Skip to content
Independent perspectives. Global stories.
BREAKING

ਬਾਬੂ ਗਰਗ ਵੱਲੋਂ ਸ. ਢੀਡਸਾਂ ਦਾ ਮੁੜ ਦਲ ਦਾ ਸਕੱਤਰ ਜਰਨਲ ਬਣਨ ’ਤੇ ਕੀਤਾ ਗਿਆ ਸਨਮਾਨ

Share this story

ਚੰਨੋ, 22 ਨਵੰਬਰ (ਇਕਬਾਲ ਬਾਲੀ)- ਸਾਬਕਾਂ ਐਮ.ਐਲ.ਏ. ਬਾਬੂ ਪ੍ਰਕਾਸ ਚੰਦ ਗਰਗ ਵੱਲੋ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮੈਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਡਸਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ।ਸ: ਢੀਡਸਾਂ ਨੇ ਇਸ ਸਮੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਪੂਰੀ ਤਰਾ ਇੱਕ ਜੁਟ ਹੋ ਕੇ ਪਾਰਟੀ ਦੀ ਸੇਵਾ ਕਰਦੇ ਰਹਿਣ ਲਈ ਆਖਿਆ ਉਨ੍ਹਾਂ ਕਾਂਗਰਸ ਸਰਕਾਰ ਨੂੰ ਤਾੜਨਾ ਕਰਦੇ ਹੋਏ ਆਖਿਆ ਕਿ ਉਹ ਦਲ ਦੇ ਵਰਕਰਾਂ ਨਾਲ ਖੜੇ ਹਨ ਅਸੀ ਕਿਸੇ ਵੀ ਵਰਕਰ ਨਾਲ ਕਿਸੇ ਤਰਾ ਦਾ ਧੱਕਾ ਬਰਦਾਸਤ ਨਹੀ ਕਰਾਗੇ। ਇਸ ਸਮੇ ਬਾਬੂ ਪ੍ਰਕਾਸ ਚੰਦ ਗਰਗ ਨੇ ਆਖਿਆ ਕਿ ਕਾਂਗਰਸ ਨੇ ਹਮੇਸਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਸਾਰੇ ਪਿੰਡਾਂ ਅਤੇ ਸਹਿਰਾਂ ਦੇ ਵਿਕਾਸ ਕਾਰਜ ਠੱਪ ਪਏ ਹਨ,ਉਲਟਾ ਸ੍ਰਮੋਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੱਲੋ ਕਰਵਾਏ ਵਿਕਾਸ ਕਾਰਜਾਂ ਦੇ ਨੀਹ ਪੱਥਰਾਂ ਨੂੰ ਵੀ ਤੋੜਿਆਂ ਜਾ ਰਿਹਾ ਹੈ, ਅਸੀ ਅਜਿਹੀਆ ਕੋਜੀਆਂ ਹਰਕਤਾ ਕਦੇ ਬਰਦਾਸਤ ਨਹੀ ਕਰਾਗੇ। ਇਸ ਸਮੇ ਉਹਨਾਂ ਨਾਲ ਪ੍ਰਿਤਪਾਲ ਸਿੰਘ ਕਾਕੜਾਂ, ਗੁਰਤੇਜ ਸਿੰਘ ਝਨੇੜੀ,ਬੱਬੀ ਵੜੈਚ ਮੁਣਸੀ ਵਾਲਾ,ਬਲਜਿੰਦਰ ਸਿੰਘ ਗੋਗੀ, ਜਰਨੈਲ ਸਿੰਘ ਜੈਲੀ ਸਾਬਕਾਂ ਸਰਪੰਚ ਲੱਖੇਵਾਲ, ਰਜਿੰਦਰ ਸਿੰਘ ਮੁਣਸੀ ਵਾਲਾ, ਬੂਟਾ ਖਾਨ ਸਰਪੰਚ ਬਾਲਦ ਕਲਾ, ਜਤਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਕਾਲਾਝਾੜ, ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਮਾਜੂਦ ਸਨ।

WRITTEN BY