Skip to content
Independent perspectives. Global stories.
BREAKING

ਪਾਤੜਾਂ ਸ਼ਹਿਰ ਵਿੱਚ ਮੁਹੱਲਿਆਂ ਨੂੰ ਜਾਣ ਵਾਲੇ ਰਸਤੇ ਨਾਲਾ ਪੁੱਟਣ ਕਾਰਨ ਕਈ ਦਿਨਾਂ ਤੋਂ ਬੰਦ

Share this story

ਪਾਤੜਾਂ, 18 ਨਵੰਬਰ (ਹਰਭਜਨ ਸਿੰਘ ਮਹਿਰੋਕ)- ਪਾਤੜਾਂ ਸ਼ਹਿਰ ਵਾਸੀਆਂ ਲਈ ਐਚ. ਐਨ. 71 ਰਾਜ ਮਾਰਗ ਬੜੀ ਮੁਸਿਬਤ ਦਾ ਕਾਰਣ ਬਣਿਆ ਹੋਇਆ ਹੈ। ਪਹਿਲਾ ਤਾਂ ਸੜਕ ਵਿਚਕਾਰ ਲੱਗੇ ਬਿਜਲੀ ਦੇ ਖੰਭਿਆਂ ਨੇ ਸੜਕ ਬਣਾਉਣ ਵਲਿਆਂ ਨੂੰ ਭਾਰੀ ਮੁਸਿਬਤਾਂ ਵਿਚ ਪਈ ਰੱਖਿਆ ਜਗ੍ਹਾ-ਜਗ੍ਹਾ ਤੇ ਲੱਗੇ ਬਿਜਲੀ ਵਿਭਾਗ ਦੇ ਬਿਜਲੀ ਵਾਲੇ ਖੰਭੇ ਅਤੇ ਉਸ ਤੋਂ ਬਾਅਦ ਲੰਬੇ ਜਾਮ ਵਿਚ ਦੀ ਟ੍ਰੈਫਿਕ ਨੂੰ ਗੁਜਰਨਾਂ ਪੈ ਰਿਹਾ ਹੈ, ਇਸ ਭਾਰੀ ਕਠਨਾਈਆਂ ਤਂੋ ਬਾਅਦ ਸੜਕ ਵਿਭਾਗ ਦੇ ਕਰਮਚਾਰੀ ਕੁੰਭਕਰਨੀ ਨੀਂਦ ਸੁੱਤੇ ਦਿਖਾਈ ਦੇ ਰਹੇ ਹਨ। ਸੜਕ ਕਿਨਾਰੇ ਬਣੇ ਨਾਲਿਆਂ ਨੇ ਲੋਕਾਂ ਦੀ ਜਿੰਦਗੀ ਨੂੰ ਬਹੁਤ ਵੱਡਾ ਗ੍ਰੈਹਣ ਲਾਇਆ ਹੋਇਆ ਗਲੀ ਮੁਹਲਿਆਂ ਵਿੱਚੋਂ ਦੀ ਸਕੂਲੀ ਬੱਚਿਆਂ ਨੇ ਸਕੂਲਾਂ ਅੰਦਰ ਪੜਨ ਜਾਣਾ ਹੁੰਦਾ ਉਨ੍ਹਾਂ ਲਈ ਸਾਰੇ ਰਸਤੇ ਬੰਦ ਕੀਤੇ ਹੋਏ ਹਨ ਇਸ ਬਾਰੇ ਪੀ. ਡਬਲਯੂ. ਡੀ. ਦੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਦਫ਼ਤਰ ਵਿਚ ਕਈ ਚੱਕਰ ਲਾਉਣ ਨਾਲ ਵੀ ਕੋਈ ਅਧਿਕਾਰੀ ਨਹੀਂ ਮਿਲਿਆ ਜਦੋਂ ਉਨ੍ਹਾਂ ਅਧਿਕਾਰੀਆਂ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਜੇ. ਈ. ਸਾਬ ਦੇ ਫੋਨ ਦਾ ਸਵਿੱਚਆਫ ਆ ਰਿਹਾ ਸੀ ਇਸ ਤੋਂ ਬਾਅਦ ਐਸ. ਡੀ. ੳ ਪਰਦੀਪ ਕੁਮਾਰ ਸਿੰਗਲਾ ਸਾਬ ਨੂੰ ਕਈ ਵਾਰ ਫੋਨ ਤੇ ਕੰਡਕਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਵੀ ਫੋਨ ਚੁੱਕਣਾਂ ਨਹੀ ਸਹੀ ਸਮਜਿਆ ਇਸ ਤਰਾਂ ਦੀ ਸੜਕ ਵਿਭਾਗ ਦੀ ਕਾਰਗੁਜ਼ਾਰੀ ਨਾਲ ਮੁਹੱਲਾ ਨਿਵਾਸੀਆਂ ਵਿਚ ਨਾਰਾਜ਼ਗੀ ਸਾਫ ਨਜ਼ਰ ਆ ਰਹੀ ਦਿਖਾਈ ਦਿੰਦੀ ਇਸ ਤਰ੍ਹਾਂ ਨਵੀਂ ਪੀੜੀ ਨੂੰ ਸਕੂਲੀ ਬੱਸਾਂ ਤੇ ਚੱੜਨ ਲਈ ਕਈ ਗਲੀਆਂ ਵਿੱਚੋਂ ਦੀ ਹੋ ਕੇ ਜਾਣਾ ਪੈ ਰਿਹਾ ਹੈ ਜਿਸ ਨਾਲ ਸਕੂਲਾਂ ਵਿੱਚ ਪੜਾਈ ਲਈ ਸਹੀ ਸਮੇਂ ਤੇ ਨਹੀ ਪਹੁੰਚ ਪਾਉਂਦੇ।

WRITTEN BY