ਪਾਤੜਾਂ, 5 ਦਸੰਬਰ (ਹਰਭਜਨ ਸਿੰਘ ਮਹਿਰੋਕ)- ਸਬਡਵੀਜਨ ਪਾਤੜਾਂ ਵਿਚ ਆਉਣ ਵਾਲੇ ਥਾਣਾ ਘੱਗਾ ਦੀ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਅਸਲੇ ਸਮੇਤ ਵਾਰਦਾਤ ਕਰਕੇ ਆ ਰਹੇ ਕੂਖਆਤ ਮੁਜਰਮ ਕਾਬੂ ਕੀਤੇ ਗਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਡਾਕਟਰ ਐਸ. ਭੂਪਤੀ ਐਸ. ਐਸ. ਪੀ. ਪਟਿਆਲਾ ਅਤੇ ਪੀ. ਪੀ. ਐਸ. ਸ੍ਰੀ ਦਵਿੰਦਰ ਕੁਮਾਰ ਅਤਰੀ ਪਾਤੜਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦਿਆਂ ਥਾਣਾ ਘੱਗਾ ਪੁਲਿਸ ਮੁਖੀ ਗੁਰਮੀਤ ਸਿੰਘ ਦੀ ਰਹਿਨਮਾਈ ਹੇਠ ਐਸ. ਆਈ ਨਿਸ਼ਾਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਇਕ ਬਲੈਰੋ ਗੱਡੀ ਨੰਬਰ ਪੀ. ਬੀ. 13 ਐਸ 7848 ਨੂੰ ਕਾਬੂ ਕਰਕੇ ਤਲਾਸ਼ੀ ਲੈਣ ਤੇ ਕਾਰ ਸਵਾਰ 4 ਨੋਜਵਾਨ ਵਿਅਕਤੀਆਂ ਨੂੰ 2 ਰਾਈਫਲਾਂ 12 ਬੋਰ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹਨਾਂ ਚਾਰਾਂ ਨੋਜਵਾਨਾਂ ਦੀ ਕਿਸੇ ਆਪਸੀ ਰੰਜਸ ਦੇ ਚਲਦਿਆਂ ਆਪਣੇ ਹੀ ਨੋਜਵਾਨ ਸਾਥੀ ਗੁਰਦੀਪ ਸਿੰਘ ਊਰਫ ਟਿੰਕੂ ਨੂੰ ਲਹਿਰਾ ਗਾਗ ਵਿਖੇ ਗੋਲੀਆਂ ਮਾਰ ਕੇ ਗੰਭੀਰ ਜਖਮੀ ਕਰ ਗਏ ਸਨ ਜੋ ਹੁਣ ਪੀ. ਜੀ. ਆਈ ਚੰਡੀਗੜ੍ਹ ਵਿਖੇ ਦਾਖਲ ਹੈ। ਇਸ ਸੰਬੰਧੀ ਇਕ ਡਬਲਯੂ ਐਮ ਮਿਲਣ ਤੇ ਥਾਣਾ ਘੱਗਾ ਦੀ ਪੁਲਿਸ ਵੱਲੋਂ ਬੜੀ ਫੂਰਤੀ ਅਤੇ ਦਲੇਰੀ ਨਾਲ ਨਾਕਾਬੰਦੀ ਕਰਕੇ ਚਾਰਾਂ ਦੋਸ਼ੀਆਂ ਨੂੰ ਸਮੇਤ ਬਲੈਰੋ ਗਡੀ ਦੇ ਕਾਬੂ ਕਰਕੇ ਵੱਡੀ ਸਫਲਤਾ ਹਾਂਸਲ ਕੀਤੀ ਹੈ। ਇਨ੍ਹਾਂ ਵਿਅਕਤੀਆਂ ਵਿਚੋ ਕੋਮਲਜੀਤ ਅਤੇ ਮਨਮਹੋਨ ਸਿੰਘ ਉਤੇ ਪਹਿਲਾਂ ਵੀ ਕਈ ਸੰਗੀਨ ਮੁਕਦਮੇ ਦਰਜ ਹਨ। ਅੱਜ ਇਨ੍ਹਾਂ ਦੱਸਿਆਂ ਨੂੰ ਘੱਗਾ ਪੁਲਿਸ ਵੱਲੋਂ ਮਾਣਯੋਗ ਕੋਰਟ ਵਿਚੋਂ ਰਿਮਾਡ ਦੀ ਆਗਿਆ ਲੈਣ ਤੋਂ ਬਾਅਦ ਇਨ੍ਹਾਂ ਦੀ ਬਰੀਕੀ ਨਾਲ ਛਾਣ ਬੀਣ ਤੇ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਸਬ ਡਵੀਜ਼ਨ ਪਾਤੜਾਂ ਦੇ ਥਾਣਾ ਘੱਗਾ ਦੀ ਪੁਲਿਸ ਨੂੰ ਖਤਰਨਾਕ ਮੁਲਜ਼ਿਮ ਕਾਬੂ ਕਰਨ ’ਚ ਮਿਲੀ ਸਫਲਤਾ



