ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 4ਦਸੰਬਰ ਤੋਂ 8 ਦਸੰਬਰ ਤਕ ਹੋਣ ਵਾਲੀਆਂ 63ਵੀਆਂ ਪੰਜਾਬ ਰਾਜ ਅੰਤਰ ਜਿਲਾ ਸਕੂਲ ਖੇਡਾਂ ਗਤਕਾ ਅੰਡਰ 17/19 ਸਾਲ ਲੜਕੇ/ਲੜਕੀਆਂ ਦੇ ਮੁਕਾਬਲਿਆਂ ਲਈ ਪੁਖਤਾ ਇੰਤਜ਼ਾਮ ਕਰਨ ਅਤੇ ਅਧਿਆਪਕਾਂ ਦੀਆਂ ਵਖ ਵਖ ਕਮੇਟੀਆਂ ਵਿਚ ਡਿਊਟੀਆਂ ਲਗਾਉਣ ਲਈ ਜ਼ਿਲ੍ਹਾ ਸਿਖਿਆ ਅਫਸਰ (ਸੰਕੈ.ਸਿ) ਰੂਪਨਗਰ ਹਿੰਮਤ ਸਿੰਘ ਹੁੰਦਲ ਵਲੋਂ ਖਾਲਸਾ ਸ.ਸ.ਸ.ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋਨ ਸ੍ਰੀ ਅਨੰਦਪੁਰ ਸਾਹਿਬ,ਨੂਰਪੁਰਬੇਦੀ, ਨੰਗਲ ਦੇ ਸਮੂਹ ਸਕੂਲ ਮੁਖੀ ਅਤੇ ਲੈਕਚਰਾਰ ਸਰੀਰਕ ਸਿਖਿਆ,ਡੀ.ਪੀ.ਈ, ਪੀ.ਟੀ.ਆਈ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ।ਇਸ ਤੋਂ ਪਹਿਲਾ ਜੋਨ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨ ਅਤੇ ਖਾਲਸਾ ਸਕੂਲ ਦੀ ਪ੍ਰਿੰਸੀਪਲ ਮੈਡਮ ਸੁਖਪਾਲ ਕੋਰ ਵਾਲੀਆ ਨੇ ਜਿਲਾ ਸਿਖਿਆ ਅਫਸਰ ਅਤੇ ਸਾਰੇ ਅਧਿਕਾਰੀਆਂ, ਅਧਿਆਪਕਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਜੀ ਆਇਆਂ ਕਿਹਾ।ਇਸ ਮੌਕੇ ਜਿਲਾ ਸਿਖਿਆ ਅਫਸਰ ਹਿੰਮਤ ਸਿੰਘ ਹੁੰਦਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਲਾ ਰੂਪਨਗਰ ਲਈ ਇਹ ਮਾਣ ਵਾਲੀ ਗਲ ਹੈ ਕਿ ਸਾਨੂੰ 63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਗਤਕਾ ਅੰਡਰ 17/19 ਸਾਲ ਲੜਕੇ ਲੜਕੀਆਂ ਦੇ ਮੁਕਾਬਲੇ ਕਰਵਾਉਣ ਲਈ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।ਸਾਡੇ ਵਲੋਂ ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਇਸ ਲਈ ਚੁਣਿਆਂ ਗਿਆ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਗਤਕਾ ਵੀ ਉਹਨਾਂ ਦੀ ਹੀ ਦੇਣ ਹੈ।ਉਹਨਾਂ ਕਿਹਾ ਕਿ ਇਹ ਮੁਕਾਬਲੇ ਸਥਾਨਕ ਐਸ.ਜੀ.ਐਸ ਖਾਲਸਾ ਸਕੂਲ ਵਿਖੇ ਕਰਵਾਏ ਜਾਣਗੇ।ਗਤਕੇ ਦੇ ਮੁਕਾਬਲਿਆਂ ਨੂੰ ਕਰਵਾਉਣ ਲਈ ਜਿੰਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਜਾਣੀ ਹੈ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਬਾਹਰਲੇ ਜ਼ਿਲਿਆਂ ਤੋਂ ਆਉਣ ਵਾਲੀਆਂ ਟੀਮਾਂ ਦੀ ਮਹਿਮਾਨ ਨਿਵਾਜੀ ਵਿਚ ਕੋਈ ਕਸਰ ਬਾਕੀ ਨਾ ਛਡੀ ਜਾਵੇ ਤਾਂ ਜੋ ਸਾਡੇ ਜਿਲੇ ਦਾ ਖਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਚੰਗੀ ਛਾਪ ਹੋਰ ਜ਼ਿਲਿਆਂ ਵਿਚ ਜਾਵੇ।ਮੀਟਿੰਗ ਨੂੰ ਸਹਾਇਕ ਜਿਲਾ ਸਿਖਿਆ ਅਫਸਰ ਖੇਡਾਂ ਮੈਡਮ ਜਤਿੰਦਰ ਕੌਰ, ਪ੍ਰਿੰਸੀਪਲ ਵਿਨੋਦ ਕੁਮਾਰ ਝਜ, ਲੈਕ.ਸਤਨਾਮ ਸਿੰਘ ਸਾਬਕਾ ਸਹਾਇਕ ਜਿਲਾ ਸਿਖਿਆ ਅਫਸਰ, ਜ਼ੋਨਲ ਸਕਤਰ ਹਰਕੀਰਤ ਸਿੰਘ ਮਿਨਹਾਸ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਏ.ਈ.ਓ ਮੈਡਮ ਜਤਿੰਦਰ ਕੌਰ ਨੇ ਅਧਿਆਪਕਾਂ ਦੀਆਂ ਵਖ ਵਖ ਕਮੇਟੀਆਂ ਵਿਚ ਡਿਊਟੀ ਲਗਾਉਂਦੇ ਹੋਏ ਲਿਸਟ ਤਿਆਰ ਕੀਤੀ ਅਤੇ ਕਿਹਾ ਕਿ ਅਗਲੇ ਇਕ ਦੋ ਦਿਨਾਂ ਵਿਚ ਅਧਿਆਪਕਾਂ ਦੀਆਂ ਡਿਊਟੀਆਂ ਵਾਲੀ ਲਿਸਟ ਉਹਨਾਂ ਦੇ ਸਕੂਲਾਂ ਨੂੰ ਈ ਮੇਲ ਕਰਵਾ ਦਿਤੀ ਜਾਵੇਗੀ। ਮੀਟਿੰਗ ਦੌਰਾਨ ਸਟੇਜ ਦੀ ਕਾਰਵਾਈ ਜ਼ੋਨਲ ਸਕਤਰ ਹਰਕੀਰਤ ਸਿੰਘ ਮਿਨਹਾਸ ਵਲੋਂ ਬਖ਼ੂਬੀ ਨਿਭਾਈ ਗਈ। ਮੀਟਿੰਗ ਵਿਚ ਉਪਰੋਕਤ ਤੋਂ ਇਲਾਵਾ ਪ੍ਰਿੰ.ਕੁਲਦੀਪ ਸਿੰਘ ਢੇਰ, ਪ੍ਰਿੰ.ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਮੁਖ ਅਧਿਆਪਕ, ਲੈਕ.ਚਰਨਜੀਤ ਸਿੰਘ ਬਾਸੋਵਾਲ, ਲੈਕ.ਅਰਵਿੰਦਰ ਕੁਮਾਰ ਚਨੌਲੀ ਬਸੀ, ਲੈਕ. ਤਰਲੋਚਨ ਸਿੰਘ ਮਸੇਵਾਲ, ਲੈਕ.ਬਲਜਿੰਦਰ ਸਿੰਘ ਨੂਰਪੁਰਬੇਦੀ, ਗੁਰਿੰਦਰ ਸਿੰਘ ਕੰਧੋਲਾ, ਰਾਜ ਕੁਮਾਰ, ਅਸੋਕ ਕੁਮਾਰ ਰਾਣਾ, ਸਮਸ਼ੇਰ ਸਿੰਘ,ਮਹਿੰਦਰ ਸਿੰਘ, ਅਮਰੀਕ ਸਿੰਘ ਬਾਬਾ, ਅਮਰਜੀਤ ਸਿੰਘ, ਮਲਕੀਤ ਸਿੰਘ, ਸੋਮਨਾਥ, ਇਕਬਾਲ ਸਿੰਘ, ਸਦਾਮਾ ਰਾਮ, ਲਾਲ ਸਿੰਘ, ਵਿਜੈ ਕੁਮਾਰ, ਮੋਹਣ ਸਿੰਘ, ਜਗਤਾਰ ਸਿੰਘ,ਗੋਪਾਲ ਕ੍ਰਿਸ਼ਨ, ਹਰੀਸ ਕੁਮਾਰ, ਨਰਿੰਦਰ ਸਿੰਘ, ਮਨਿੰਦਰ ਸਿੰਘ, ਪਿਆਰਾ ਲਾਲ,ਗੁਰਬਖਸ ਕੌਰ, ਨੀਲਮ ਰਾਣੀ, ਪੁਸਪਾ ਦੇਵੀ,ਗੁਰਜੀਤ ਕੌਰ ਆਦਿ ਹਾਜਰ ਸਨ ।
ਜਿਲਾ ਸਿਖਿਆ ਅਫਸਰ ਹਿੰਮਤ ਸਿੰਘ ਹੁੰਦਲ ਨੂੰ ਕੀਤਾ ਸਨਮਾਨਿਤ- ਜਿਲਾ ਸਿਖਿਆ ਅਫਸਰ ਰੂਪਨਗਰ ਬਣਨ ਤੇ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਆਏ ਹਿੰਮਤ ਸਿੰਘ ਹੁੰਦਲ ਦਾ ਜੋਨ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਧਾਨ ਅਤੇ ਖਾਲਸਾ ਸਕੂਲ ਦੀ ਪ੍ਰਿੰਸੀਪਲ ਸੁਖਪਾਲ ਕੋਰ ਵਾਲੀਆ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਪ੍ਰਿੰ.ਵਿਨੋਦ ਕੁਮਾਰ ਝਜ, ਮੈਡਮ ਜਤਿੰਦਰ ਕੌਰ ਏ.ਈ.ਓ ਰੂਪਨਗਰ, ਲੈਕ.ਸਤਨਾਮ ਸਿੰਘ ਸੰਧੂ ਸਾਬਕਾ ਏ.ਈ.ਓ, ਜੋਨ ਸ੍ਰੀ ਅਨੰਦਪੁਰ ਸਾਹਿਬ ਦੇ ਸਕਤਰ ਹਰਕੀਰਤ ਸਿੰਘ ਮਿਨਹਾਸ ਵੀ ਉਹਨਾਂ ਦੇ ਨਾਲ ਸਨ।
63ਵੀਆਂ ਪੰਜਾਬ ਰਾਜ ਸਕੂਲ ਖੇਡਾਂ ਗਤਕਾ ਦੇ ਸਬੰਧ ਵਿਚ ਜ਼ਿਲ੍ਹਾ ਸਿਖਿਆ ਅਫਸਰ (ਸ) ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ



