June 25, 2026 1:56 pm

ਮਜੀਠੀਆ ਵਿਰੁੱਧ ਵਿਖਾਵਾ ਕਰ ਰਹੇ ਕਾਂਗਰਸੀਆਂ ’ਤੇ ਲਾਠੀਚਾਰਜ

ਲਾਲੀ ਮਜੀਠੀਆ ਸਣੇ ਕਈ ਜ਼ਖਮੀ, 16 ਨੂੰ ਪੰਜਾਬ ਬੰਦ ਅਤੇ 20 ਨੂੰ ਹੋਵੇਗਾ ਮੁਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ
image image ਅੰਮ੍ਰਿਤਸਰ, 8 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਡਰੱਗਜ਼ ਸਮੱਗਲਰ ਜਗਦੀਸ਼ ਸਿੰਘ ਭੋਲਾ ਵੱਲੋਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਬਾਰੇ ਖੁਲਾਸਾ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸੀਆਂ ਨੇ ਅੰਮ੍ਰਿਤਸਰ ਸਥਿਤ ਰਣਜੀਤ ਐਵੇਨਿਊ ਵਿੱਚ ਮਜੀਠੀਆ ਦੀ ਕੋਠੀ ਦਾ ਘੇਰਾਓ ਕੀਤਾ। ਧਰਨਾ ਪ੍ਰਦਰਸ਼ਨ ਨੂੰ ਰੋਕਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਸੁਖਜਿੰਦਰ ਪਾਲ ਸਿੰਘ ਮਜੀਠੀਆ (ਲਾਲੀ ਮਜੀਠੀਆ) ਚੇਅਰਮੈਨ ਇੰਟੈਲੈਕਚੁਅਲ ਸੈ¤ਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਸਾਬਕਾ ਪ੍ਰਧਾਨ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਦੀ ਪਗੜੀ ਉਤਰ ਗਈ ਅਤੇ ਲਾਲੀ ਦੇ ਸਿਰ ’ਤੇ ਸੱਟ ਵੱਜਣ ਦੀ ਵੀ ਖਬਰ ਹੈ। ਜ਼ਖਮੀ ਹੋਏ ਲਾਲੀ ਮਜੀਠੀਆ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਨੇ 16 ਜਨਵਰੀ ਨੂੰ ਪੰਜਾਬ ਭਰ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਡਰੱਗ ਸਮੱਗਲਰ ਸਾਬਕਾ ਡੀ.ਐ¤ਸ.ਪੀ. ਪੰਜਾਬ ਪੁਲਿਸ ਜਗਦੀਸ਼ ਸਿੰਘ ਭੋਲਾ ਦੇ ਇੰਕਸ਼ਾਫ ਦੇ ਬਾਅਦ ਪੂਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ ਹੈ।
ਇਥੇ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ

ਬਾਜਵਾ ਨੇ ਕਿਹਾ ਕਿ ਕਾਂਗਰਸੀ ਵਰਕਰ 20 ਜਨਵਰੀ ਨੂੰ ਸੂਬੇ ਭਰ ’ਚ ਧਰਨਾ ਤੇ ਪ੍ਰਦਰਸ਼ਨ ਕਰਨ ਸਮੇਤ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕਰਨਗੇ। ਕਾਂਗਰਸੀ ਵਰਕਰ 21 ਜਨਵਰੀ ਨੂੰ ਮੋਹਾਲੀ ਵਿਖੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦੀ ਸ਼ੁਰੂਆਤ ਕਰਨਗੇ, ਜੋ ਮਜੀਠੀਆ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣ ਅਤੇ ਉਸਨੂੰ ਕੈਬਿਨੇਟ ਤੋਂ ਹਟਾਏ ਜਾਣ ਤੱਕ ਜਾਰੀ ਰਹੇਗੀ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰ ਦੇ ਪ੍ਰਧਾਨ ਰਾਜੀਵ ਭਗਤ, ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਿਨੇਸ਼ ਬੱਸੀ, ਲੀਗਲ ਸੈ¤ਲ ਦੇ ਚੇਅਰਮੈਨ ਸੰਦੀਪ ਗੌਰਸੀ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਜੀਠੀਆ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਡਰੱਗਜ਼ ਮਾਮਲੇ ਵਿੱਚ ਮਜੀਠੀਆ ਦਾ ਨਾਂਅ ਆਉਣ ਦੇ ਬਾਅਦ ਤੋਂ ਪੰਜਾਬ ਕਾਂਗਰਸ ਮਜੀਠੀਆ ਦਾ ਜ਼ੋਰਦਾਰ ਵਿਰੋਧ ਕਰਦਿਆਂ ਉਸ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਇੱਥੋਂ ਤੱਕ ਕਿ ਕਾਂਗਰਸ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਤਾਂ ਡਰੱਗਜ਼ ਦੇ ਮਾਮਲੇ ਨਾਲ ਮਜੀਠੀਆ ਦਾ ਨਾਂਅ ਚੜ੍ਹਨ ਪਿੱਛੋਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ ਹੈ। ਇਸ ਸਿਲਸਿਲੇ ਵਿੱਚ ਅੱਜ ਇੱਥੋਂ ਦੇ ਕਾਂਗਰਸੀਆਂ ਨੇ ਮਜੀਠੀਆ ਦੇ ਘਰ ਦੇ ਬਾਹਰ ਜ਼ਬਰਦਸਤ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਵੱਲੋਂ ਡਰੱਗਜ਼ ਮਾਮਲੇ ਵਿੱਚ ਮਜੀਠੀਆ ਦਾ ਨਾਂਅ ਲਏ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੜਥੂ ਪੈ ਗਿਆ ਹੈ। ਮਜੀਠੀਆ ਦੇ ਖਿਲਾਫ ਕਾਂਗਰਸੀ ਮੈਂਬਰਾਂ ਨੇ ਕਈ ਜਗ੍ਹਾ ’ਤੇ ਰੋਸ ਮਾਰਚ ਕੱਢਿਆ ਅਤੇ ਮਜੀਠੀਆ ਦੇ ਪੁਤਲੇ ਵੀ ਸਾੜੇ। ਕਾਂਗਰਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਮਜੀਠੀਆ ਦੇ ਖਿਲਾਫ ਐ¤ਫ. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਉਸ ਦਾ ਮਜੀਠੇ ਹਲਕੇ ਵਿੱਚ ਦਾਖਿਲ ਹੋਣਾ ਮੁਹਾਲ ਕਰ ਦੇਣਗੇ।

Send this to a friend