June 21, 2026 12:36 pm

ਸਿਹਤ ਮੰਤਰੀ ਵੱਲੋਂ 50 ਬਿਸਤਰਿਆਂ ਵਾਲੇ ਸਬ-ਡਵੀਜ਼ਨਲ ਸਿਵਲ ਹਸਪਤਾਲ ਤਪਾ ਦਾ ਉਦਘਾਟਨ

image ਤਪਾ ਮੰਡੀ 10 ਜਨਵਰੀ (ਖੁਸ਼ਦੀਪ ਗਰਗ/ਮਨਪ੍ਰੀਤ ਜਲਪੋਤ);- ਸਥਾਨਕ ਸ਼ਹਿਰ ਵਿੱਚ 50 ਬਿਸਤਰਿਆਂ ਵਾਲਾ ਨਵਾਂ ਬਣਿਆ ਸਿਵਿਲ ਹਸਪਤਾਲ ਜੋ ਕੁਝ ਮਹੀਨੇ ਪਹਿਲਾ ਬਣਕੇ ਤਿਆਰ ਹੋ ਗਿਆ ਸੀ ਅਤੇ ਇਸ ਬਣੇ ਹਸਪਤਾਲ ਉੱਤੇੋ ਰੰਗ ਵੀ ਲਹਿਣਾ ਸ਼ੁਰੂ ਹੋ ਗਿਆ ਸੀ ਪਰ ਇਹ ਹਸਪਤਾਲ ਆਪਣੇ ਉਦਘਾਟਨੀ ਸਮਾਰੋਹ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਪਿਛਲੇ ਕੁਝ ਸਮੇਂ ਤੋ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਨਾ ਹੋਣ ਸੰਬੰਧੀ ਵੱਖ ਵੱਖ ਅਖਵਾਰਾਂ ਦੀ ਸੁਰਖੀ ਬਣ ਬੈਠਾ ਸ਼ਹਿਰ ਦੇ ਸਿਵਿਲ ਹਸਪਤਾਲ ਨੂੰ ਅੱਜ ਉਸ ਸਮੇਂ ਬੂਰ ਪੈ ਗਿਆ ਜਦੋਂ ਕਈ ਮਹੀਨਿਆਂ ਤੋ ਉਡੀਕ ਕਰ ਰਹੇ 8 ਕਰੋੜ ਦੇ ਕਰੀਬ ਦੀ ਲਾਗਤ ਨਾਲ ਬਣੇ ਸਬ-ਡਵੀਜਨਲ ਹਸਪਤਾਲ ਦਾ ਰਸਮੀ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸਮੇਂ ਉਹਨਾਂ ਨਾਲ ਹੁਸਨ ਲਾਲ ਐਮ.ਡੀ ਪੰਜਾਬ ਹੈਲਥ ਕਾਰਪੋਰੇਸ਼ਨ, ਜਤਿੰਦਰ ਕਾਲੜਾ ਸੈਕਟਰੀ ਪੰਜਾਬ ਬੀਜੇਪੀ, ਹਲਕਾ ਇੰਚਾਰਜ ਦਰਵਾਰਾ ਸਿੰਘ ਗੁਰੂ, ਗੁਰਲਵਲੀਨ ਸਿੱਧੂ ਡਿਪਟੀ ਕਮਿਸ਼ਨਰ ਬਰਨਾਲਾ, ਡਾ ਰੇਣੂ ਸਿਵਿਲ ਸਰਜਨ ਬਰਨਾਲਾ, ਜਸਪਾਲ ਸਿੰਘ ਜੱਸੀ ਐਸ.ਡੀ.ਐਮ, ਡਾ ਰਾਜ ਕੁਮਾਰ ਐਸਐਮਓ,

ਸ਼ਾਮ ਲਾਲ ਗੌੜ ਕਨਵੀਨਰ ਮੈਡੀਕਲ ਸੈੱਲ ਪੰਜਾਬ ਵੀ ਸ਼ਾਮਲ ਸਨ। ਇਸ ਮੌਕੇ ਸਹਿਰ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਠੀਕ ਦੁਪਹਿਰ 2: 18 ਤੇ ਆਮਦ ਕੀਤੀ, 2:19 ਤੇ ਰੀਬਣ ਕਟੱਣ ਦੀ ਰੀਸਮ, 2:20 ਤੇ ਪਰਦਾ ਚੁਕਾਈ ਅਤੇ 2:22 ਤੇ ਜੋਤ ਜਗਾਕੇ ਸਮਾਂ ਰੋਸ਼ਨ ਕੀਤਾ। ਇਸ ਮੌਕੇ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਹਸਪਤਾਲ ਦੇ ਉਦਘਾਟਨ ਸਮਾਰੋਹ ਦੀਆਂ ਵਧਾਇਆ ਦਿੰਦੇ ਹੌਏ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਵਧੀਆਂ ਰੱਖਣ ਲਈ ਠੋਸ ਉਪਰਾਲੇ ਕਰ ਰਹੀ ਹੈ ਅਤੇ ਸੂਬੇ ਵਿੱਚ ਸਰਕਾਰੀ ਹਸਪਤਾਲਾ ਦਾ ਨਿਰਮਾਣ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਵੱਧ ਤੋ ਵੱਧ ਸਿਹਤ ਸਹੂਲਤਾਂ ਦੇਣ ਲਈ ਵੱਚਨਵੱਧ ਹੈ ਅਤੇ ਸਰਕਾਰ ਕੈਂਸਰ ਦਾ ਇਲਾਜ ਮੁਫਤ ਵਿੱਚ ਕਰ ਰਹੀ ਹੈ। ਇਸ ਮੌਕੇ ਹੁਸਨ ਲਾਲ ਐਮ.ਡੀ ਹੈਲਥ ਕਾਰਪੋਰੇਸ਼ਨ ਨੇ ਬੋਲਦਿਆ ਕਿਹਾ ਕਿ ਸਰਕਾਰ ਵੱਲੋ ਲੋਕਾਂ ਨੂੰ ਹਸਪਤਾਲਾਂ ਵਿੱਚ ਹਰ ਤਰਾਂ ਦੀਆਂ ਸਹੂਲਤਾ ਮਿਲਣਗੀਆਂ ਅਤੇ ਕੋਈ ਵੀ ਵਿਅਕਤੀ ਸਰਕਾਰ ਵੱਲੋ ਜਾਰੀ ਸਿਹਤ ਸਹੂਲਤਾ ਪ੍ਰਤੀ ਸਕੀਮਾਂ ਤੋ ਵਾਂਝਾ ਨਹੀ ਰਹੇਗਾ।
ਇਸ ਮੌਕੇ ਹਲਕਾ ਇੰਚਾਰਜ ਦਰਵਾਰਾ ਸਿੰਘ ਗੁਰੂ ਨੇ ਕਿਹਾ ਕਿ ਸੂਬੇ ਵਿੱਚ ਹਸਪਤਾਲਾਂ ਦਾ ਨਿਰਮਾਣ ਕਰਨਾਂ ਅਤੇ ਜਨਤਾ ਨੂੰ ਸਿਹਤ ਪੱਖੀ ਸਹੂਲਤਾਂ ਮੁਹੱਇਆ ਕਰਾਉਣ ਸਲਾਂਘਾ ਯੋਗ ਕਦਮ ਹੈ ਅਤੇ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਰਹੀ ਹੈ। ਇਸ ਤੋ ਇਲਾਵਾ ਜਤਿੰਦਰ ਕਾਲੜਾ ਸੈਕਟਰੀ ਪੰਜਾਬ ਬੀਜੇਪੀ, ਜਿਲਾ ਭਾਜਪਾ ਪ੍ਰਧਾਨ ਗਰੁਮੀਤ ਹੰਡਿਆਈਆਂ, ਡਾ ਰੇਣੂ ਸਿਵਿਲ ਸਰਜਨ ਬਰਨਾਲਾ ਸਮੇਤ ਕਈ ਹੋਰ ਹਸਤੀਆਂ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਨਵੇਂ ਹਸਪਤਾਲ ਦੇ ਉਦਘਾਟਨੀ ਸਮਾਰੋਹ ਦੀਆਂ ਵਧਾਈਆ ਦਿੱਤੀਆਂ। ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਅਤੇ ਹਸਪਤਾਲ ਸਟਾਫ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸੰਨਮਾਨ ਚਿੰਨ ਦੇਕੇ ਸੰਨਮਾਨਿਤ ਕੀਤਾ। ਇਸ ਮੌਕੇ ਹਸਪਤਾਲ ਦੇ ਡਾ ਗੁਰਵਿੰਦਰ ਭੱਠਲ, ਡਾ ਇੰਦੂ ਬਾਂਸਲ, ਡਾ ਦਿਨੇਸ਼ ਸ਼ਰਮਾ, ਡਾ ਪੰਕਜ ਖੰਨਾ, ਡਾ ਨੀਰੂ ਚਾਵਲਾ, ਡਾ ਰੋਹਿਤ ਕਾਲੀਆ, ਡਾ ਬਾਲ ਕ੍ਰਿਸ਼ਨ, ਡਾ ਰਾਜ ਕੁਮਾਰ, ਡਾ ਦਲਜਿੰਦਰ ਸਿੰਘ, ਜੋਗਿੰਦਰ ਨਾਥ, ਭੂਸ਼ਨ ਕੁਮਾਰ, ਸ਼ੁਸ਼ਮਾ ਦੇਵੀ, ਰੋਹਿਤ ਗਰਗ ਤੋ ਇਲਾਵਾ ਤਰਲੋਚਣ ਬਾਂਸਲ ਸਾਬਕਾ ਪ੍ਰਧਾਨ, ਰਾਕੇਸ਼ ਟੋਨਾ ਪ੍ਰਧਾਨ ਟਰੱਕ ਯੂਨੀਅਨ ਤਪਾ, ਅਰਚਣਾ ਦੱਤ ਭਾਜਪਾ ਲੀਡਰ, ਬਲਜਿੰਦਰ ਸਿੰਘ ਪੰਨੂੰ ਐਸ.ਐਚ.ਓ ਤਪਾ, ਸਿਟੀ ਇੰਚਾਰਜ ਸ੍ਰ ਚੱਠਾ, ਰਜਿੰਦਰ ਸਿੰਘ, ਹੇਮ ਰਾਜ, ਜਸਵੀਰ ਧੰਮੀ, ਮਦਨ ਲਾਲ ਘੜੈਲਾ, ਕੁਲਵੰਤ ਬੋਘਾ, ਜਸਵੀਰ ਜੱਸੀ ਪ੍ਰਧਾਨ ਟਰੱਕ ਯੂਨੀਅਨ, ਰਮੇਸ਼ ਪੱਖੋ, ਮੌਜੀ ਚੋਧਰੀ, ਧਰਮਿੰਦਰ ਧਾਲੀਵਾਲ, ਜਨਕ ਮੌੜ, ਸੱਿਤਦਰ ਨਿੱਕਾ, ਮਦਨ ਲਾਲ ਧੋਲਾ, ਅਸ਼ੋਕ ਕੁਮਾਰ, ਪ੍ਰਵੀਨ ਘੁੰਨਸ, ਗੋਪਾਲ ਬਦਰਾ, ਵਿਕਾਸ ਗਰਗ, ਰਾਕੇਸ਼ ਤਾਜੋ, ਵਨੀਤ ਗਰਗ, ਬੇਅੰਤ ਸਿੰਘ, ਪਵਨ ਸ਼ੀਲਾ ਆਦਿ ਤੋ ਇਲਾਵਾ ਇਲਾਕੇ ਦੇ ਅਕਾਲੀ-ਭਾਜਪਾ ਲੀਡਰ ਸਹਿਬਾਨ/ਵਰਕਰਾਂ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ, ਸ਼ਹਿਰ ਦੀਆ ਸੰਸਥਾਵਾਂ ਅਤੇ ਸਮੂਹ ਹਸਪਤਾਲ ਸਟਾਫ ਹਾਜਰ ਸਨ।

Send this to a friend