ਸਟੇਜ ਤੇ ਕਲਾਕਾਰਾਂ ਨੂੰ ਪੇਸ਼ ਕਰਨ ਵਿੱਚ ਮੰਚ ਸੰਚਾਲਕ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਇਕ ਵਧੀਆਂ ਮੰਚ ਸੰਚਾਲਕ ਹੀ ਸਰੋਤਿਆਂ ਵਿੱਚ ਕਲਾਕਾਰ ਨੂੰ ਪੇਸ਼ ਕਰਕੇ ਕਲਾਕਾਰ ਦਾ ਹੋਸਲਾ ਵਧਾਉਣ ਵਿੱਚ ਸਹਾਇਕ ਹੁੰਦਾ ਹੈ। ਇਸੇ ਤਰ੍ਹਾਂ ਹੀ ਇੱਕ ਨਾਮ ਅਜਿਹਾ ਹੈ ਜਿਸ ਨੇ ਸਟੇਜ ਉੱਪਰ ਅੱਜ ਤੱਕ ਕਈ ਗਾਇਕਾਂ ਨੂੰ ਪੋਸ਼ ਕਰਕੇ ਬਤੌਰ ਮੰਚ ਸੰਚਾਲਕ ਦੀ ਭੂਮਿਕਾ ਖੂਬ ਨਿਭਾਈ। ਉਸ ਨਾਮਵਰ ਮੰਚ ਸੰਚਾਲਕ ਹੈ ਗੁਰਤੇਜ ਸਿੰਘ ਭੁੱਲਰ। ਗੁਰਤੇਜ ਸਿੰਘ ਭੁੱਲਰ ਦਾ ਜਨਮ ਮਿਤੀ 15 ਅਪ੍ਰੈਲ 1982 ਨੂੰ ਪਿੰਡ ਘੁਨੰਸ ਤਹਿ: ਤਪਾ ਜਿਲ੍ਹਾਂ ਬਰਨਾਲਾ ਵਿੱਚ ਪਿਤਾ ਦੇਸ ਸਿੰਘ ਅਤੇ ਮਾਤਾ ਸ਼ਿੰਦਰ ਕੌਰ ਦੇ ਘਰ ਹੋਇਆ। ਸਕੂਲ ਤੋਂ ਹੀ ਸਟੇਜ ਉੱਪਰ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਣ ਦੇ ਸ਼ੌਕ ਨੇ ਮੁੱਢਲੀ ਸਿੱਖਿਆਂ ਦਸਵੀਂ ਕਰਨ ਤੋ ਬਾਦ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸਟੇਜਾਂ ਉਪਰ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲਈ। ਗੁਰਤੇਜ ਸਿੰਘ ਭੁੱਲਰ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ,ਸਰੀਫ਼ ਦਿਲਦਾਰ, ਸਹਿਨਾਜ ਅਖਤਰ, ਹਾਕਮ ਬਖਤੜੀਵਾਲਾ ਦਲਜੀਤ, ਕਨ੍ਹਈਆਂ ਮਿੱਤਲ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਗੁਰਤੇਜ ਸਿੰਘ ਭੁੱਲਰ ਸ਼ੋਕਤ ਅਲੀ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਮੰਚ ਸੰਚਾਲਕ ਵਜੋਂ ਖੂਬ ਨਾਮਣਾ ਖਟ ਰਿਹਾ ਹੈ।
-ਪੱਤਰਕਾਰ ਸਿਵਪ੍ਰੀਤ
ਸਟੇਜ ਉਪਰ ਆਪਣੀ ਮਿੱਠੀ ਅਵਾਜ਼ ਨਾਲ ਕੀਲਣ ਵਾਲਾ ਮੰਚ ਸੰਚਾਲਕ ਗੁਰਤੇਜ ਸਿੰਘ ਭੁੱਲਰ



