Skip to content
Independent perspectives. Global stories.
BREAKING

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਭਲਕੇ ਫ਼ਰੀ ਮੈਡੀਕਲ ਕੈਂਪ

Share this story

ਜਲੰਧਰ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਿੱਚ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸ.ਅਜੀਤ ਸਿੰਘ ਸੇਠੀ ਪ੍ਰਧਾਨ ਜੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿੱਚ ਮਿਤੀ 24 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਫ਼ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਗੁਰੂ ਅਮਰਦਾਸ ਚੈਰੀਟੇਬਲ ਹਸਪਤਾਲ ਮਾਡਲ ਟਾਊਨ ਦੇ ਡਾ. ਸਰਬਜੀਤ ਕੌਰ ਐਮ.ਬੀ.ਬੀ. ਐਸ ਦੀ ਨਿਗਰਾਨੀ ਹੇਠ ਆਈ ਹੋਈ ਸੰਗਤ ਦੇ ਫ਼ਰੀ ਚੈਕਅੱਪ ਕੀਤੇ ਜਾਣਗੇ ਜਿਸ ਵਿੱਚ ਹੱਡੀਆਂ ਦੇ ਕੈਲਸ਼ੀਅਮ ਦੇ ਟੈਸਟ,ਨਸਾਂ ਦੇ ਟੈਸਟ, ਪਿਛਲੇ ਤਿੰਨ ਮਹੀਨੇ ਦੀ ਸ਼ੁਗਰ ਦੇ ਟੈਸਟ,ਯੁਰਿਕ ਐਸਿਡ ਚੈਕਅੱਪ,ਸ਼ੂਗਰ ਚੈਕਅੱਪ,ਈ. ਸੀ.ਜੀ. ਅਤੇ ਦੰਦਾਂ ਦਾ ਚੈਕਅੱਪ ਆਦਿ ਵਿਸ਼ੇਸ਼ ਵਰਨਣਯੋਗ ਹਨ। ਇਹ ਸਾਰੇ ਟੈਸਟ ਮਾਰਕੀਟ ਵਿੱਚ ਬਹੁਤ ਹੀ ਮਹਿੰਗੇ ਰੇਟਾਂ ਤੇ ਕੀਤੇ ਜਾਂਦੇ ਹਨ।ਸਮੂਹ ਸੰਗਤ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਹੋ ਕੇ ਇਸ ਮੈਡੀਕਲ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਜਾਂਦੀ ਹੈ । ਇਸ ਮੌਕੇ ਸ ਮਹਿੰਦਰਜੀਤ ਸਿੰਘ, ਸ.ਕੰਵਲਜੀਤ ਸਿੰਘ ਕੋਛੜ, ਸ. ਸੁਰਜੀਤ ਸਿੰਘ ਅਰੋੜਾ, ਸ.ਪਰਮਪ੍ਰੀਤ ਸਿੰਘ ਸੋਨੂੰ, ਡਾ. ਐਚ.ਐਮ.ਹੁਰੀਆ, ਸ. ਐਚ.ਐਸ ਭਸੀਨ, ਸ. ਕੁਲਤਾਰਨ ਸਿੰਘ, ਸ ਤੇਜਦੀਪ ਸਿੰਘ ਸੇਠੀ, ਸ. ਗਗਨਦੀਪ ਸਿੰਘ ਸੇਠੀ, ਵੀ ਹਾਜ਼ਰ ਸਨ।

WRITTEN BY