Skip to content
Independent perspectives. Global stories.
BREAKING

ਪੂਨੀਆ ਸਕੂਲ ’ਚ ਦੋ ਰੋਜ਼ਾ ਅੰਤਰ ਹਾਊਸ ਅਥਲੈਟਿਕਸ ਮੀਟ ਸ਼ੁਰੂ

Share this story

ਸ਼ਾਹਕੋਟ, 27 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆ ’ਚ ਦੋ ਦਿਨਾਂ ਅੰਤਰ ਹਾਊਸ ਅਥਲੈਟਿਕਸ ਮੀਟ ਸਕੂਲ ਪ੍ਰਿੰਸੀਪਲ ਅਮਨਦੀਪ ਕੌਂਡਲ ਲੈਕਚਰਾਰ ਸਰੀਰਕ ਸਿੱਖਿਆ ਦੀ ਅਗਵਾਈ ’ਚ ਕਰਵਾਈ ਜਾ ਰਹੀ ਹੈ, ਜਿਸ ਦਾ ਪਹਿਲੇ ਦਿਨ ਉਦਘਾਟਨ ਕਰਨਲ ਸੁਖਦੇਵ ਸਿੰਘ 21 ਪੰਜਾਬ ਬਟਾਲੀਅਨ ਕਪੂਰਥਲਾ ਨੇ ਕੀਤਾ। ਇਸ ਮੌਕੇ ਉਨਾਂ ਨਾਲ ਪ੍ਰਿੰਸੀਪਲ ਅਮਨਦੀਪ ਕੌਂਡਲ, ਪ੍ਰਿੰਸੀਪਲ ਮਨਜੀਤ ਸਿੰਘ ਬਾਜਵਾ ਕਲਾਂ, ਰਛਪਾਲ ਸਿੰਘ ਸੈਹੰਬੀ, ਚੇਅਰਮੈਨ ਜਸਵੀਰ ਸਿੰਘ ਸ਼ੀਰ ਆਦਿ ਹਾਜ਼ਰ ਸਨ। ਇਸ ਦੋ ਦਿਨਾਂ ਅਥਲੈਟਿਕਸ ਮੀਟ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਦੇ ਵਿਦਿਆਰਥੀਆਂ ਤੋਂ ਇਲਾਵਾ ਸਰਕਾਰੀ ਮਿਡਲ ਸਕੂਲ ਪਿੱਪਲੀ, ਸਰਕਾਰੀ ਮਿਡਲ ਸਕੂਲ ਤਲਵੰਡੀ ਬੂਟਿਆ, ਸਰਕਾਰੀ ਹਾਈ ਸਕੂਲ ਨਵਾਂ ਪਿੰਡ ਅਕਾਲੀਆਂ ਅਤੇ ਸਰਕਾਰੀ ਹਾਈ ਸਕੂਲ ਸਿੰਧੜ ਦੇ ਵਿਦਿਆਰਥੀਆਂ ਵੀ ਭਾਗ ਲੈ ਰਹੇ ਹਨ। ਇਸ ਮੌਕੇ ਕਰਨਲ ਸੁਖਦੇਵ ਸਿੰਘ ਨੇ ਉਦਘਾਟਨ ਉਪਰੰਤ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਛਪਾਲ ਸਿੰਘ ਸੈਹੰਬੀ ਜੇ.ਆਰ. ਇੰਡਸਟਰੀ ਨੇ ਸਕੂਲ ਨੂੰ 15 ਹਜ਼ਾਰ ਰੁਪਏ ਦਾ ਯੌਗਦਾਨ ਦਿੱਤਾ। ਪ੍ਰਿੰਸੀਪਲ ਅਮਨਦੀਪ ਕੌਂਡਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਰਨਲ ਸੁਖਦੇਵ ਸਿੰਘ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਸ਼ੀਰ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ, ਮਨਜੀਤ ਸਿੰਘ ਪ੍ਰਿੰਸੀਪਲ ਬਾਜਵਾ ਕਲਾਂ, ਰਛਪਾਲ ਸਿੰਘ ਸੈਹੰਬੀ, ਮਹੇਸ਼ਵਰ ਕੌਂਡਲ ਜੇ.ਆਰ.ਇੰਡਸਟਰੀ, ਜਰਨੈਲ ਸਿੰਘ ਸੂਬੇਦਾਰ, ਤੀਰਥ ਸਿੰਘ, ਜਸਵਿੰਦਰ ਸਿੰਘ ਮੈਂਬਰ ਪੰਚਾਇਤ ਪਿੱਪਲੀ, ਹਰਮਿੰਦਰ ਸਿੰਘ, ਅਵਤਾਰ ਸਿੰਘ, ਸੁਖਬੀਰ ਸਿੰਘ, ਬਲਵਿੰਦਰ ਕੌਰ ਜੂਨੀਅਰ ਸਹਾਇਕ, ਡਾ. ਕੁਲਦੀਪ ਸਿੰਘ, ਕੁਲਦੀਪ ਕੌਰ ਪੀ.ਟੀ.ਆਈ., ਗੁਰਮੀਤ ਕੌਰ ਡੀ.ਪੀ., ਪਰਮਿੰਦਰ ਸਿੰਘ ਪੀ.ਟੀ.ਆਈ. ਆਦਿ ਹਾਜ਼ਰ ਸਨ।

WRITTEN BY