Skip to content
Independent perspectives. Global stories.
BREAKING

ਆਖਿਰ ਨਗ਼ਰ ਕੌਂਸਲ ਅਤੇ ਟ੍ਰੈਫਿਕ ਮਹਿਕਮਾ ‘ਪੰਜਾਬ ਟਾਇਮਜ਼’ ’ਚ ਖਬਰ ਲੱਗਣ ਤੋਂ ਬਾਅਦ ਜਾਗ ਹੀ ਪਿਆ

Share this story

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਵਿੱਕੀ ਝਾਂਬ)- ਰੋਜ਼ਾਨਾ ਪੰਜਾਬ ਟਾਇਮਜ਼ ਦੇ ਵਿੱਚ ਵਿੱਚ ਲੱਗੀ ਹੋਈ ਹਰ ਇੱਕ ਖ਼ਬਰ ਪ੍ਰਸ਼ਾਸਨ ਅਤੇ ਸਮਾਜ ਤੇ ਡੂੰਘਾ ਅਸਰ ਪਾਉਦੀ ਹੈ। ਪਿੱਛਲੇ ਕਈ ਦਿਨਾਂ ਤੋਂ ਰੋਜ਼ਾਨਾ ਪੰਜਾਬ ਟਾਇਮਜ਼ ਵਿੱਚ ਨਗ਼ਰ ਕੋਂਸਲ ਤੇ ਟ੍ਰੈਫਿਕ ਬਦਲੇ ਬਹੁਤ ਸਾਰੀਆਂ ਖ਼ਬਰਾਂ ਲਾਈਆ ਅਤੇ ਵੱਡੇ ਲੇਬਲ ਤੇ ਪ੍ਰਸ਼ਾਸਨ ਨੂੰ ਜਾਗਰੂਤ ਕੀਤਾ। ਇਸ ਦਾ ਸਿੱਟਾ ਇਹ ਨਿਕਲੀਆ ਕਿ ਨਗ਼ਰ ਕੋਂਸਲ ਦੇ ਈ.ਓ. ਅਤੇ ਟ੍ਰੈਫਿਕ ਇੰਚਾਰਜ ਸਮੇਤ ਟੀਮ ਸ਼ਹਿਰ ਦੀਆਂ ਸੜਕਾ ਅਤੇ ਆਸੇ-ਪਾਸੇ ਦੇ ਭੀੜ ਭੜੱਕੇ ਵਾਲੇ ਸਥਾਨਾ ਤੇ ਖੜੇ ਨਜਾਇਜ ਰੇਹੜੀਆਂ ਅਤੇ ਰਿਕਸ਼ੇ ਵਾਲਿਆ ਨੂੰ ਸਖਤੀ ਨਾਲ ਟ੍ਰੈਫਿਕ ਦੀ ਹੱਦ ਵਿੱਚ ਰਹਿਣ ਦੀ ਹਦਾਇਤਾ ਦਿੱਤੀਆ ਅਤੇ ਮੋਕੇ ਤੇ ਹੀ ਸੜਕ ਤੇ ਪਏ ਦੁਕਾਨਦਾਰਾ ਦੇ ਬੋਰਡਾ ਅਤੇ ਹੋਰ ਫਾਲਤੂ ਸਮਾਨ ਨੂੰ ਚੱਕ ਕੇ ਨਗ਼ਰ ਕੋਂਸਲ ਨੇ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਇੱਕ ਵਾਰ ਤਾਂ ਬਜ਼ਾਰ ਖੁੱਲੇ-ਖੁੱਲੇ ਹੋ ਗਏ। ਪਰ ਦੇਖਣਾ ਤਾਂ ਇਹ ਹੋਵੇਗਾ ਕਿ ਇਹਨਾ ਦੁਕਾਨਦਾਰਾ ਅਤੇ ਰੇਹੜੀਆ,ਰਿਕਸ਼ੇ ਵਾਲਿਆ ਤੇ ਕਿੰਨੇ ਦਿਨ ਇਸ ਦਾ ਅਸਰ ਰਹਿੰਦਾ ਹੈ। ਜੇਕਰ ਇਸੇ ਤਰਾਂ ਬਜ਼ਾਰ ਖੁੱਲੇ-ਖੁੱਲੇ ਰਹਿਣ ਤਾਂ ਕੋਈ ਐਕਸੀਡੇਂਟ ਤੇ ਅਣਸੁਖਾਵੀ ਘਟਨਾ ਨਹੀ ਵਾਪਰੇਗੀ ਅਤੇ ਆਵਾਜਾਈ ਵਿੱਚ ਵੀ ਵਿਘਣ ਨਹੀ ਪਵੇਗਾ। ਸ਼ਹਿਰ ਦੇ ਟ੍ਰੈਫਿਕ ਇੰਚਾਰਜ ਨੂੰ ਚਾਹੀਦਾ ਹੈ ਕਿ ਚਾਰ ਪਹੀਆ ਵਹਿਕਲ ਸ਼ਹਿਰ ਦੇ ਮੇਨ ਬਜ਼ਾਰਾ ਵਿੱਚ ਨਾ ਵੱੜਣ ਦਿੱਤੇ ਜਾਣ ਅਤੇ ਟ੍ਰੈਫਿਕ ਦੇ ਨਿਯਮਾ ਦੀ ਪਾਲਣਾ ਕਰਨ ਵਿੱਚ ਕੋਈ ਸਿਆਸੀ ਦਖ਼ਲ ਅੰਦਾਜੀ ਨਹੀ ਹੋਣੀ ਚਾਹੀਦੀ। ਜੇਕਰ ਇਸੇ ਤਰਾਂ ਹੀ ਨਗ਼ਰ ਕੋਂੋਸਲ ਤੇ ਟ੍ਰੈਫਿਕ ਂਿੲੰਚਾਰਜ ਲਗਾਤਾਰ ਹੀ ਸਖਤੀ ਨਾਲ ਚਲਦੇ ਰਹੇ ਤਾਂ ਹੋਲੀ-ਹੋਲੀ ਸ਼ਹਿਰ ਵਾਸੀਆਂ ਦੀ ਸਮਾਨ ਬਾਹਰ ਨਾ ਰੱਖਣ ਦੀ ਆਦਤ ਬਣ ਜਾਵੇਗੀ ਅਤੇ ਫਿਰ ਅਸਲ ਵਿੱਚ 40 ਮੁੱਕਤਿਆ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਹਿਬ ਸਾਫ ਨਜ਼ਰ ਆਵੇਗੀ ਅਤੇ ਸ਼ਹਿਰ ਵਾਸੀਆਂ ਨੇ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਤੋਂ ਇਹ ਪੂਰਜੋਰ ਮੰਗ ਕੀਤੀ ਹੈ ਕਿ ਟ੍ਰੈਫਿਕ ਦੇ ਪ੍ਰਤੀ ਜ਼ਿਲਾ ਟ੍ਰੈਫਿਕ ਇੰਚਾਰਜ ਨੂੰ ਖੁੱਲਕੇ ਪਾਵਰਾ ਦਿੱਤੀਆ ਜਾਣ ਤਾਂ ਕਿ ਕੋਈ ਕਿਸੇ ਦੀ ਵੀ ਸਪਾਰਸ਼ ਨਾ ਮਨੀ ਜਾਵੇ ਅਤੇ ਆਮ ਪਬਲਿਕ ਨੂੰ ਵੀ ਪਤਾ ਲੱਗ ਜਾਵੇ ਕਿ ਕਾਨੂੰਨ ਸੱਭ ਦੇ ਲਈ ਇੱਕ ਬਰਾਬਰ ਹੈ।

WRITTEN BY