Skip to content
Independent perspectives. Global stories.
BREAKING

ਡਾ.ਚੀਮਾ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ’ਤੇ ਸ.ਬਾਦਲ ਦਾ ਧੰਨਵਾਦ ਕੀਤਾ

Share this story

ਨੂਰਪੁਰ ਬੇਦੀ, 16 ਨਵੰਬਰ (ਐਮ.ਪੀ. ਸ਼ਰਮਾ)- ਨੂਰਪੁਰ ਬੇਦੀ ਬਲਾਕ ਦੇ ਸ਼੍ਰੌਮਣੀ ਅਕਾਲੀ ਦਲ ਪਾਰਟੀ ਦੇ ਵਫਾਦਾਰ ਸਿਪਾਹੀਆਂ ਨੇ ਸਾਬਕਾ ਸਿਖਿਆ ਮੰਤਰੀ ਪੰਜਾਬ ਡਾ.ਦਲਜੀਤ ਸਿੰਘ ਚੀਮਾ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ।ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ ਨੇ ਦੱਸਿਆ ਕਿ ਡਾ.ਚੀਮਾ ਦਰਵੇਸ ਸਿਆਸਤਦਾਨ, ਇਮਾਨਦਾਰ, ਮਿਹਨਤੀ ਅਤੇ ਮਿਠ ਬੋਲੜੇ ਸੁਭਾਅ ਦੇ ਮਾਲਕ ਹਨ ਜਿਹਨਾਂ ਨੇ ਸ਼ੁਰੂ ਤੋ ਹੀ ਰੂਪਨਗਰ ਹਲਕੇ ਦੇ ਵਿਕਾਸ ਲਈ ਕੰਮ ਕੀਤਾ ਹੈ।ਉਹਨਾਂ ਕਿਹਾ ਕਿ ਡਾ.ਚੀਮਾ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਕਦ ਹੋਰ ਉਚਾ ਹੋ ਗਿਆ ਅਤੇ ਉਹ ਲੋਕਾਂ ਦੇ ਹਰਮਨ ਪਿਆਰੇ ਨੇਤਾ ਬਣ ਗਏ ਹਨ।ਇਸ ਮੌਕੇ ਨਿਰਮਲ ਸਿੰਘ ਰੌਲੀ, ਬਾਦਲ ਸਿੰਘ ਬਸੀ, ਭਗਤ ਸਿੰਘ ਚਨੌਲੀ, ਕਰਨੈਲ ਸਿੰਘ ਆਜ਼ਮਪੁਰ, ਸਰਪੰਚ ਭਾਰਤ ਭੂਸ਼ਣ ਹੈਪੀ,ਗੋਰਵ ਰਾਣਾ, ਬਲਰਾਜ ਸਿੰਘ ਕਨੂੰਗੋ, ਜਸਵਿੰਦਰ ਸਿੰਘ ਬਬੀ, ਅਵਤਾਰ ਸਿੰਘ ਸਾਂਘਾ, ਸਰਪੰਚ ਕੇਵਲ ਕ੍ਰਿਸ਼ਨ ਹੈਪੀ, ਨਾਇਬ ਤਹਿਸਲੀਦਾਰ ਹਰਭਜਨ ਸਿੰਘ, ਰਣਜੀਤ ਸਿੰਘ ਢੀਂਡਸਾ, ਦਰਬਾਰਾ ਸਿੰਘ ਬਾਲਾ, ਚਮਨ ਭਾਟੀਆ, ਮੋਹਣ ਸਿੰਘ ਡੂਮੇਵਾਲ, ਮੁਨੀਸ਼ ਪੁਰੀ, ਮਨੋਜ ਜੋਸ਼ੀ, ਮਨੀਸ਼ ਪਾਠਕ, ਜਸਵੀਰ ਸਿੰਘ ਰਾਣਾ, ਭਜਨ ਲਾਲ ਕਾਂਗੜ, ਸਰਪੰਚ ਰਣਜੀਤ ਮੁਕਾਰੀ, ਬਸੰਤ ਸਿੰਘ ਔਲਖ ਆਦਿ ਨੇ ਡਾ. ਚੀਮਾ ਨੂੰ ਵਧਾਈ ਦਿਤੀ।

WRITTEN BY