Skip to content
Independent perspectives. Global stories.
BREAKING

ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਸਫਲ ਅਪ੍ਰੇਸ਼ਨ ਕਰਕੇ ਬਚਾਈਆਂ ਦੋ ਜਾਨਾਂ

Share this story

ਸ੍ਰੀ ਮੁਕਤਸਰ ਸਹਿਬ, 27 ਨਵੰਬਰ (ਸੁਰਿੰਦਰ ਚੱਠਾ)-ਡਾਕਟਰਾਂ ਦੀ ਤੁਲਨਾ ਰੱਬ ਦੇ ਰੁਤਬੇ ਨਾਲ ਕੀਤੀ ਜਾਂਦੀ ਹੈ, ਚੰਗੀ ਸੋਚ ਰੱਖਣ ਵਾਲੇ ਡਾਕਟਰ ਇਨਸਾਨੀ ਜਿੰਦਗੀ ਬਚਾਉਣ ਲਈ ਪੂਰੀ ਮੇਹਨਤ ਲਗਾ ਦਿੰਦੇ ਹਨ ਅਜਿਹਾ ਹੀ ਇੱਕ ਕੇਸ ਡਾ. ਸੁਖਪਾਲ ਸਿੰਘ ਸਿਵਲ ਸਰਜਨ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਡਾਕਟਰਾਂ ਦੀ ਟੀਮ ਨੇ ਸਫਲ ਅਪ੍ਰੇਸ਼ਨ ਕਰਕੇ ਦੋ ਜਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋ ਕੱਢ ਕੇ ਜਿੰਦਗੀ ਬਖ਼ਸੀ ਹੈ । ਜਾਣਕਾਰੀ ਦਿੰਦੇ ਹੋਏ ਡਾ. ਬੋਹੜ ਸਿੰਘ ਸਹਾਇਕ ਸਿਵਲ ਸਰਜਨ ਅਤੇ ਡਾ. ਸੁਮਨ ਵਧਾਵਾਨ ਸੀਨੀਅਰ ਮੈਡੀਕਲ ਅਫ਼ਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਰਮਿੰਦਰ ਕੌਰ ਪਤਨੀ (35 )ਅਰੁਣ ਕੁਮਾਰ ਵਾਸੀ ਬਸੰਤ ਨਗਰ ਸਿਵਪੁਰੀ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਹ ਬੱਚੇ ਦੀ ਡਾਲਿਵਰੀ ਲਈ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਗਏ ਪਰ ਸਮਾਂ ਲੰਘਣ, ਬਲੱਡ ਪ੍ਰੈਸ਼ਰ ਜਿਆਦਾ ਹੋਣ ਅਤੇ ਉਮਰ ਵਧੇਰੇ ਹੋਣ ਕਾਰਣ ਕੋਈ ਡਲਿਵਰੀ ਕਰਨ ਲਈ ਤਿਆਰ ਨਾ ਹੋਇਆ ਅਤੇ ਪੀਜੀਆਈ ਚੰਡੀਗ੍ਹੜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਖੇ ਜਾਣ ਦੀ ਸਲਾਹ ਦਿੱਤੀ । ਪਰਮਿੰਦਰ ਦੇ ਪਰਿਵਾਰ ਵਾਲਿਆਂ ਨੇ ਫਿਰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਖੇ ਆਪਣੇ ਰਿਸਤੇਦਾਰਾਂ ਦੀ ਮੱਦਦ ਨਾਲ ਡਾ. ਬੋਹੜ ਸਿੰਘ ਸਹਾਇਕ ਸਿਵਲ ਸਰਜਨ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਜਲਦੀ ਆਉਣ ਲਈ ਕਿਹਾ ਅਤੇ ਨਾਲ ਹੀ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿੱਖੇ ਗੁਰਚਰਨ ਸਿੰਘ ਫਾਰਮਾਸਿਸਟ ਦੇ ਸਹਿਯੋਗ ਨਾਲ ਪਹਿਲਾਂ ਹੀ ਡਾਕਟਰਾਂ ਦੀ ਟੀਮ ਤਿਆਰ ਕਰਕੇ ਸਾਰੇ ਪ੍ਰਬੰਧ ਕਰ ਲਏ । ਹਸਪਤਾਲ ਪਹੁੰਦਿਆ ਹੀ ਔਰਤ ਰੋਗਾਂ ਦੇ ਮਾਹਿਰ ਡਾ. ਰਾਣਾ ਚਾਵਲਾ ਅਤੇ ਬੇਹੋਸੀ ਦੇ ਮਾਹਿਰ ਡਾ. ਦੀਪਾਸ਼ੂ ਬੱਬਰ ਅਤੇ ਪੂਰੀ ਟੀਮ ਅੱਧੇ ਘੰਟੇ ਵਿੱਚ ਵੱਡਾ ਸਫਲ ਅ੍ਰਪਰੇਸ਼ਨ ਕਰਨ ਵਿੱਚ ਕਾਮਯਾਬ ਹੋ ਗਏ ਪਰਮਿੰਦਰ ਕੌਰ ਅਤੇ ਬੱਚਾ ਬਿੱਲਕੁੱਲ ਠੀਕ ਹਨ । ਪਰਿਵਾਰ ਵਾਲਿਆ ਨੇ ਹਸਪਤਾਲ ਦੀ ਪੂਰੀ ਟੀਮ ਦਾ ਬਹੁਤ ਧੰਨਵਾਦ ਕੀਤਾ । ਇਸ ਸਮੇਂ ਡਾ. ਬੋਹੜ ਸਿੰਘ ਸੀਐਸਸੀ, ਡਾ. ਸਤੀਮ ਕੁਮਾਰ ਗੋਇਲ ਡੀਐਮਸੀ, ਸੁਮਨ ਕੁਮਾਰ ਵਧਾਵਨ ਐਸਐਮਓ, ਗੁਰਚਰਨ ਸਿੰਘ ਫਾਰਮਾਸਿਸਟ , ਡਾ. ਰਾਣਾ ਚਾਵਲਾ, ਡਾ. ਦੀਪਾਸ਼ੂ ਬੱਬਰ, ਡਾ. ਅਤੇ ਸਮੂਹ ਸਟਾਫ਼ ਹਾਜਰ ਸੀ।

WRITTEN BY