ਦਿੜਬਾ ਮੰਡੀ, 29 ਨਵੰਬਰ (ਸੱਤਪਾਲ ਖਡਿਆਲ)-ਭਾਰਤੀ ਮੁਟਿਆਰਾਂ ਨੇ ਇਰਾਨ ‘ਚ ਹੋਈ ਪੰਜਵੀਂ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ (ਨੈਸ਼ਨਲ ਸਟਾਈਲ) ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਭਾਰਤੀ ਟੀਮ ਨੇ ਫੈਸਲਾਕੁੰਨ ਮੈਚ ‘ਚ ਦੱਖਣੀ ਕੋਰੀਆ ਦੀ ਟੀਮ ਨੂੰ 42-20 ਨਾਲ ਹਰਾਕੇ, ਖਿਤਾਬੀ ਜਿੱਤ ਦਰਜ਼ ਕੀਤੀ। ਅੱਧੇ ਸਮੇਂ ਤੱਕ ਭਾਰਤੀ ਟੀਮ 19-12 ਨਾਲ ਅੱਗੇ ਸੀ। ਭਾਰਤੀ ਟੀਮ ਨੇ ਵਿਰੋਧੀ ਟੀਮ ਨੂੰ ਦੋ ਵਾਰ ਆਊਟ ਕਰਕੇ, ਮੈਚ ‘ਤੇ ਜੇਤੂ ਪਕੜ ਬਣਾਈ। ਚੈਂਪੀਅਨ ਬਣੀ ਭਾਰਤੀ ਟੀਮ ‘ਚ ਪੰਜਾਬ ਦੀਆਂ ਦੋ ਖਿਡਾਰਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੀ ਏ.ਐਸ.ਆਈ. ਤੇ ਸਰਕਲ ਕਬੱਡੀ ਜਗਤ ਸਰਵੋਤਮ ਸਟਾਪਰ ਰਣਦੀਪ ਕੌਰ ਨੱਥੂ ਖਹਿਰਾ ( ਗੁਰਦਾਸਪੁਰ), ਮਨਪ੍ਰੀਤ ਕੌਰ ਕਾਸਿਪੁਰ ਛੀਨਾ ( ਮਾਨਸਾ ਨੇ ਜੋਰਦਾਰ ਖੇਡ ਦਾ ਪ੍ਰਦਰਸ਼ਨ ਕੀਤਾ ।ਭਾਰਤੀ ਟੀਮ ਦੀ ਇਸ ਜਿੱਤ ਤੇ ਪੰਜਾਬ ਦੀਆਂ ਧੀਆਂ ਦੀ ਇਸ ਭਾਰਤੀ ਤੇ ਖੇਡ ਜਗਤ ਨਾਲ ਜੁੜੀਆਂ ਸਖਸੀਅਤਾ ਗੁਰਮੇਲ ਸਿੰਘ ਪ੍ਰਧਾਨ ਐਮਚਿਉਰ ਕਬੱਡੀ ਫੈਡਰੇਸ਼ਨ ਭਾਰਤ ,ਸੁਰਜਨ ਸਿੰਘ ਚੱਠਾ ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ,ਫਹਿਤਜੰਗ ਸਿੰਘ ਬਾਜਵਾ ਪ੍ਰਧਾਨ ਵਰਲਡ ਕਬੱਡੀ ਫੈਡਰੇਸ਼ਨ , ਸਿਕੰਦਰ ਸਿੰਘ ਮਲੂਕ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਪੰਜਾਬ, ਪਰਮਜੀਤ ਸਿੰਘ ਡਾਲਾ, ਸੁਰਿੰਦਰਪਾਲ ਸਿੰਘ ਟੋਨੀ ਪ੍ਰਧਾਨ ਪੰਜਾਬ ਕਬੱਡੀ ਅਕੈਡੀਮੀਜ, ਜਗਰਾਜ ਸਿੰਘ ਵੜੈਚ ਜਰਨਲ ਸਕੱਤਰ, ਨਰਿੰਦਰ ਸਿੰਘ ਕੰਗ, ਦਵਿੰਦਰ ਸਿੰਘ ਬਾਜਵਾ,ਲਖਬੀਰ ਸਿੰਘ ਸਹੋਤਾ ਯੂਐਸਏ, ਜਤਿੰਦਰ ਸਿੰਘ ਜੌਹਲ ਯੂਐਸਏ, ਸੱਤਾ ਮੁਠੱਡਾ ਸਾਬਕਾ ਪ੍ਰਧਾਨ ਯੂਕੇ ਕਬੱਡੀ ਫੈਡਰੇਸ਼ਨ, ਹਰਵਿੰਦਰ ਸਿੰਘ ਬਾਸੀ ਕੈਨੇਡਾ, ਸੁੱਖਾ ਚੱਕਾਂਵਾਲਾ, ਲਵ ਰਿਆੜ ਯੂਐਸਏ, ਲੱਭੀ ਨੰਗਲ ਕੈਨੇਡਾ, ਜਲੰਧਰ ਸਿੰਘ ਸਿੱਧੂ ਕੈਨੇਡਾ, ਮੇਜਰ ਸਿੰਘ ਬਰਾੜ ਭਲੂਰ ਕੈਨੇਡਾ, ਗੁਰਲਾਲ ਸਿੰਘ ਮਾਣੂਕੇ ਕੈਨੇਡਾ, ਜੈਲਾ ਧੂਰਕੋਟ ਅਮਰੀਕਾ, ਮੰਗਾ ਭੰਡਾਲ ਬੇਟ ,ਵਰਿੰਦਰ ਬਰੇਲੀ ਨਿਊਜੀਲੈਂਡ, ਸੁਦਾਗਰ ਸਿੰਘ ਅਠਵਾਲ ਮਨੀਲਾ, ਰਾਜ ਬੜਿੰਗ ਮਨੀਲਾ, ਗੁਰਦੀਪ ਸਿੰਘ ਬਿੱਟੀ ਘੱਗਾ, ਕੋਚ ਗੁਰਮੇਲ ਸਿੰਘ ਦਿੜ੍ਹਬਾ ਆਦਿ ਨੇ ਵਧਾਈ ਦਿੱਤੀ ।
ਭਾਰਤੀ ਮੁਟਿਆਰਾਂ ਨੇ ਜਿੱਤੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ



