Skip to content
Independent perspectives. Global stories.
BREAKING

ਸਿਮਰਨਜੀਤ ਨੂੰ ਨਾਨਕਿਆਂ ਦੁਆਰਾ ਕਤਲ ਕਰਨ ਦੇ ਦੋਸ਼ ਹੋਏ ਸੱਚੇ ਸਾਬਤ

Share this story

ਸਿਮਰਨਜੀਤ ਦੇ ਪਿਤਾ ਨੇ ਕਤਲ ਵਾਲੇ ਦਿਨ ਹੀ ਸਹੁਰੇ ਪਰਿਵਾਰ ਉਤੇ ਲਗਾਏ ਸਨ ਕਤਲ ਦੇ ਦੋਸ਼

ਕਾਹਨੂੰਵਾਨ, 21 ਨਵੰਬਰ, (ਕੁਲਦੀਪ ਜਾਫਲਪੁਰ)- ਬੀਤੀ 14 ਨਵੰਬਰ ਨੂੰ ਨੇੜਲੇ ਪਿੰਡ ਬੁੱਢਾ ਕੋਟ ਵਿੱਚ ਨਾਨਕੇ ਆਈ ਬੱਚੀ ਸਿਮਰਨਜੀਤ ਦਾ ਭੇਤ ਭਰੀ ਹਾਲਤਾਂ ਵਿੱਚ ਕਤਲ ਹੋ ਗਿਆ ਸੀ। ਮੌਕੇ ਉਤੇ ਪਹੰਚੇ ਬੱਚੀ ਦੇ ਪਿਤਾ ਜਸਬੀਰ ਸਿੰਘ ਅਤੇ ਪਰਿਵਾਰ ਵੱਲੋਂ ਪੁਲਿਸ ਦੀ ਹਾਜਰੀ ਵਿੱਚ ਬੱਚੀ ਦੇ ਕਤਲ ਦੇ ਦੋਸ਼ ਨਾਨਕਾ ਪਰਿਵਾਰ ਉਤੇ ਲਗਾਏ ਸਨ। ਜਸਬੀਰ ਸਿੰਘ ਵੱਲੋਂ ਮੌਕੇ ਉਤੇ ਬਕਾਇਦਾ ਤੌਰ ਤੇ ਲਿਖਤੀ ਬਿਆਨ ਆਪਣੇ ਸਹੁਰਾ ਪਰਿਵਾਰ ਖਿਲਾਫ ਦਰਜ ਕਰਵਾਏ ਸਨ। ਜਸਬੀਰ ਸਿੰਘ ਵੱਲੋਂ ਬੀਤੇ ਕੁੱਝ ਦਿਨ ਪਹਿਲਾਂ ਵੀ ਪੱਤਰਕਾਰਾਂ ਨਾਲ ਪੁਲ ਸਠਿਆਲੀ ਉਤੇ ਆਪਣੇ ਦਾਅਵੇ ਨੂੰ ਦੁਹਰਾਇਆ ਸੀ। ਉਸ ਨੇ ਕਿਹਾ ਸੀ ਕਿ ਪੁਲਿਸ ਦੀ ਜਾਂਚ ਵਿੱਚ ਹਰ ਹਾਲਤ ਵਿੱਚ ਉਸ ਦੀ ਪੁੱਤਰੀ ਦਾ ਕੋਈ ਕਾਤਲ ਨਿਕਲੇਗਾ। ਉਸ ਨੇ ਦੱਸਿਆ ਸੀ ਕਿ ਉਸ ਦੀ ਪਤਨੀ ਨੇ ਕੁੱਝ ਦਿਨ ਪਹਿਲਾਂ ਆਪਣੀ ਧੀ ਦੇ ਹੱਥਾਂ ਉਤੇ ਡੁੱਘੇ ਜਖਮ ਕਰ ਦਿੱਤੇ ਸਨ ਅਤੇ ਗੁਰਦਾਸਪੁਰ ਵਿਖੇ ਤਰਸ਼ੀਲਾਂ ਦੇ ਸਾਹਮਣੇ ਮਨਦੀਪ ਕੌਰ ਨੇ ਆਪਣਾ ਗੁਨਾਹ ਕਬੂਲਿਆ ਸੀ। ਹੁਣ ਪੁਲਿਸ ਵੱਲੋਂ ਸਿਮਰਨਜੀਤ ਕੌਰ ਤੇ ਸਕੇ ਮਾਮੇ ਨੂੰ ਹੀ ਇਸ ਕਤਲ ਲਈ ਜਿਮੇਵਾਰ ਤਸਲੀਮ ਕੀਤਾ ਹੈ। ਗੱਲਬਾਤ ਕਰਨ ਉਤੇ ਲੜਕੀ ਦੇ ਪਿਤਾ ਜਸਬੀਰ ਸਿੰਘ ਨੇ ਕਿਹਾ ਕਿ ਉਸ ਦੀ ਬੇਟੀ ਦੇ ਕਾਤਲ ਮਾਮੇ ਨੂੰ ਮੌਤ ਦੀ ਸਜਾ ਮਿਲਣੀ ਚਾਹੀਦੀ ਹੈ। ਉਸ ਨੇ ਕਾਤਲ ਠਹਿਰਾਏ ਗਏ ਮੁਲਜਾਮ ਜੱਗੇ ਨੂੰ ਗੰਭੀਰ ਕਿਸਮ ਦੇ ਨਸ਼ਿਆਂ ਦਾ ਆਦਿ ਦੱਸਿਆ ਹੈ।

WRITTEN BY