ਫਰੀਦਕੋਟ, 16 ਨਵੰਬਰ (ਗੁਰਜੀਤ ਰੋਮਾਣਾ)- ਕੋਟਕਪੂਰਾ- ਫਰੀਦਕੋਟ ਰੋੜ ਤੇ ਬਣ ਰਹੇ ਫਲਾਈ ਓਵਰ ਕਰਕੇ ਸ਼ਹਿਰ ਨੂੰ ਆਉਣ ਵਾਲੇ ਟਰੈਫਿਕ ਜੋ ਨਵੇ ਬਣੇ ਸ਼ਾਹਰਾਹ ਮਾਰਗ ਫੋਰ ਲੇਨ ਤੋਂ ਪਿੰਡ ਚਹਿਲ ਰਾਹੀਂ ਫਰੀਦਕੋਟ ਵਿਖੇ ਸ਼ਹਿਰ ’ਚ ਦਾਖ਼ਲ ਹੋਣ ਲਗਿਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ ਨੂੰ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਆਈ.ਪੀ.ਐਸ. ਦੇ ਦਿਸ਼ਾਂ-ਨਿਰਦੇਸ਼ਾਂ ਤੇ ਸਰਦੀ ਅਤੇ ਧੁੰਦ ਵਧਣ ਦੇ ਦਿਨਾਂ ’ਚ ਟਰੈਫਿਕ ਨੂੰ ਨਾ ਸਗੋਂ ਸੁਚਾਰੂ ਢੰਗ ਨਾਨ ਚਲਾਇਆ ਬਲਕਿ ਰਾਹੀਗਰਾਂ ਨੂੰ ਆਪਣੀ ਮੰਜ਼ਿਲ ’ਤੇ ਸੁਰਖਿਅਤ ਪਹੁੰਚਾਉਣ ’ਚ ਵੀ ਮਦਦ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੰਸਥਾਂ ਭਾਈ ਘਨਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਸਿਟੀ ਫਰੀਦਕੋਟ ਦੇ ਟਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਨੂੰ ਸਨਮਾਨਿਤ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਨੂੰ ਠਲ੍ਹ ਪਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਹਲਕਾ ਵਿਧਾਇਕ ਫਰੀਦਕੋਟ ਸ ਕੁਸ਼ਲਦੀਪ ਸਿੰਘ ਢਿਲੋ ਅਤੇ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਆਈ ਪੀ ਐਸ ਵਲੋਂ ਵਡੀ ਗਿਣਤੀ ਵਿਚ ਸਕੂਲੀ ਬਸਾਂ, ਆਟੋ ਰਿਕਸ਼ਾ ਅਤੇ ਟਰਾਲੀਆਂ ਤੇ ਸਟਿਕਰ ਲਗਾਏ ਗਏ ਸਨ। ਪੁਲਿਸ ਪ੍ਰਸ਼ਾਸ਼ਨ ਵਲੋ ਕੀਤਾ ਗਿਆ ਉਪਰਾਲਾ ਕਾਬਿਲੇ ਤਾਰੀਫ਼ ਹੈ। ਕੈਂਸਰ ਰੋਕੋ ਸੁਸਾਇਟੀ ਵਲੋਂ ਵੀ ਅਜ ਵਡੀ ਗਿਣਤੀ ‘ਚ ਟਰਾਲੀਆਂ ਅਤੇ ਹੋਰ ਵਹੀਕਲਾਂ ਦੇ ਰਿਫਲੈਕਟਰ ਸਟਿਕਰ ਲਗਾਏ ਗਏ।ਇਸ ਮੌਕੇ ਪੁਲਿਸ ਸਿਟੀ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਦੇ ਰਹਿਣਗੇ ਅਤੇ ਟਰੈਫਿਕ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।ਮਿਲੇ ਸਨਮਾਨ ਬਾਰੇ ਕਿਹਾ ਕਿ ਇਸ ਨਾਲ ਮੇਰੀ ਹੋਰ ਜਿੰਮੇਵਾਰੀ ਵਧ ਗਈ ਹੈ।ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਪਣਾ ਵਹੀਕਲ ਚਲਾਉਣ ਸਮੇ ਪੀਲੀਆਂ ਲਾਈਟਾਂ ਲਗਾ ਅਤੇ ਸੰਕੇਤਕ ਡਿਪਰਾਂ ਦੀ ਵਰਤੋ ਕੀਤੀ ਜਾਵੇ।
ਜਦੋਂ ਵੀ ਵਹੀਕਲ ਸੜ੍ਹਕ ਕਿਨਾਰੇ ਪਾਰਕ ਕਰਨਾ ਹੋਵੇ ਤਾਂ ਇਸ ਦੇ ਸੰਕੇਤਕ ਡਿਪਰ ਚਾਲੂ ਰਖੇ ਜਾਣ ਅਤੇ ਸੜ੍ਹਕ ਤੋ ਪਾਸੇ ਸੁਰਖਿਅਤ ਥਾਂ ਤੇ ਪਾਰਕ ਕੀਤਾ ਜਾਵੇ।ਉਨ੍ਹਾਂ ਦਸਿਆ ਕਿ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿਖੇ ਵੀ ਸ਼ਾਮ ਸਮੇਂ ਸੈਰ ਕਰਨ ਆਉਣ ਵਾਲਿਆਂ ਲਈ ਟਰੈਫਿਕ ਪਾਰਕਿੰਗ ਲਈ ਪਕੇ ਤੌਰ ਤੇ ਕਰਮਚਾਰੀ ਤੈਨਾਤ ਕੀਤੇ ਗਏ ਹਨ।
ਫਰੀਦਕੋਟ ਸਿਟੀ ਟਰੈਫਿਕ ਇੰਚਾਰਜ ਬੇਦੀ ਦਾ ਕੀਤਾ ਸਨਮਾਨ



