰਕੇ ਹੀ ਗੁਰੂ ਘਰ ਦੀ ਸੇਵਾ ਕੀਤੀ ਜਾ ਸਕਦੀ ਹੈ : ਅਮਰਜੀਤ ਸਿੰਘ ਚਾਵਲਾ

Share this story

ਨੂਰਪੁਰ ਬੇਦੀ, 5 ਦਸੰਬਰ (ਐਮ.ਪੀ.ਸ਼ਰਮਾ)- ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ। ਪ੍ਰੈ¤ਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਸਾਈ ਗਈ ਗੁਰੂ-ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕਰਨਾ ਦਾ ਮੌਕਾ ਜੋ ਉਨ੍ਹਾਂ ਨੂੰ ਮਿਲਿਆ ਹੈ ਉਸ ਲਈ ਉਹ ਸਦਾ ਪਰਮਾਤਮਾ ਦੇ ਰਿਣੀ ਰਹਿਣਗੇ। ਉਹਨਾਂ ਕਿਹਾ ਕਿ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣੇ ਸੀ ਉਹਨਾਂ ਨੇ ਉਦੋਂ ਤੋਂ ਹੀ ਪ੍ਰਣ ਕਰ ਲਿਆ ਸੀ ਕਿ ਉਹਨਾਂ ਨੇ ਆਪਣੇ ਕਾਰਜਕਾਲ ਸਮੇਂ ਦੌਰਾਨ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਅਤੇ ਉਹਨਾਂ ਨੇ ਇਸ ਵਾਅਦੇ ਨੂੰ ਸੰਪੂਰਨ ਕਰਨ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਜਿਸ ਕਰਕੇ ਉਹਨਾਂ ਨੂੰ ਬੀਤੇ ਦਿਨ ਇਲਾਕੇ ਦੀਆਂ ਨੁੰਮਾਇੰਦੀਆਂ, ਸੁਸਾਇਟੀਆਂ, ਜਥੇਬੰਦੀਆਂ, ਸੰਸਥਾਵਾਂ ਅਤੇ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਣਜੀਤ ਸਿੰਘ ਗੁੱਡਵਿਲ,ਕੁਲਵੀਰ ਸਿੰਘ ਅਸਮਾਨਪੁਰ,ਮਨੀਸ਼ ਪਾਠਕ,ਕੇਸਰ ਸਿੰਘ ਮੂਸਾਪੁਰ, ਸੋਹਣ ਸਿੰਘ ਅਸਮਾਨਪੁਰ, ਸੰਤੋਖ ਸਿੰਘ ਸਰਪੰਚ ਝੱਜ, ਜਸਵੀਰ ਸਿੰਘ ਰਾਣਾ, ਦਰਬਾਰਾ ਸਿੰਘ ਬਾਲਾ, ਭਗਤ ਸਿੰਘ ਚਨੌਲੀ, ਸੇਵਾ ਮੁਕਤ ਨਾਇਬ ਤਹਿਸੀਲਦਾਰ ਹਰਭਜਨ ਸਿੰਘ,ਬਲਰਾਜ ਸਿੰਘ ਕਾਨੂੰਗੋ, ਹਰਜਿੰਦਰ ਸਿੰਘ ਭਾਓਵਾਲ, ਬੀਬੀ ਬਲਜਿੰਦਰ ਕੌਰ, ਮਨਿੰਦਰਪਾਲ ਸਿੰਘ, ਸਤਨਾਮ ਸਿੰਘ ਝੱਜ, ਰਣਜੀਤ ਸਿੰਘ ਢੀਂਡਸਾ ਆਦਿ ਹਾਜ਼ਰ ਸਨ।

WRITTEN BY