ਮਲੋਟ/ਲੰਬੀ, 8 ਜਨਵਰੀ (ਹਰਦੀਪ ਸਿੰਘ ਖਾਲਸਾ)-ਅੰਤਰਰਾਸ਼ਟਰੀ ਡਰੱਗ ਸਮਗਲਿੰਗ ਮਾਮਲੇ ‘ਚ ਗਿਰਫਤਾਰ ਕੀਤੇ ਗਏ ਜ਼ਗਦੀਸ਼ ਭੋਲਾ ਵੱਲੋਂ ਪੰਜਾਬ ਦੇ ਅਕਾਲੀ ਮੰਤਰੀ ਬਿਕਰਮਜੀਤ ਮਜੀਠੀਆ ਦੇ ਡਰੱਗ ਰੈਕਟ ਵਿਚ ਸ਼ਾਮਲ ਹੋਣ ਦੇ ਲਗਾਏ ਗਏ ਕਥਿਤ ਦੋਸ਼ਾਂ ਤੋਂ ਬਾਅਦ ਪੰਜਾਬ ਭਰ ‘ਚ ਪੰਜਾਬ ਪ੍ਰਦੇਸ ਕਾਂਗਰਸ ਵੱਲੋਂ ਪੰਜਾਬ ਸਰਕਾਰ ਅਤੇ ਕੈਬਿਨਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਪੁਤਲੇ ਸਾੜਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਮੁੱਖ ਮੰਤਰੀ ਦੇ ਜੱਦੀ ਵਿਧਾਨ ਸਭਾ ਹਲਕੇ ¦ਬੀ ਵਿਚ ਵੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਵ-ਨਿਯੁਕਤ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ ਪੰਜਾਬ ਵਿਚ ਫੈਲੇ ਡਰੱਗ ਦੇ ਧੰਦੇ ‘ਚ ਲੱਗੇ ਅਕਾਲੀ ਸਰਕਾਰ ਦੇ ਮੰਤਰੀਆਂ ਦੀ ਸੀਬੀਆਈ ਜਾਂਚ ਕਰਾਉਣ ਦੀ ਮੰਗ ਕਰਦਿਆਂ ਮਜੀਠੀਆ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਤਰੁੰਤ ਬਾਹਰ ਕਰਨ ਦੀ ਮੰਗ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਦਾ ਪੁਤਲਾ ਸਾੜ੍ਹ ਕੇ ਰੋਸ ਪ੍ਰਗਟ ਕੀਤਾ ਗਿਆ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਅਕਾਲੀ ਸਰਕਾਰ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ
ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਦੂਜੇ ਪਾਸੇ ਆਪਣੇ ਨਜਦੀਕੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਦਾ ਨਾਅ ਡਰੱਗ ਤਸਕਰੀ ਕਰਨ ਵਾਲਿਆਂ ‘ਚ ਆ ਰਿਹਾ ਹੈ ਤਾਂ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਨੇ ਭੇਦਭਰੀ ਚੁੱਪ ਵੱਟੀ ਹੋਈ ਹੈ। ਉਥੇ ਹੀ ਸੂਬੇ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਆਪਣੇ ਨਜਦੀਕੀ ਰਿਸ਼ਤੇਦਾਰ ਨੂੰ ਬਚਾਉਣ ‘ਚ ਲੱਵਗੇ ਹੋਏ ਹਨ। ਜਥੇਦਾਰ ਖੁੱਡੀਆਂ ਨੇ ਕਿ ਇਸ ਮਾਮਲੇ ਦੀ ਕੇਂਦਰੀ ਜਾਂਚ ਏਜੰਸੀ ਸੀਬੀਆਈ ਤੋਂ ਜਾਂਚ ਕਰਾਉਣ ਨਾਲ ਦੁੱਘ ਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਅਕਾਲੀ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਜਾਵੇਗਾ। ਇਸ ਮੌਕੇ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਧੀਰਾ ਖੁੱਡੀਆਂ, ਜਗਵਿੰਦਰ ਸਿੰਘ ਕਾਲਾ ਭੀਟੀਵਾਲਾ, ਸਾਬਕਾ ਬਲਾਕ ਸੰਮਤੀ ਮੈਂਬਰ ਬਲਰਾਜ ਸਿੰਘ ਰਾਜਾ ਮਾਹੂਆਣਾ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂੁਬਰ ਗੁਰਸੇਵਕ ਸਿੰਘ ¦ਬੀ, ਕੁਲਦੀਪ ਸਿੰਘ ਦਾਨੇਵਾਲਾ, ਰਛਪਾਲ ਸਿੰਘ ਖੁੱਡੀਆਂ, ਗੁਰਵਿੰਦਰ ਸਿੰਘ ¦ਬੀ, ਗੁਰਬਾਜ਼ ਸਿੰਘ ਵਣਵਾਲਾ, ਵਰਿੰਦਰ ਮੱਕੜ, ਕੁਲਦੀਪ ਸਿੰਘ ਦਾਨੇਵਾਲਾ, ਅਤੇ ਨਵਜੋਤ ਸਿੰਘ ਸੰਧੂ, ਤੋਜ਼ੀ ¦ਬੀ, ਲਾਲੀਮਾਨ ਕਰਮਗੜ੍ਹ, ਅਮੀਤ ਖੁੱਡੀਆਂ, ਨਛੱਤਰ ਸਿੰਘ ਕਰਮਗੜ੍ਹ, ਮੱਨੂੰ ਭੁੱਲਰ, ਮੋਹਨ ਸਿੰਘ ਕੱਟਿਆਵਾਲੀ, ਸੁਖਵਿੰਦਰ ਸਿੰਘ ਗੁਰੂਸਰਜੌਧਾ ਆਦਿ ਹਾਜ਼ਰ ਸਨ।