Skip to content
Independent perspectives. Global stories.
BREAKING

ਸੀ.ਐਚ.ਸੀ. ਝਬਾਲ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਹੱਥਾਂ ਦੀ ਸਫਾਈ ਲਈ ਜਾਗਰੂਕ ਕੀਤਾ

Share this story

ਝਬਾਲ, 21 ਨਵੰਬਰ (ਜਤਿੰਦਰ ਵਿੱਕੀ, ਹਰਦੀਪ ਸਿੰਘ)- ਕੇਂਦਰ ਸਰਕਾਰ ਵਲੋ ਵਿਸ਼ਵਾਸ਼ ਪ੍ਰੋਜੈਕਟ ਤਹਿਤ ਸੀ.ਐਚ.ਸੀ ਝਬਾਲ ਅਧੀਨ ਆਉਦੀਆ ਵੱਖਵੱਖ ਪੇਂਡੂ ਸਿਹਤ ਸਫਾਈ ਤੇ ਨਿਊਟ੍ਰੀਸ਼ਨ ਵੱਲੋਂ ਸੀਨੀਅਰ ਮੈਡੀਕਲ ਡਾ. ਕਰਮਵੀਰ ਭਾਰਤੀ ਦੀ ਅਗਵਾਈ ਹੇਠ ਹੱਥਾ ਦੀ ਸਾਫ ਸਫਾਈ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਬਲਾਕ ਝਬਾਲ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾ ਵਿੱਚ ਜਾਕੇ ਲੋਕਾਂ ਨੂੰ ਆਪਣੇ ਹੱਥਾਂ ਦੀ ਸਾਫ ਸਫਾਈ ਵੱਲ ਵਿਸ਼ੈਸ਼ ਧਿਆਂਨ ਦੇਣ ਲਈ ਕਿਹਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਐਜੂਕੇਟਰ ਸ੍ਰ; ਹਰਦੀਪ ਸਿੰਘ ਨੇ ਕਿਹਾ ਕਿ ਸੈਕਟਰ ਪੰਡੋਰੀ ਰਣ ਸਿੰਘ, ਝਬਾਲ ਰਟੌਲ, ਬਾਗੜੀਆਂ ਡਾਲੇਕੇ ਦੀਆਂ ਸਿਹਤ ਤੇ ਸਫਾਈ ਕਮੇਟੀਆ ਨੂੰ ਵੱਖ ਵੱਖ ਪਿੰਡਾ ਵਿੱਚ ਜਾ ਕੇ ਪਿੰਡਾ ਦੀ ਸਾਫ ਸਫਾਈ ਸਬੰਧੀ ਜਾਗਰੂਕ ਕੀਤਾ ਗਿਆ ਪਿੰਡ ਠਰੂ ਅਤੇ ਝਬਾਲ ਵਿਖੇ ਸਥਾਨਕ ਲੋਕਾਂ ਨੂੰ ਹੱਥਾ ਦੀੂ ਸਫਾਈ ਦੇ ਅੱਠ ਟਿਪਸ ਤਰੀਕਿਆ ਬਾਰੇ ਦੱਸਿਆ ਗਿਆ ਅਤੇ ਗੰਦਗੀ ਤੋਂ ਸਾਵਧਾਨ ਹੋਣ ਦੀ ਅਪੀਲ ਕੀਤੀ। ਮੈਡੀਕਲ ਅਫਸਰ ਡਾ: ਸ਼ੈਲਜਾ ਨੇ ਇਹਨਾ ਪਿੰਡਾ ਵਿੱਚ ਲੌਕਾ ਜਾਣਕਾਰੀ ਦਿਂਦਿਆ ਕਿਹਾ ਕਿ ਹੱਥ ਸਭ ਤੋ ਜਲਦੀ ਤੇ ਪਹਿਲਾ ਕਿਟਾਣੂਆ ਦੀ ਮਾਰ ਹੇਠ ਆਉਦੇ ਹਨ ਗੰਦੇ ਹੱਥਾ ਨਾਲ ਭੋਜਣ ਦਾ ਸੇਵਨ ਕਰਨ ਨਾਲ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਣਾ ਸੁਭਾਵਿਕ ਹੈ। ਇਸ ਲਈ ਬਿਮਾਰੀਆ ਤੋ ਛੁੇਟਕਾਰਾ ਪਾਉਣ ਲਈ ਹੱਥਾ ਦੀ ਸਫਾਈ ਰੱਖਣਾ ਅਤੀ ਜਰੂਰੀ ਹੈ। ਹਾਜ਼ਰ ਪਿੰਡਾਂ ਦੇ ਲੋਕਾ ਨੇ ਆਪਣੇ ਹੱਥਾ ਦੀ ਸਫਾਈ ਸਬੰਧੀ ਆਪਣੇ ਪਰਿਵਾਰ ਤੇ ਪਿੰਡ ਵਾਸੀਆ ਨੂੰ ਜਾਗਰੂਕ ਕਰਨ ਦਾ ਪ੍ਰਾਣ ਲਿਆ। ਇਸ ਮੌਕੇ ਸਲਵਿੰਦਰ ਸਿੰਘ, ਅਨੀਤਾ ਰਾਣੀ, ਪ੍ਰਦੀਪ ਸਿੰਘ, ਰਾਮਰਛਪਾਲ, ਕੰਵਲਜੀਤ ਸਿੰਘ, ਗੀਤਾ, ਕੁਲਜੀਤ ਕੋਰ, ਰਘਬੀਰ ਕੋਰ, ਕੰਵਲਜੀਤ ਕੋਰ, ਰਵੀਇੰਦਰ ਕੋਰ, ਰਜਵੰਤ ਕੋਰ, ਪ੍ਰਭਜੋਤ ਕੋਰ, ਸਰਬਜੀਤ ਕੋਰ, ਅਮਰਜੀਤ ਕੋਰ ਅਤੇ ਵੱਡੀ ਗਿਣਤੀ ਵਿੱਚ ਸਿਹਤ ਕਰਮਚਾਰੀ ਹਾਜ਼ਰ ਸਨ।

WRITTEN BY