Skip to content
Independent perspectives. Global stories.
BREAKING

ਮਾਸੂਮ ਬੱਚੇ ਵਿਕਰਮਜੀਤ ਸਿੰਘ ਦੇ ਅਚਾਨਕ ਵਿਛੋੜੇ ’ਤੇ ਦੁੱਖ ਪ੍ਰਗਟ

Share this story

ਕੋਟਕਪੂਰਾ, 21 ਨਵੰਬਰ (ਚਰਨਦਾਸ ਗਰਗ, ਸਤਨਾਮ ਸਿੰਘ)- ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਸ਼ਰਾਬ ਦੇ ਨਸ਼ੇ ’ਚ ਹਵਾਈ ਫਾਇਰਿੰਗ ਦੌਰਾਨ ਇਕ ਮਾਸੂਮ ਬੱਚੇ ਦੀ ਦੁਖਦਾਇਕ ਮੌਤ ’ਤੇ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਧਾਰ ਕੇ ਮ੍ਰਿਤਕ ਵਿਕਰਮਜੀਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਕਲੱਬ ਦੇ ਪ੍ਰਧਾਨ ਡਾ. ਆਰ.ਸੀ. ਗਰਗ ਅਤੇ ਸੇਵਾਮੁਕਤ ਸੀਈਓ ਜਸਕਰਤਾਰ ਸਿੰਘ ਢਿੱਲੋਂ ਨੇ ਕੈਪਟਨ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਵਿਆਹਾਂ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਮੌਕੇ ਅਸਲਾ ਨਾਲ ਲਿਜਾਣ ’ਤੇ ਮੁਕੰਮਲ ਪਾਬੰਦੀ ਲਾਈ ਜਾਵੇ। ਉਨਾ ਕਿਹਾ ਕਿ ਬਿਨਾਂ ਟੈਸਟ ਕੀਤਿਆਂ ਅਤੇ ਬਿਨਾ ਟ੍ਰੇਨਿੰਗ ਦੇ ਅਸਲਾ ਲਾਇਸੰਸ ਜਾਰੀ ਕਰ ਦੇਣਾ ਵੀ ਕਾਨੂੰਨ ਦੀ ਉਲੰਘਣਾ ਹੈ। ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਭਵਿੱਖ’ਚ ਅਜਿਹੀਆਂ ਘਟਨਾਵਾਂ ਰੋਕਣ ਲਈ ਸਖਤੀ ਵਾਲੇ ਕਦਮ ਚੁੱਕਣ ਤਾਂ ਜੋ ਫਿਰ ਕਦੇ ਵੀ ਇਸ ਤਰਾਂ ਨਿਰਦੋਸ਼ ਲੋਕਾਂ ਦੀਆਂ ਜਾਨਾਂ ਅਜਾਂਈ ਨਾ ਜਾਣ।

WRITTEN BY