Skip to content
Independent perspectives. Global stories.
BREAKING

ਕੋ-ਅਪਰੇਟਿਵ ਸੋਸਾਇਟੀ ਸਰਦੂਲਗੜ੍ਹ ’ਚ ਅੱਠ ਲੱਖ ਦਾ ਘੱਪਲਾ

Share this story

ਸਰਦੂਲਗੜ੍ਹ, 30 ਨਵੰਬਰ- ਕਿਸਾਨਾਂ ਦੀ ਭਲਾਈ ਲਈ ਬਣਾਈਆਂ ਕੋ-ਅਪਰੇਟਿਵ ਸੋਸਾਇਟੀਆ ਹੀ ਕਿਸਾਨਾਂ ਤੇ ਮਹਿਕਮੇ ਨੂੰ ਮੋਟਾ ਚੂਨਾਂ ਲਗਾ ਰਹੀਆ ਹਨ।ਆਏ ਦਿਨ ਇੰਨਾਂ ਸੋਸਾਇਟੀਆ ‘ਚ ਹੁੰਦੇ ਘੱਪਲੇ ਲੋਕਾਂ ਸਾਹਮਣੇ ਆ ਰਹੇ ਹਨ। ਜਿਸ ਦੀ ਤਾਜਾ ਉਦਹਾਰਣ ਦਾ ਸਰਦੂਲਗੜ੍ਹ ਕੋ-ਅਪਰੇਟਿਵ ਸੋਸਾਇਟੀ ਤੋ ਲਈ ਜਾ ਸਕਦੀ ਹੈ ਇਸ ਸੋਸਾਇਟੀ ‘ਚ ਅੱਠ ਲੱਖ ਰੁਪਏ ਦੇ ਘੱਪਲੇ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਤੇ ਚਲਦਿਆ ਸਬੰਧਤ ਮਹਿਕਮੇ ਨੇ ਸੋਸਾਇਟੀ ਦੇ ਸੇਲਜ਼ਮੈਨ ਨੂੰ ਸਸਪੈਂਡ ਵੀ ਕਰ ਦਿੱਤਾ ਹੈ। ਸਰਦੂਲਗੜ੍ਹ ਅਤੇ ਪਿੰਡ ਝੰਡਾਂ ਕਲਾਂ ਦੇ ਕਰੀਬ 800 ਦੇ ਕਿਸਾਨ ਇਸ ਸੋਸਾਇਟੀ ਦੇ ਮੈਂਬਰ ਹਨ। ਇਸ ਸੋਸਾਇਟੀ ‘ਚ ਹੋਏ ਇਸ ਵੱਡੇ ਘਪਲੇ ਦਾ ਉਸ ਸਮੇਂ ਪਤਾ ਚਲਿਆ ਜਦੋ ਵੇਖਿਆ ਗਿਆ ਕਿ ਸੋਸਾਇਟੀ ਦੇ ਸਟਾਕ ਰਜ਼ਿਸਟਰ ‘ਚ ਤਾਂ ਸਟਾਕ ਪਿਆ ਹੈ ਜਦ ਕਿ ਸਟਾਕ ਰੂਮ ਖਾਲੀ ਹੈ।ਜਾਂਚ ਤੋ ਬਾਅਦ ਘੱਪਲੇ ਦੀ ਪੁਸਟੀ ਕਰਦਿਆ ਸਹਾਇਕ ਰਜ਼ਿਸਟਰਾਰ ਸਰਦੂਲਗੜ੍ਹ ਧੰਨਾ ਸਿੰਘ ਨੇ ਕਿਹਾ ਕਿ ਸੋਸਾਇਟੀ ਦੇ ਸਟਾਕ ਰਜ਼ਿਸਟਰ ਦੇ ਅਨੁਸਾਰ ਸਟਾਕ ‘ਚ ਮਾਲ ਨਾ ਹੋਣ ਦੀ ਮਿਲੀ ਸਿਕਾਇਤ ਤੋ ਬਾਅਦ ਮੁੱਢਲੀ ਜਾਂਚ ਦੌਰਾਨ ਅੱਠ ਲੱਖ ਦੇ ਕਰੀਬ ਘੱਪਲਾ ਹੋਣ ਦਾ ਪਤਾ ਲੱਗਿਆ ਹੈ।
ਜਿਸ ਤੇ ਚਲਦਿਆ ਸੋਸਾਇਟੀ ਦੇ ਸੇਲਜ਼ਮੈਨ ਜੀਵਨ ਦਾਸ ਨੂੰ ਇਕ ਵਾਰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਘੱਪਲੇ ਦੀ ਬਰੀਕੀ ਨਾਲ ਜਾਂਚ ਕਰਨ ਤੇ ਹੀ ਅਸਲੀਅਤ ਪਤਾ ਚਲੇਗੀ। ਉਧਰ ਸੋਸਾਇਟੀ ਦੇ ਮੈਂਬਰ ਵਧੇਰੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਘੱਪਲੇ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਇਸ ਵਿਚ ਕਈ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਸਾਮਲ ਹੋ ਸਕਦੇ ਹਨ।

WRITTEN BY