Skip to content
Independent perspectives. Global stories.
BREAKING

ਬਾਂਦਾ ਦੇ ਕੋਲ ਵਾਸਕੋਡੀਗਾਮਾ ਐਕਸਪ੍ਰੈਸ ਹਾਦਸੇ ਦੀ ਸ਼ਿਕਾਰ, 3 ਮੌਤਾਂ

Share this story

ਲਖਨਊ, 24 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਉਤਰ ਪ੍ਰਦੇਸ਼ (ਯੂ. ਪੀ.) ’ਚ ਇਕ ਵਾਰ ਫਿਰ ਰੇਲ ਹਾਦਸਾ ਹੋਇਆ ਹੈ।ਗੋਆ ਤੋਂ ਪਟਨਾ ਆ ਰਹੀ ਵਾਸਕੋਡੀਗਾਮਾ-ਪਟਨਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰ ਗਏ ਹਨ।ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਘਟੋ-ਘਟ 13 ਲੋਕ ਜ਼ਖਮੀ ਹੋਏ ਦਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁਕਰਵਾਰ ਤੜਕੇ 4:18 ਵਜੇ ਹੋਇਆ ਹੈ।ਹਾਦਸੇ ਦੀ ਵਜ੍ਹਾ ਸਪਸ਼ਟ ਨਹੀਂ ਹੋ ਸਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਦਸਾ ਪਟੜੀ ਟੁਟਣ ਕਾਰਨ ਹੋਇਆ ਹੋ ਸਕਦਾ ਹੈ।ਇਸ ਦੌਰਾਨ ਇੱਕ ਹੋਰ ਗੱਡੀ ਪਟੜੀ ਤੋਂ ਉਤਰ ਗਈ। ਦੋਵੇਂ ਥਾਂ ਰਾਹਤ ਕਾਰਜ ਜਾਰੀ ਹਨ।

WRITTEN BY