ਪਟਿਆਲਾ, 16 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਇਥੋਂ ਦੀ ਮਿਰਚ ਮੰਡੀ ਵਿਚ ਦੇਰ ਰਾਤ ਡੇਢ ਵਜੇ ਦੇ ਕਰੀਬ ਜਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਵਿਚ ਚਾਰ ਦੁਕਾਨਾਂ ਦੀਆ ਛਤਾਂ ਉਡ ਗਈਆਂ। ਧਮਾਕੇ ਵਿਚ 21 ਸਾਲਾ ਨੌਜਵਾਨ ਰਾਜਤ ਮਿਤਲ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਜਾਣਨ ਲਈ ਚੰਡੀਗੜ੍ਹ ਤੋਂ ਫੋਰੈਂਸਿਕ ਮਾਹਿਰ ਟੀਮ ਪਹੁੰਚੀ ਹੈ। ਹਾਸਲ ਜਾਣਕਾਰੀ ਮੁਤਾਬਕ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਲ ਤੋਂ ਤਕਰੀਬਨ ਚਾਰ ਕਿਲੋਮੀਟਰ ‘ਤੇ ਪੈਂਦੀ ਮਿਰਚ ਮੰਡੀ ਦੇ ਗੋਦਾਮ ਵਿਚ ਰਾਤ ਡੇਢ? ਵਜੇ ਦੇ ਕਰੀਬ ਜਬਰਦਸਤ ਵਿਸਫੋਟ ਹੋਇਆ। ਇਸ ਵਿਚ ਗੋਦਾਮ ਮਾਲਕ ਦੇ ਬੇਟੇ ਰਾਜਤ ਮਿਤਲ ਦੀ ਮੌਕੇ ‘ਤੇ ਮੌਤ ਹੋ ਗਈ। ਧਮਾਕਾ ਇੰਨਾ ਜਬਰਦਸਤ ਸੀ ਕਿ ਗੋਦਾਮ ਦਾ ਸ਼ਟਰ ਤਕਰੀਬਨ ਅਧਾ ਕਿਲੋਮੀਟਰ ਦੂਰ ਜਾ ਡਿਗਾ ਤੇ ਨਾਲ ਦੀਆ ਚਾਰ ਦੁਕਾਨਾਂ ਦੀਆਂ ਛਤਾਂ ਤਕ ਉਡ ਗਾਈਆਂ।



