Skip to content
Independent perspectives. Global stories.
BREAKING

ਸਰਕਾਰੀ ਸੈਕੰਡਰੀ ਸਕੂਲ ਬੋਹਾ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ

Share this story

ਬੋਹਾ, 23 ਨਵੰਬਰ (ਸੰਤੋਖ ਸਾਗਰ)- ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਵਿਕਸਿਤ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ‘ਪੜੋ ਪੰਜਾਬ, ਪੜਾਓ ਪੰਜਾਬ’ ਵਿਗਿਆਨ ਪ੍ਰੋਜੈਕਟ ਅਧੀਨ ਸਰਕਾਰੀ ਸੈਕੰਡਰੀ ਸਕੂਲ ਬੋਹਾ ਵਿਖੇ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕੇ ਦੇ ਕੁੱਲ 213 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਵਿਦਿਆਰਥੀਆਂ ਨੇ ਵਿਗਿਆਨ ਦੇ ਵੱਖ ਵੱਖ ਸਿਧਾਂਤਾਂ ਨੂੰ ਸਿੱਧ ਕਰਦੀਆਂ ਕੁੱਲ 70 ਕਿਰਿਆਵਾਂ ਤਿਆਰ ਕੀਤੀਆਂ। ਸਕੂਲ ਦੇ ਸਾਰੇ ਵਿਦਿਆਰਥੀਆਂ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਅਤੇ ਹੋਰ ਪਤਵੰਤਿਆ ਨੇ ਪ੍ਰਦਰਸ਼ਨੀ ਨੂੰ ਵੇਖਿਆ। ਇਸ ਮੌਕੇ ‘ਪੜੋ ਪੰਜਾਬ ਪੜਾਓ ਪੰਜਾਬ’ ਵਿਗਿਆਨ ਦੇ ਬਲਾਕ ਅਧਿਕਾਰੀ ਸ਼ੁਸ਼ੀਲ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ। ਸਮੁੱਚੀਆਂ ਕਿਰਿਅਵਾਂ ਦੀ ਤਿਆਰੀ ਸਕੂਲ ਦੇ ਸਾਇੰਸ ਅਧਿਆਪਕ ਮੁਕੇਸ਼ ਕੁਮਾਰ ਕੱਕੜ, ਪਰਮਿੰਦਰ ਤਾਂਗੜੀ, ਦੀਪਕ ਗੁਪਤਾ ਤੇ ਵਿਸ਼ਾਲ ਬਾਂਸਲ ਨੇ ਬਹੁਤ ਵਧੀਆ ਢੰਗ ਨਾਲ ਕਰਵਾਈ।ਇਸ ਪ੍ਰਦਰਸ਼ਨੀ ਲਈ ਸੁਰੱਖਿਆ ਤੇ ਪ੍ਰਬੰਧ ਦੀ ਜੁੰਮੇਵਾਰੀ ਕੈਪਟਨ ਬਿੱਕਰ ਸਿੰਘ ਅਤੇ ਬਲਵਿੰਦਰ ਸਿੰਘ ਬੁਢਲਾਡਾ ਨੇ ਨਿਭਾਈ।ਇਸ ਮੌਕੇ ਗੁਰਵਿੰਦਰ ਸਿੰਘ, ਧਰਮਪਾਲ, ਰਿਸ਼ੀਪਾਲ , ਸੁ ਜੈਨ, ਸ੍ਰੀਮਤੀ ਸਰੋਜ਼ ਰਾਣੀ , ਸ੍ਰੀਮਤੀ ਨੇਹਾ ਗੁਪਤਾ, ਸ੍ਰੀਮਤੀ ਸ਼ਿਵਾਲਿਕਾ ਅਤੇ ਸ੍ਰੀਮਤੀ ਪ੍ਰੇਮ ਲਤਾ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।

WRITTEN BY