June 25, 2026 11:44 pm

ਬਾਦਲ ਵੱਲੋਂ 2210 ਕਰੋੜ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਨੂੰ ਸਹਿਮਤੀ

image ਚੰਡੀਗੜ੍ਹ, 10 ਜਨਵਰੀ (ਵਿਸਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੇ.ਐਨ.ਐਨ.ਯੂ.ਆਰ.ਐਮ. ਸਕੀਮ ਹੇਠ 2210 ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਲਈ ਸਹਿਮਤੀ ਦੇ ਦਿੱਤੀ ਹੈ ਜੋ ਕਿ ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਲੋੜੀਂਦੀ ਪ੍ਰਵਾਨਗੀ ਅਤੇ ਫੰਡਾਂ ਲਈ ਭੇਜੇ ਜਾਣਗੇ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸ ਸਬੰਧੀ ਫ਼ੈਸਲਾ ਸ. ਬਾਦਲ ਨੇ ਆਪਣੇ ਨਿਵਾਸ ਸਥਾਨ ’ਤੇ ਅੱਜ ਸਵੇਰੇ ਹੋਈ ਇੱਕ ਰਾਜ ਪੱਧਰੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਸਟੀਅਰਿੰਗ ਕਮੇਟੀ ਦੇ ਛੋਟੇ ਅਤੇ ਦਰਮਿਆਨੇ ਕਸਬਿਆਂ ਵਿੱਚ ਸੀਵਰੇਜ ਕੰਪੋਨੈਂਟ ਹੇਠ 998.91 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਨ੍ਹਾਂ ਕਸਬਿਆਂ ਲਈ ਇਹ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਅਬੋਹਰ ਲਈ 66.2 ਕਰੋੜ ਰੁਪਏ, ਮਜੀਠਾ ਲਈ 17.72 ਕਰੋੜ ਰੁਪਏ, ਸੰਗਰੂਰ ਲਈ 73.64 ਕਰੋੜ ਰੁਪਏ, ਸਰਹਿੰਦ ਲਈ 53.51

ਕਰੋੜ ਰੁਪਏ, ਨਾਭਾ ਲਈ 62.83 ਕਰੋੜ ਰੁਪਏ, ਬਸੀ ਪਠਾਣਾ ਲਈ 26.53 ਕਰੋੜ ਰੁਪਏ, ਸਨੌਰ ਲਈ 21.63 ਕਰੋੜ ਰੁਪਏ, ਬਰਨਾਲਾ ਲਈ 103.89 ਕਰੋੜ ਰੁਪਏ, ਫਰੀਦਕੋਟ ਲਈ 75.37 ਕਰੋੜ ਰੁਪਏ, ਜੈਤੋ ਲਈ 33.94 ਕਰੋੜ ਰੁਪਏ, ਕੋਟਕਪੂਰਾ ਲਈ 90.50 ਕਰੋੜ ਰੁਪਏ, ਗੁਰੂ ਹਰਸਹਾਏ ਲਈ 30.99 ਕਰੋੜ ਰੁਪਏ ਸ਼ਾਮਲ ਹਨ। ਇਸੇ ਤਰ੍ਹਾਂ ਹੀ ਪਟਿਆਲਾ ਸ਼ਹਿਰ ਲਈ ਨਹਿਰ ਆਧਾਰਤ ਜਲ ਸਪਲਾਈ ਪ੍ਰਣਾਲੀ ਲਈ 157.16 ਕਰੋੜ ਰੁਪਏ ਅਤੇ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੇ 13 ਕਸਬਿਆਂ ਲਈ 185 ਕਰੋੜ ਰੁਪਏ ਦੇ ਪ੍ਰਾਜੈਕਟ ਵੀ ਪ੍ਰਵਾਨ ਕੀਤੇ ਗਏ ਹਨ।
ਬੁਲਾਰੇ ਅਨੁਸਾਰ ਸੜਕੀ ਕੰਪੋਨੈਂਟ ਹੇਠ ਕਮੇਟੀ ਨੇ ਜ¦ਧਰ ਲਈ 470.52 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਵਿੱਚ ਚੰਦਨ ਨਗਰ ਦੇ ਨੇੜੇ ਬਰਿੱਜ ਨਗਰ ਵਿਖੇ 26.87 ਕਰੋੜ ਰੁਪਏ ਆਰ.ਯੂ.ਬੀ. ਅਤੇ ਜ¦ਧਰ ਵਿਖੇ ਹੀ 102.77 ਕਰੋੜ ਰੁਪਏ ਦੀਆਂ ਵੱਖ ਵੱਖ ਸੜਕਾਂ ਦਾ ਪੱਧਰ ਉਚਾ ਕਰਨ ਅਤੇ ਚੌੜਾ ਕਰਨ ਸਬੰਧੀ ਪ੍ਰਾਜੈਕਟ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ ਵੱਖ ਗਲੀਆਂ ਅਤੇ ਡਰੇਨਾਂ ਦੇ ਵਿਕਾਸ ਲਈ 49.01 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਪ੍ਰਵਾਨ ਕੀਤਾ ਗਿਆ ਹੈ। ਕਪੂਰਥਲਾ ਸੜਕ ਉਤੇ ਬਸਤੀ ਬਾਵਾ ਖੇਲ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਫਲਾਈ ਓਵਰ ਅਤੇ ਬਰਟਨ ਪਾਰਕ ਵਿਖੇ 241.87 ਕਰੋੜ ਰੁਪਏ ਨਾਲ ਸਪੋਰਟਸ ਹੱਬ ਵਿਕਸਤ ਕਰਨ ਦਾ ਵੀ ਪ੍ਰਾਜੈਕਟ ਸ਼ਾਮਲ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਲਈ 234.10 ਕਰੋੜ ਰੁਪਏ ਦੇ ਸੜਕੀ ਕੰਪੋਨੈਂਟ ਵੀ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ 68.65 ਕਰੋੜ ਰੁਪਏ ਦਾ ਭਗਤਾਂਵਾਲਾ ਰੇਲਵੇ ਕਰਾਸਿੰਗ ‘ਤੇ ਆਰ.ਓ.ਬੀ, ਝਬਾਲ ਸੜਕ ਉਤੇ 63.45 ਕਰੋੜ ਰੁਪਏ ਦੀ ਲਾਗਤ ਨਾਲ ਆਰ.ਓ.ਬੀ ਅਤੇ ਤਰਨਤਾਰਨ ਸੜਕ ਐਨ.ਐਚ. 15 ਉਤੇ ਕੋਟਮੀਤ ਸਿੰਘ ਵਿਖੇ 102 ਕਰੋੜ ਰੁਪਏ ਦੀ ਲਾਗਤ ਨਾਲ ਆਰ.ਓ.ਬੀ ਵੀ ਸ਼ਾਮਲ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿਖੇ ਬੀ.ਆਰ.ਟੀ.ਐਸ. ਪ੍ਰਣਾਲੀ ਲਈ 93 ਬੱਸਾਂ ਦੀ ਖਰੀਦ ਲਈ 83.70 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਪਾਸ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਲਈ 398.68 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਲੁਧਿਆਣਾ-ਫਿਰੋਜ਼ਪੁਰ ਸੜਕ ਲਈ 209.37 ਕਰੋੜ ਰੁਪਏ, ਲੁਧਿਆਣਾ-ਚੰਡੀਗੜ੍ਹ ਸੜਕ ਲਈ 109.31 ਕਰੋੜ ਰੁਪਏ ਅਤੇ ਪੁਰਾਣੀ ਜੀ.ਟੀ. ਰੋਡ ਲਈ 80 ਕਰੋੜ ਰੁਪਏ ਦੇ ਪ੍ਰਾਜੈਕਟ ਸ਼ਾਮਲ ਹਨ।
ਇਸ ਤੋਂ ਇਲਾਵਾ ਕਮੇਟੀ ਨੇ ਐਮ.ਸੀ. ਬਠਿੰਡਾ ਵਿਖੇ 20 ਕਰੋੜ ਰੁਪਏ ਦੀ ਲਾਗਤ ਨਾਲ ਬਹੁ-ਮੰਜ਼ਲੀ ਕਾਰ ਪਾਰਕਿੰਗ ਪ੍ਰਾਜੈਕਟ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਨੇ ਜੇ.ਐਨ.ਐਨ.ਯੂ.ਆਰ.ਐਮ. ਦੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ ਅਤੇ ਵਿਭਾਗ ਨੂੰ ਇਹ ਸਾਰੇ ਪ੍ਰਾਜੈਕਟ ਸਮਾਂਬੱਧ ਸਕੀਮਾਂ ਅੰਦਰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੋਆਬਾ ਖੇਤਰ ਵਿੱਚ ਰਹਿ ਗਏ ਕਸਬਿਆਂ ਬਾਰੇ ਵੀ ਰਿਪੋਰਟਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਜੇ.ਐਨ.ਐਨ.ਯੂ.ਆਰ.ਐਮ. ਹੇਠ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਤਕਨੀਕੀ ਸਲਾਹਕਾਰ ਮੁੱਖ ਮੰਤਰੀ ਸ਼੍ਰੀ ਬੀ.ਕੇ. ਭੱਟ, ਸਕੱਤਰ ਸਥਾਨਕ ਸਰਕਾਰ ਸ਼੍ਰੀ ਅਸ਼ੋਕ ਕੁਮਾਰ ਗੁਪਤਾ, ਸੀ.ਈ.ਓ. ਪੀ.ਐਮ.ਆਈ.ਡੀ.ਸੀ  ਸ਼੍ਰੀ ਜੇ.ਐਨ. ਬਾਲਾਮੁਰਗਮ, ਸੀ.ਏ. ਗਮਾਡਾ ਸ਼੍ਰੀ ਏ.ਕੇ ਸਿਨਹਾ, ਜੀ.ਐਮ. ਪੀ.ਐਮ.ਆਈ.ਡੀ.ਸੀ. ਸ਼੍ਰੀ ਰਾਦੇਸ਼ ਕਾਲੜਾ, ਮੇਅਰ ਲੁਧਿਆਣਾ ਸ਼੍ਰੀ ਹਰਚਰਨ ਸਿੰਘ ਗੋਹਲਬਾਰੀਆ, ਮੇਅਰ ਜ¦ਧਰ ਸ਼੍ਰੀ ਸੁਨੀਲ ਜਯੋਤੀ, ਐਮ.ਸੀ ਕਮਿਸ਼ਨਰਜ਼ ਇੰਜੀਨੀਅਰ ਡੀ.ਪੀ.ਐਸ. ਖਰਬੰਦਾ (ਅੰਮ੍ਰਿਤਸਰ), ਸ਼੍ਰੀ ਮਨਦੀਪ ਸਿੰਘ ਛਤਵਾਲ ਜ¦ਧਰ ਅਤੇ ਸ਼੍ਰੀ ਰਾਹੁਲ ਤਿਵਾੜੀ ਲੁਧਿਆਣਾ ਸ਼ਾਮਲ ਸਨ।

Send this to a friend