ਸੰਦੌੜ 10 ਜਨਵਰੀ (ਭੱਟ) ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਆਗੂ ਹਰਪ੍ਰੀਤ ਕੌਰ(ਬਬਲੀ) ਨੇ ਕਿਹਾ ਕਿ ਬਸ ਪਾਸ ਦੀ ਸਹੂਲਤ ਵਿਦਿਆਰਥੀਆਂ ਨੇ ਜਾਨਾਂ ਦੇ ਕੇ ਹਾਸਿਲ ਕੀਤੀ ਹੈ।ਇਸ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਟੂਡੈਂਟਸ ਯੂਨੀਅਨ ਹਰ ਪੱਧਰ ਤੇ ਸੰਘਰਸ਼ ਕਰੇਗੀ। ਸਰਕਾਰੀ ਕਾਲਜ ਮਾਲੇਰਕੋਟਲਾ ਦੇ ਖੁੱਲੇ ਮੈਦਾਨ ਵਿੱਚ ਸੂਬਾ ਆਗੂ ਬਬਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪ੍ਰਾਈਵੇਟ ਬਸ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਨੂੰ ਸ਼ੈਅ ਦੇ ਰਹੀ ਹੈ।ਪ੍ਰਾਈਵੇਟ ਬਸ ਟਰਾਂਸਪੋਰਟਰ ਆਪਣੇ ਗੁੰਡੇ ਜਿਨਾਂ ਰਾਹੀਂ ਉਹ ਵਿਦਿਆਰਥੀਆਂ ਦੀ ਧੱਕੇ ਨਾਲ ਟਿਕਟ ਕੱਟਦੇ ਹਨ।ਉਹ ਥਾਂ ਥਾਂ ਨਾਕੇ ਲਗਾ ਕੇ ਵਿਦਿਆਰਥੀ ਵਰਗ ਨੂੰ ਪ੍ਰੇਸ਼ਾਨ ਕਰਦੇ ਹਨ।ਉਨਾਂ ਇਹ ਵੀ ਕਿਹਾ ਕਿ ਬਰਨਾਲਾ ‘ਚ ਇਨਾਂ ਟਰਾਂਸਪੋਰਟਰਾਂ ਦੀ ਗੁੰਡਾਗਰਦੀ ਦੇ ਚੱਲਦਿਆਂ ਅੱਜ ਹੜਤਾਲ ਵੀ ਕੀਤੀ ਗਈ ਹੈ।ਹੜਤਾਲ ਦੇ ਮੱਦੇਨਜ਼ਰ ਅੱਜ ਸੰਗਰੂਰ ਤੇ ਬਰਨਾਲਾ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਰੋਸ ਰੈਲੀ ਵੀ ਉਸੇ ਦੀ ਇੱਕ ਕੜੀ ਹੈ।ਮੈਡਮ ਬਬਲੀ ਨੇ ਕਿਹਾ ਕਿ ਜੇਕਰ ਪ੍ਰਾਈਵੇਟ ਬਸ ਟਰਾਂਸਪੋਰਟਰਾਂ ਦੀ ਇਹ ਗੁੰਡਾਗਰਦੀ ਖਤਮ ਨਾ ਕੀਤੀ
ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਇਨਾਂ ਵਿਰੁੱਧ ਇੱਕ ਵੱਡਾ ਸੰਘਰਸ਼ ਆਰੰਭ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਰੋਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਜਸਪ੍ਰੀਤ ਕੌਰ(ਦੋਵੇਂ ਕਾਲਜ ਕਮੇਟੀ ਮੈਂਬਰ), ਰੁਪਿੰਦਰ ਸਿੰਘ ਅਤੇ ਜਸਪੀਤ ਸਿੰਘ ਦੁੱਗਰੀ(ਦੋਵੇਂ ਨੌਜਵਾਨ ਭਾਰਤ ਸਭਾ ਆਗੂ) ਨੇ ਵੀ ਸੰਬੋਧਨ ਕੀਤਾ।