ਹਰੀਨੌ, 27 ਨਵੰਬਰ (ਹਰਜੀਤ ਬਰਾੜ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਧਨਜੀਤ ਸਿੰਘ ਧਨੀ ਵਿਰਕ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਸ ਕੁਲਦੀਪ ਸਿੰਘ ਬਰਾੜ ਵਾਇਸ ਚੇਅਰਮੈਨ ਕਿਸਾਨ ਸੈਲ ਅਤੇ ਜਿਲ੍ਹਾ ਜਰਨਲ ਸਕੱਤਰ ਕਾਂਗਰਸ (ਆਈ) ਫਰੀਦਕੋਟ ਦੇ ਘਰ ਪਿੰਡ ਬਾਹਮਣ ਵਾਲਾ ਵਿਖੇ ਸੀਨੀਅਰ ਵਰਕਰਾਂ ਵੱਲੋਂ ਪਿੰਡ ਅਤੇ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਪਿੰਡਾਂ ਅਤੇ ਸਹਿਰਾਂ ਵਿਚ ਲੋਕਾਂ ਨੂੰ ਆ ਰਹੀਆਂ ਮੁਸਕਲਾ ਬਾਰੇ ਵਿਚਾਰ ਚਰਚਾ ਵੀ ਕੀਤੀ ਗਈ ।ਜਿਸ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ ਪਰਵਿੰਦਰ ਸਿੰਘ ਮੌੜ, ਸੁਖਦੀਪ ਸਿੰਘ ਸੰਧੂ ਜਨਰਲ ਸਕਤਰ ਕਾਂਗਰਸ ਫਰੀਦਕੋਟ, ਜਗਸੀਰ ਸਿੰਘ (ਜਗਾ) ਪੰਚ ਹਰੀ ਨੌ, ਹਰਭਜਨ ਸਿੰਘ ਸੰਟੀ, ਬੂਟਾ ਸਿੰਘ ਕੋਟਸੁਖੀਆ, ਅਮਨਦੀਪ ਸਿੰਘ ਮੌੜ, ਅਜਨ ਗਿਲ, ਜੁਗਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਸਰਾਵਾਂ ਅਤੇ ਹੋਰ ਕਾਂਗਰਸੀ ਆਗੂ ਸਾਮਲ ਸਨ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਧਨਜੀਤ ਸਿੰਘ ਧਨੀ ਵਿਰਕ ਦੀ ਰਹਿਨੁਮਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਮੀਟਿੰਗ



