ਬੋਹਾ, 20 ਨਵੰਬਰ(ਸੰਤੋਖ ਸਾਗਰ)- ਸਰਕਾਰੀ ਮਾਡਲ ਸੀਨੀ.ਸੈਕੰ. ਸਕੂਲ ਦਾਤੇਵਾਸ (ਮਾਨਸਾ) ਵਿਖੇ ਭਾਰਤੀ ਜੀਵਨ ਬੀਮਾ ਨਿਗਮ ਅਦਾਰੇ ਵਿੱਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਕੂਲ ਅਧਿਅਪਕ ਉਲਸੀ ਦਾਸ ਦੇ ਯਤਨਾਂ ਸਦਕਾ ਅੱਜਸ਼ੈਸਨ ਸਾਲ 2016-17 ਦੌਰਾਨ 6ਵੀਂ ਕਲਾਸ ਤੋਂ ਬਾਰਵੀਂ ਜਮਾਤ ਤੱਕ ਅਪਣੀ ਅਪਣੀ ਜਮਾਤ ਵਿੱਚੋਂ ਪਹਿਲੀਆਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਦਸ ਵਿਦਿਆਰਥੀਆਂ ਦਾ ਭਾਰਤੀ ਜੀਵਨ ਬੀਮਾ ਨਿਗਮ ਦੀ ਬਰਾਂਚ ਬੁਢਲਾਡਾ ਦੇ ਮੈਨੇਜਰ ਅਵਤਾਰ ਸਿੰਘ ਚੌਹਾਨ ਤੇ ਵਿਕਾਸ ਅਧਿਕਾਰੀ ਹਰੀਸ ਗਰਗ ਵਲੋਂ ਟਰਾਫੀਆਂ ਵੰਡ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਵਰਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਅਦਾਰੇ ਦਾ ਬਹੁਤ ਸ਼ੁੱਭ ਉਪਰਾਲਾ ਹੈ।ਉਹਨਾਂ ਕਿ ਇਸ ਅੱਜ ਦੇ ਸਨਮਾਨ ਸਮਾਗਮ ਤੋਂ ਬਾਅਦ ਸਕੂਲ ਦੇ ਹੋਰ ਬੱਚੇ ਵੀ ਵੱਧ ਤੋਂ ਵੱਧ ਪੜਾਈ ਕਰਕੇ ਅਗਲੇ ਸਾਲ ਹੋਣ ਵਾਲੇ ਭਾਰਤੀ ਜੀਵਨ ਬੀਮਾ ਨਿਗਮ ਸਨਮਾਨ ਸਮਾਗਮ ਵਿੱਚੋਂ ਇਨਾਮ ਸਨਮਾਨ ਪ੍ਰਾਪਤ ਕਰਨਗੇ। ਉਹਨਾਂ ਕਿਹਾ ਕਿ ਐਲ.ਆਈ ਸੀ. ਭਾਰਤ ਦਾ ਬਹੁਤ ਵੱਡਾ ਅਦਾਰਾ ਹੈ ਅਤੇ ਇਹ ਹਰ ਰੋਜ਼ ਲੱਖਾਂ ਰੁਪੈ ਭਾਰਤੀ ਲੋਕਾਂ ਨੂੰ ਭੇਂਟ ਕਰਦਾ ਹੈ। ਸਟੇਜ ਦੀ ਕਾਰਵਾਈ ਮੈਡਮ ਵੰਦਨਾ ਰਾਣੀ ਨੇ ਅਮਲ ਵਿਚ ਲਿਆਂਦੀ। ਇਸ ਤੋਂ ਬਾਅਦ ਬਰਾਂਚ ਮੈਨੇਜਰ ਅਵਤਾਰ ਸਿੰਘ ਚੌਹਾਨ ਨੇ ਐਲ.ਆਈ.ਸੀ. ਦਾ ਆਪਣੇ ਜੀਵਨ ਵਿਚ ਕੀ ਮਹੱਤਵ ਹੈ ਤੇ ਜੀਵਨ ਬੀਮਾ ਨਿਗਮ ਨਾਲ ਜੁੜਨਾਂ ਸਾਨੂੰ ਕਿਉਂ ਜਰੂਰੀ ਹੈ ਇਸ ਬਾਰੇ ਵਿਸਥਾਰ ਨਾਲ ਵਿਦਿਆਰਥੀਆਂ ਅਤੇ ਅਧਿਆਪਕਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਸਚਿਨ ਕੁਮਾਰ, ਤੁਲਸੀ ਦਾਸ, ਰਮਨ ਕੁਮਾਰ, ਸੁਮਨ, ਵੰਦਨਾ ਰਾਣੀ, ਤਲਵਿੰਦਰ ਕੌਰ, ਸਵਿਤਾ ਰਾਣੀ ਅਤੇ ਸਕੂਲ ਦੇ ਬੱਚੇ ਹਾਜ਼ਰ ਸੀ।
ਭਾਰਤੀ ਜੀਵਨ ਬੀਮਾ ਨਿਗਮ ਅਦਾਰੇ ਵੱਲੋਂ ਦਾਤੇਵਾਸ ਸਕੂਲ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ



