Skip to content
Independent perspectives. Global stories.
BREAKING

ਅਕਾਲੀ-ਭਾਜਪਾ ਗੱਠਜੋੜ ਨੇ ਅਮਲੋਹ ਦਾ ਵਿਕਾਸ ਕੀਤਾ ਤੇ ਅੱਗੋਂ ਵੀ ਕਰਾਂਗੇ : ਰਾਜੂ ਖੰਨਾ, ਗਰਗ

Share this story

ਅਮਲੋਹ, 5 ਦਸੰਬਰ, (ਰਣਜੀਤ ਸਿੰਘ ਘੁੰਮਣ)- ਨਗਰ ਕੋਂਸਲ ਅਮਲੋਹ ਦੀ ਹੋ ਰਹੀ ਚੋਣ ਵਿੱਚ ਅੱਜ ਅਕਾਲ਼ੀ ਭਾਜਪਾ ਗੱਠਜੋੜ ਦੇ ਚਾਰ ਉਮੀਦਵਾਰਾਂ ਵੱਲੋਂ ਵੱਖ ਵੱਖ ਵਾਰਡਾਂ ਤੋਂ ਕਾਗਜ ਐਸ ਡੀ ਐਮ ਅਮਲੋਹ ਪਾਸ ਦਾਖਿਲ ਕਰਵਾਏ ਗਏ। ਇਸ ਮੌਕੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਜਪਾ ਜਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਗਰਗ ਦੀ ਅਗਵਾਈ ਵਿੱਚ ਇਹਨਾਂ ਉਮੀਦਵਾਰਾਂ ਵੱਲੋਂ ਪੂਰੇ ਜੋਸ਼ੋਖਰੋਸ਼ ਵਿੱਚ ਬਜਾਰਾਂ ਵਿੱਚੋਂ ਦੀ ਅਕਾਲੀ ਭਾਜਪਾ ਦੇ ਨਾਅਰੇ ਲਗਾੳੇੁਂਦੇ ਹੋਏ ਢੋਲ ਦੀ ਥਾਪ ਤੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਆਪਣੇ ਕਾਗਜ ਦਾਖਿਲ ਕੀਤੇ ਗਏ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਪਰਦੀਪ ਗਰਗ ਨੇ ਕਿਹਾ ਕਿ ਇਹ ਚੋਣ ਅਮਲੋਹ ਸ਼ੋਿਹਰ ਦੇ ਕਰੋੜਾਂ ਰੁਪਏ ਖਰਚ ਕਰਕੇ ਕੀਤੇ ਗਏ ਵਿਕਾਸ ਕਾਰਜਾਂ ਦੇ ਮੁੱਦੇ ਤੇ ਗੱਠਜੋੜ ਵੱਲੋਂ ਲੜੀ ਜਾ ਰਹੀ ਹੈ ਕਿਉਂਕਿ ਸ਼ਹਿਰ ਦਾ ਕੋਈ ਵੀ ਅਜਿਹਾ ਵਾਰਡ ਨਹੀਂ ਜਿੱਥੇ ਅਕਾਲੀ ਭਾਜਪਾ ਸਰਕਾਰ ਨੇ ਲੱਖਾਂ ਰੁਪਏ ਲਾਕੇ ਵਿਕਾਸ ਨਾ ਕੀਤਾ ਹੋਵੇ। ਉਹਨਾਂ ਦਾਅਵਾ ਕੀਤਾ ਕਿ ਅਮਲੋਹ ਨਗਰ ਕੋਂਸਲ ਚੋਣ ਅਕਾਲੀ ਭਾਜਪਾ ਗੱਠਜੋੜ ਭਾਰੀ ਬਹੁਮਤ ਨਾਲ ਜਿੱਤੇਗਾ। ਅੱਜ ਜਿਹਨਾਂ ਉਮੀਦਵਾਰਾਂ ਵੱਲੋਂ ਆਪਣੇ ਕਾਗਜ ਦਾਖਿਲ ਕੀਤੇ ਗਏ ਹਨ ਉਹਨਾਂ ਵਿੱਚ ਵਾਰਡ ਨੰ: 2 ਤੋਂ ਰਾਕੇਸ਼ ਕੁਮਾਰ ਬਬਲੀ (ਭਾਜਪਾ), ਵਾਰਡ ਨੰ: 3 ਤੋਂ ਪਰਮਜੀਤ ਸਿੰਘ ਰੁਪਾਲ (ਭਾਜਪਾ), ਵਾਰਡ ਨੰ: 5 ਤੋਂ ਸ਼੍ਰੀਮਤੀ ਸੰਯੋਗਤਾ ਰਾਣੀ (ਅਕਾਲੀ ਦਲ), ਵਾਰਡ ਨੰ: 8 ਤੋਂ ਗਗਨਦੀਪ ਖੁੱਲਰ (ਭਾਜਪਾ) ਪ੍ਰਮੁੱਖ ਹਨ। ਨਾਮਜਦਗੀ ਦਾਖਿਲ ਕਰਨ ਸਮੇਂ ਭਾਜਪਾ ਦੇ ਰਾਜਪਾਲ ਗਰਗ, ਜੱਥੇਦਾਰ ਕਰਮਜੀਤ ਸਿੰਘ ਭਗੜਾਣਾ, ਸਾਬਕਾ ਕੋਂਸਲਰ ਜਗਤਾਰ ਸਿੰਘ ਜੱਗਾ, ਡਾ ਰਘੁਬੀਰ ਸ਼ੁਕਲਾ, ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਮੰਡਲ ਪ੍ਰਧਾਨ ਵਿਨੋਦ ਮਿੱਤਲ, ਜੱਥੇਦਾਰ ਜਗਦੀਸ਼ ਸਿੰਘ ਰਾਣਾ, ਜੱਥੇਦਾਰ ਜਰਨੈਲ ਸਿੰਘ ਮਾਜਰੀ, ਗੁਰਦੀਪ ਸਿੰਘ ਮੰਡੋਫਲ, ਕਮਲਜੀਤ ਸਿੰਘ ਗਿੱਲ, ਸਤਨਾਮ ਸਿੰਘ ਭਗੜਾਣਾ, ਕੁਲਦੀਪ ਸਿੰਘ ਮਛਰਾਈ, ਸੁਰਜਨ ਸਿੰਘ ਮਹਿਮੀ, ਡਾ ਅਰਜੁਨ ਸਿੰਘ, ਰੋਸ਼ਨਲਾਲ ਸੂਦ, ਜੱਥੇਦਾਰ ਸੰਤੋਖ ਸਿੰਘ ਖਨਿਆਣ, ਬੱਬੀ ਡੰਗ, ਡਾ ਜਸਵੰਤ ਸਿੰਘ, ਜੱਥੇਦਾਰ ਕੁਲਦੀੋਪ ਸਿੰਘ ਮੁੱਢੜੀਆਂ, ਚਰਨਜੀਤ ਸਿੰਘ ਗੋਲਡੀ, ਦਰਸ਼ਨ ਸਿੰਘ ਬੱਬੀ, ਜਤਿੰਦਰ ਸਿੰਘ ਚੈਰੀ ਭਾਂਬਰੀ, ਕਾਲੀ ਚਰਨ ਭੱਟੋਂ, ਯੂਥ ਆਗੂ ਗੁਰਮਨ ਸਿੰਘ ਢੀਂਡਸਾ, ਰਾਜੀਵ ਵਰਮਾ, ਮਾਨ ਸਿੰਘ ਬੈਣਾ, ਸਤਵੰਤ ਸਿੰਘ ਬਿੱਲਾ, ਮਦਨ ਮੱਦੀ, ਸੁਸ਼ੀਲ ਕੁਮਾਰ ਪੰਡਿਤ, ਪੰਮੀ ਜਿੰਦਲ, ਸੋਹਣ ਸਿੰਘ, ਬੀਬੀ ਸਤਵਿੰਦਰ ਕੌਰ, ਅਵਤਾਰ ਸਿੰਘ ਗਿੱਲ, ਬੀਬੀ ਪਰਮਜੀਤ ਕੌਰ ਭਗੜਾਣਾ, ਬੀਬੀ ਲਖਵੀਰ ਕੌਰ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਗੁਰਦੀਪ ਕੌਰ, ਬੀਬੀ ਮੀਨੂ ਗਿੱਲ, ਬੀਬੀ ਰੇਖਾ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਸਮਰਥਕ ਹਾਜ਼ਰ ਸਨ।

WRITTEN BY