ਬੋਹਾ, 30 ਨਵੰਬਰ (ਸੰਤੋਖ ਸਾਗਰ)-ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਬੁਢਲਾਡਾ ਵੱਲੋਂ ਬੋਹਾ ਖੇਤਰ ਦੇ ਪਿੰਡ ਮੰਘਾਣੀਆ ਦੇ ਪ੍ਰਾਇਮਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਐਨ. ਆਰ. ਆਈ’ ਨੌਜਵਾਨ ਹਰਜਿੰਦਰ ਸਿੰਘ ( ਸੋਨੂੰ ) ਦੇ ਸਹਿਯੋਗ ਨਾਲ ਵਰਦੀਆਂ ਬੂਟ ਤੇ ਜਰਸੀਆਂ ਦੀ ਵੰਡ ਕੀਤੀ ਗਈ। ਇਸ ਵਰਦੀ ਵੰਡ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਅਧਿਆਪਕ ਦਿਨੇਸ਼ ਰਿਸ਼ੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ । ਉਹਨਾਂ ਕਿਹਾ ਕਿ ਨੇਕੀ ਦੀ ਦੁਕਾਨ ਦੀ ਨੇਕ ਨੀਤੀ ਦੀ ਚਰਚਾ ਅੱਜ ਹਰ ਪਾਸੇ ਹੈ ਤੇ ਇਹ ਸੰਸਥਾ ਲੋੜਵੰਦ ਲੋਕਾ ਤਕ ਆਪ ਪਹੁੰਚ ਰਹੀ ਹੈ।
ਪਰਵਾਸੀ ਭਾਰਤੀ ਹਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬੋਹਾ ਸ਼ਹਿਰ ਦੀਆ ਗਲੀਆਂ ਵਿਚ ਖੇਡਦਿਆਂ ਵੱਡੇ ਹੋਏ ਹਨ ਤੇ ਉਹਨਾਂ 10+2 ਦੀ ਪੜ੍ਹਾਈ ਵੀ ਬੋਹਾ ਦੇ ਸਕੂਲ ਵਿਚੋ ਪੜ੍ਹਕੇ ਹੀ ਕੀਤੀ ਹੈ, ਇਸ ਲਈ ਉਹਨਾਂ ਇਸ ਖੇਤਰ ਨਾਲ ਵਿਸ਼ੇਸ਼ ਮੋਹ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਲੋੜਵੰਦ ਲੋਕਾ ਦੀ ਮੱਦਦ ਕਰਕੇ ਬਹੁਤ ਮਾਨਸਿਕ ਸਕੂਨ ਮਿਲਦਾ ਹੈ । ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਸੇਵਾ ਮੁਕਤ ਚੀਫ ਮੇਨੈਜਰ ਕੇਵਲ ਗਰਗ ਨੇ ਕਿਹਾ ਕਿ ਸਮਾਜ ਸੇਵਾ ਪ੍ਰਮਾਤਮਾ ਦੀ ਸੇਵਾ ਨਾਲੋਂ ਵੀ ਉਚਾ ਦਰਜ਼ਾ ਰੱਖਦੀ ਹੈ । ਉਹਨਾਂ ਕਿਹਾ ਕਿ ਉਹ ਨੇਕੀ ਦੀ ਦੁਕਾਨ ਨੂੰ ਸਮਰਪਿਤ ਮੈਂਬਰਾਂ ਦੀ ਨਿਸ਼ਕਾਮ ਸੇਵਾ ਦੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇਸ ਮੋਕੇ ਤੇ ਹੋਰਨਾ ਤੋ ਇਲਾਵਾ ਪਰਵਾਸੀ ਭਾਰਤੀ ਹਰਜਿੰਦਰ ਸਿੰਘ ਦੀ ਧਰਮ ਪਤਨੀ ਸ਼੍ਰੀ ਮਤੀ ਮੈਰੀ ਐਨੀ , ਅਧਿਆਪਕਾ ਰਮਨਦੀਪ ਕੌਰ ,ਵੀਰ ਪਾਲ ਕੌਰ ਤੇ ਨੇਕੀ ਦੀ ਦੁਕਾਨ ਦੇ ਵਲੰਟੀਅਰ ਵੀ ਮੌਜੂਦ ਸਨ ।
ਨੇਕੀ ਦੀ ਦੁਕਾਨ ਵੱਲੋਂ ਐਨ. ਆਰ. ਆਈ. ਹਰਜਿੰਦਰ ਸੋਨੂੰ ਦੀ ਮੱਦਦ ਨਾਲ ਸਕੂਲ ਦੇ ਵਿਦਿਆਰਥੀਆ ਨੂੰ ਵਰਦੀਆਂ ਦੀ ਵੰਡ



