ਨਵੀਂ ਦਿਲੀ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਰਾਹੁਲ ਗਾਂਧੀ ਦੇ ਸੋਮਨਾਥ ਮੰਦਰ ਮਥਾ ਟੇਕਣ ਤੇ ਯਾਤਰੀ ਰਜਿਸਟਰ ‘ਚ ਨਾਂਅ ਲਿਖਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਭਾਜਪਾ ਕਹਿ ਰਹੀ ਹੈ ਕਿ ਰਾਹੁਲ ਨੇ ਯਾਤਰੀ ਰਜਿਸਟਰ ‘ਚ ਗੈਰ-ਹਿੰਦੂ ਦੇ ਤੌਰ ‘ਤੇ ਐਂਟਰੀ ਕੀਤੀ ਹੈ। ਉਧਰ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਨੇ ਪ੍ਰੈਸ ਕਾਨਫ਼ਰੰਸ ‘ਚ ਕਿਹਾ ਕਿ ਰਾਹੁਲ ਹਿੰਦੂ ਹੀ ਨਹੀਂ ਸਗੋਂ ਜਨੇਊ ਧਾਰੀ ਹਿੰਦੂ ਹਨ।ਉਨ੍ਹਾਂ ਕਿਹਾ ਕਿ ਜਿਸ ਰਜਿਸਟਰ ਦੀ ਭਾਜਪਾ ਗਲ ਕਰ ਰਹੀ ਹੈ ਉਹ ਰਾਹੁਲ ਨੂੰ ਦਿਖਾਇਆ ਹੀ ਨਹੀਂ ਗਿਆ।



