Skip to content
Independent perspectives. Global stories.
BREAKING

ਮਸਤੂਆਣਾ ਸਾਹਿਬ ਦੀ ਟੀਮ ਨੇ ਜਿੱਤਿਆ ਮੈਂਗਲ ਸਿੰਘ ਯਾਦਗਾਰੀ ਵਾਲੀਵਾਲ ਕੱਪ

Share this story

ਅਮਰਗੜ੍ਹ, 4 ਦਸੰਬਰ (ਸੁਖਵਿੰਦਰ ਸਿੰਘ ਅਟਵਾਲ) -ਸ.ਮੈਂਗਲ ਸਿੰਘ ਯਾਦਗਾਰੀ ਟਰੱਸਟ ਅਮਰਗੜ੍ਹ ਵੱਲੋਂ ਸਰਬਜੀਤ ਸਿੰਘ ਗੋਗੀ ਦੀ ਪ੍ਰਧਾਨਗੀ ਹੇਠ ਮਰਹੂਮ ਵਾਲੀਵਾਲ ਕੋਚ ਮੈਂਗਲ ਸਿੰਘ ਦੀ ਯਾਦ ਨੂੰ ਸਮਰਪਿਤ 19ਵਾਂ ਦੋ ਰੋਜਾ ਵਾਲੀਵਾਲ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਕਰਵਾਇਆ ਗਿਆ। ਜਿਸ ਵਿੱਚ ਅੱਠ ਟੀਮਾਂ ਦੇ ਲੀਗ ਮੈਚ ਕਰਵਾਏ ਗਏ।ਇੰਨ੍ਹਾਂ ਮੈਚਾਂ ਦਾ ਉਦਘਾਟਨ ਪਦਮ ਸ੍ਰੀ ਰਮੇਸ਼ ਇੰਦਰ ਸਿੰਘ ਰਿਟਾ: ਚੀਫ਼ ਸੈਕਟਰੀ ਪੰਜਾਬ ਅਤੇ ਤਹਿਸੀਲਦਾਰ ਬਹਾਦਰ ਸਿੰਘ ਵੱਲੋਂ ਕੀਤਾ ਗਿਆ। ਸਰਚ ਲਾਇਟਾਂ ਦੀ ਦਿਨ ਵਰਗੀ ਰੌਸ਼ਨੀ ਵਿੱਚ ਮੈਚ ਦੇਰ ਰਾਤ ਤੱਕ ਚਲਦੇ ਰਹੇ ਜਿਸ ਵਿੱਚ ਲੰਮੀ ਜੱਦੋ-ਜਹਿਦ ਦੌਰਾਨ ਅਮਰਗੜ੍ਹ ਕਲੱਬ ਦੀ ਟੀਮ ਨੂੰ ਹਰਾਕੇ ਐਸ.ਟੀ.ਐਮ. ਮਸਤੂਆਣਾ ਸਾਹਿਬ ਦੀ ਟੀਮ ਨੇਂ ਇਸ ਵਾਲੀਵਾਲ ਕੱਪ ਨੇਂ ਆਪਣਾ ਕਬਜ਼ਾ ਕੀਤਾ।ਇਸ ਤਰ੍ਹਾਂ ਅਮਰਗੜ੍ਹ ਕਲੱਬ ਦੀ ਟੀਮ ਦੂਜੇ ਅਤੇ ਹਰਿਆਣਾ ਦੀ ਟੀਮ ਤੀਸਰੇ ਸਥਾਨ ਤੇ ਰਹੀ।ਇਸ ਦੋ ਰੋਜਾ ਕੱਪ ਦੌਰਾਨ ਰਾਜਵੀਰ ਸਿੰਘ ਮਸਤੂਆਣਾ ਸਾਹਿਬ ਨੂੰ ਬੈਸਟ ਸਮੈਸ਼ਰ,ਪਵਨਦੀਪ ਸਿੰਘ ਨੂੰ ਬੈਸਟ ਲਿਫ਼ਟਰ,ਗੁਰਪ੍ਰੀਤ ਸਿੰਘ ਮਸਤੂਆਣਾ ਸਾਹਿਬ ਨੂੰ ਬੈਸਟ ਲਿਬਰੋ ਅਤੇ ਲਖਵੀਰ ਸਿੰਘ ਖੰਨਾ ਨੂੰ ਪਲੇਅਰ ਆਫ਼ ਦਾ ਟੂਰਨਾਮੈਂਟ ਦੇ ਖ਼ਿਤਾਬ ਨਾਲ਼ ਨਿਵਾਜਿਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਪ੍ਰੋ: ਜਸਵੰਤ ਸਿੰਘ ਗੱਜਣਮਾਜਰਾ, ਡੀ.ਐਸ.ਪੀ. ਪਲਵਿੰਦਰ ਸਿੰਘ ਚੀਮਾਂ, ਨਿਰਪਜੀਤ ਸਿੰਘ ਨਿੱਧੀ ਅਰਜਨਾ ਐਵਾਰਡੀ, ਗੁਰਲਵਲੀਨ ਸਿੰਘ, ਵਾਲੀਵਾਲ ਪਰਮੋਟਰ ਇੰਦਰਜੀਤ ਸਿੰਘ ਭਿੰਡਰ, ਥਾਣਾ ਮੁਖੀ ਗੁਰਭਜਨ ਸਿੰਘ, ਕਾਂਗਰਸੀ ਆਗੂ ਹਰਮਨਦੀਪ ਸਿੰਘ ਬਡਲਾ, ਯੂਥ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ, ਮਨਸਾਂਤ ਸਿੰਘ ਜਲਾਲਗੜ੍ਹ,ਹਰਬੰਸ ਸਿੰਘ ਚੌਦਾ, ਜਗਤਾਰ ਸਿੰਘ ਢੀਂਡਸਾ, ਅਸ਼ਵਨੀ ਕੁਮਾਰ ਬਿੱਟੂ, ਬਘੇਲ ਸਿੰਘ ਬਾਠ,ਹਰਦੇਵ ਸਿੰਘ ਗਿੱਲ, ਜੈਲਦਾਰ ਅਵਤਾਰ ਸਿੰਘ ਨੇਂ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਦੇ ਪਰਿਵਾਰ ਵੱਲੋਂ ਖਿਡਾਰੀਆਂ ਨੂੰ ਸਵ:ਹਰਸਰੂਪ ਸਿੰਘ ਸਾਬਕਾ ਸਰਪੰਚ ਅਮਰਗੜ੍ਹ ਅਤੇ ਮਾਤਾ ਚਿਤਵੰਤ ਕੌਰ ਦੀ ਯਾਦ ਵਿੱਚ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਟ ਨੂੰ ਸਫ਼ਲ ਬਣਾਉਣ ਵਿੱਚ ਲਖਵਿੰਦਰ ਸਿੰਘ ਪੱਪੀ ਕਨੇਡਾ, ਸੁੱਖੀ ਘੁੰਮਣ ਝੂੰਦਾਂ ਕਨੇਡਾ, ਸਾਬਕਾ ਸਰਪੰਚ ਪ੍ਰਦੀਪ ਚਪੜੌਦਾ, ਬਚਿੱਤਰ ਸਿੰਘ, ਦਿਲਪ੍ਰੀਤ ਮੌਟੀ, ਕੁਲਦੀਪ ਸਿੰਘ ਸੈਂਣੀ, ਹਰਿੰਦਰ ਬੱਬੀ, ਗੁਰਦੀਪ ਸਿੰਘ ਟਿਵਾਣਾ, ਵਾਲੀਵਾਲ ਕੋਚ ਗੋਖਾ ਚੰਦ ਤੋਂ ਇਲਾਵਾ ਇਲਾਕੇ ਦੇ ਪਤਵੰਤਿਆਂ ਅਤੇ ਖੇਡ ਪ੍ਰੇਮੀਆਂ ਦਾ ਵੱਡਾ ਯੋਗਦਾਨ ਰਿਹਾ।

WRITTEN BY