Skip to content
Independent perspectives. Global stories.
BREAKING

ਮਾਲਵਾ ਪੌਲੀਟੈਕਨਿਕ ਦੇ 12 ਵਿਦਿਆਰਥੀ ਬੋਰਡ ਦੀ ਮੈਰਿਟ ਸੂਚੀ ’ਚ

Share this story

ਫਰੀਦਕੋਟ, 30 ਨਵੰਬਰ (ਗੁਰਜੀਤ ਰੋਮਾਣਾ)-ਡਾ ਹਰਿੰਦਰ ਸਿੰਘ ਗਿਲ ਚੇਅਰਮੈਨ ਆਦੇਸ ਗਰੁਪ ਕਮ ਚਾਂਸਲਰ ਅਦੇਸ ਮੈਡੀਕਲ ਯੂਨੀਵਰਸਿਟੀ, ਦੀ ਰਹਿਨੁਮਾਈ ਹੇਠ ਚਲ ਰਹੀ ਇਲਾਕੇ ਦੀ ਮੋਹਰੀ ਸੰਸਥਾ ਮਾਲਵਾ ਪੌਲੀਟੈਕਨਿਕ ਕਾਲਜ ਫਰੀਦਕੋਟ ਦੇ 12 ਵਿਦਿਆਰਥੀਆਂ ਨੇ ਤਕਨੀਕੀ ਬੋਰਡ ਪੰਜਾਬ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਪਿਆਂ,ਕਾਲਜ ਅਤੇ ਇਲਾਕੇ ਦਾ ਨਾਮ ਰੋਸਨ ਕੀਤਾ ਹੈ ਇਥੇ ਇਹ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਇੰਜ: ਬਲਕਾਰ ਸਿੰਘ ਬਰਾੜ ਨੇ ਦਸਿਆ ਕਿ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸਨ ਇੰਜ: ਦੀ ਵਿਦਿਆਰਥਣ ਸੰਦੀਪ ਕੌਰ ਨੇ 85%, ਵਿਸਾਖਾ ਸਿੰਘ ਨੇ 85%, ਅਸਮਿੰਦਰ ਕੌਰ ਨੇ 84%, ਕੁਲਦੀਪ ਕੌਰ ਨੇ 83%, ਪਰਮਜੀਤ ਕੌਰ ਨੇ 80% ਅਤੇ ਪਰਮਜੀਤ ਕੌਰ ਨੇ 74% ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਕ੍ਰਮਵਾਰ ਪਹਿਲਾ, ਤੀਜਾ, ਪੰਜਵਾਂ, ਅਠਵਾਂ, ਅਠਾਹਰਵਾਂ ਅਤੇ ਉਨੀਵਾਂ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਇਲੈਕਟ੍ਰੀਕਲ ਇੰਜ; ਦੇ ਕੁਲਵੰਤ ਸਿੰਘ ਨੇ 81%, ਸਾਹਨਵਾਜ, ਅਖਿਲੇਸ ਕੁਮਾਰ ਅਤੇ ਦੇਵੰਦਰਾ ਕੁਮਾਰ ਨੇ 80% 80% ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਕ੍ਰਮਵਾਰ ਅਠਵਾਂ, ਗਿਆਰਵਾਂ, ਗਿਆਰਵਾਂ ਅਤੇ ਤੇਹਰਵਾਂ ਸਥਾਨ ਹਾਸਿਲ ਕੀਤਾ। ਕੰਪਊਟਰ ਇੰਜ: ਦੀ ਅਮ੍ਰਿੰਤਪਾਲ ਕੌਰ ਨੇ 84 ਪ੍ਰਤੀਸਤ ਅੰਕ ਹਾਸਿਲ ਕਰਕੇ 17ਵਾਂ ਅਤੇ ਆਟੋਮੋਬਾਇਲ ਇੰਜ: ਦੇ ਸੈਲੇਸ. ਕੁਮਾਰ ਨੇ 81 ਪ੍ਰਤੀਸਤ ਅੰਕ ਹਾਸਿਲ ਕਰਕੇ 13ਵਾਂ ਸਥਾਨ ਹਾਸਿਲ ਕੀਤਾ।ਪ੍ਰਿੰਸੀਪਲ ਬਰਾੜ ਨੇ ਦਸਿਆ ਕਿ ਇਹ ਕੋਈ ਪਹਿਲੀ ਵਾਰ ਨਹੀਂ ਸਗੋਂ ਇਸ ਕਾਲਜ ਦੇ ਵਿਦਿਆਰਥੀ ਹਰ ਸਾਲ ਹੀ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਣ ਹਾਸਿਲ ਕਰਦੇ ਰਹਿੰਦੇ ਹਨ, ਅਤੇ ਇਹ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ।ਪ੍ਰਿੰਸੀਪਲ ਬਰਾੜ ਨੇ ਵਿਭਾਗਾਂ ਦੇ ਮੁਖੀ ਇੰਜ: ਨਵੀਨ ਕੁਮਾਰ, ਇੰਜ: ਨਵਦੀਪ ਅਸੀਜਾ, ਇੰਜ: ਰਾਜਨ ਸਿੰਗਲਾ, ਇੰਜ: ਗਗਨਦੀਪ ਸਿੰਘ ਮਾਨ, ਇੰਜ: ਹਰਕੀਰਤ ਸਿੰਘ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਕਿਹਾ ਇਹ ਸੰਸਥਾ ਇਸੇ ਤਰ੍ਹਾਂ ਹੀ ਇਲਾਕੇ ਵਿਚ ਆਪਣਾ ਯੋਗਦਾਨ ਪਾਉਂਦੀ ਰਹੇਗੀ।
ਇਸ ਮੌਕੇ ਇੰਜ: ਮਨਜੀਤ ਸਿੰਘ, ਇੰਜ: ਜਸਵਿੰਦਰ ਸਿੰਘ, ਇੰ: ਪਰਮਿੰਦਰਪਾਲ ਸਿੰਘ, ਸੁਪਰਡੈਂਟ ਜੀਤ ਸਿੰਘ, ਆਦਿ ਹਾਜਰ ਸਨ।

WRITTEN BY