Skip to content
Independent perspectives. Global stories.
BREAKING

ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਥਾਣਾ ਮੁਖੀ ਕਾਹਨੂੰਵਾਨ ਵੱਜੋਂ ਲਿਆ ਚਾਰਜ

Share this story

ਕਾਹਨੂੰਵਾਨ, 18 ਨਵੰਬਰ (ਡਾ.ਜਸਪਾਲ ਸਿੰਘ ਭਿਟੇਵਡ)- ਜਿਲ੍ਹਾ ਪੁਲਿਸ ਕਪਤਾਨ ਗੁਰਦਾਸਪੁਰ ਵਲੋਂ ਪੁਲਿਸ ਥਾਣਿਆਂ ਦੇ ਨਵੇਂ ਨਿਯੁਕਤ ਕੀਤੇ ਮੁਖੀਆਂ ਵਿਚੋਂ ਥਾਣਾ ਕਾਹਨੂੰਵਾਨ ਦਾ ਕਾਰਜ ਭਾਗ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੂੰ ਦਿਤਾ ਗਿਆ ਹੈ।ਉਹਨਾਂ ਵਲੋਂ ਕਲ ਥਾਣਾ ਕਾਹਨੂੰਵਾਨ ਦਾ ਚਾਰਜ ਸੰਭਾਲ ਲਿਆ ਸੀ।ਅਜ ਉਹਨਾਂ ਨੇ ਆਪਣੇ ਸਾਥੀ ਪੁਲਿਸ ਅਫਸਰਾਂ ਦੀ ਹਾਜ਼ਰੀ ਚ ਸਥਾਨਿਕ ਪਤਰਕਾਰਾਂ ਨਾਲ ਰਸਮੀ ਮੀਟਿੰਗ ਕੀਤੀ।ਇਸ ਮੌਕੇ ਉਹਨਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਤਾਲਮੇਲ ਵਿਚ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ।ਉਹਨਾਂ ਕਿਹਾ ਕਿ ਉਹ ਆਪਣੇ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਜਿਥੇ ਸਮਾਜ ਦੇ ਹਰ ਵਰਗ ਅਤੇ ਮੋਹਤਬਰਾਂ ਦਾ ਸਹਿਯੋਗ ਲੈਣਗੇ ਉਸਦੇ ਨਾਲ ਨਾਲ ਪਤਰਕਾਰ ਭਾਈਚਾਰੇ ਦੇ ਵਡਮੁਲੇ ਸਹਿਯੋਗ ਦੇ ਵੀ ਆਸਵੰਦ ਹਨ।ਨਵੇਂ ਥਾਣਾ ਮੁਖੀ ਨੇ ਕਿਹਾ ਕਿ ਆਪਣੀ ਫੋਰਸ ਵਿਚ ਅਨੁਸ਼ਾਸਨ ਕਾਇਮ ਰਖਣਾ,ਨਸ਼ਿਆਂ ਖਿਲਾਫ ਸਖਤ ਰੁਖ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵੀ ਕਾਨੂੰਨ ਦਾ ਦਾਇਰਾ ਬਣਾ ਕੇ ਰਖਣਗੇ।ਉਹਨਾਂ ਕਿਹਾ ਕਿ ਕਸਬੇ ਵਿਚ ਟਰੈਫਿਕ ਸਮਸਿਆ ਨਹੀਂ ਆਉਣ ਦਿਤੀ ਜਾਵੇਗੀ ਅਤੇ ਸਕੂਲਾਂ ਕਾਲਜਾਂ ਨੇੜੇ ਕਿਸੇ ਕਿਸਮ ਦੀ ਗੈਰ ਕਾਨੂੰਨੀ ਹਾਲਾਤ ਨਹੀਂ ਬਣਨ ਦਿਤੀ ਜਾਵੇਗੀ।ਇਸ ਮੌਕੇ ਉਹਨਾਂ ਨਾਲ ਏ ਐਸ ਆਈ ਹਰਜੀਤ ਸਿੰਘ, ਏ ਐਸ ਆਈ ਸੁਖਜੀਤ ਸਿੰਘ, ਏ ਐਸ ਆਈ ਕੁਲਵਿੰਦਰ ਸਿੰਘ, ਹੈਡ ਕਾਂਸਟੇਬਲ ਗੁਰਚਰਨ ਸਿੰਘ, ਜਗਰਾਜ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY